ਨਵੀਂ ਦਿੱਲੀ: WhatsApp 'ਚ ਕਈ ਇਸ ਤਰ੍ਹਾਂ ਦੇ ਫੀਚਰਸ ਹੁੰਦੇ ਹਨ, ਜੋ ਬਹੁਤ ਕੰਮ ਦੇ ਹੁੰਦੇ ਹਨ ਪਰ ਉਨ੍ਹਾਂ ਬਾਰੇ ਲੋਕ ਜ਼ਿਆਦਾ ਨਹੀਂ ਜਾਣਦੇ। ਅੱਜਕੱਲ੍ਹ ਸਾਡੀ ਜ਼ਿੰਦਗੀ 'ਚ ਹਰ ਰੋਜ਼ ਜੋ ਵੀ ਵਾਪਰਦਾ ਹੈ, ਅਸੀਂ ਉਸ ਬਾਰੇ  WhatsApp Status ਰਾਹੀਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਦੱਸਦੇ ਹਾਂ।


ਇਸ ਦੇ ਨਾਲ ਹੀ ਇਹ ਵੀ ਚੈੱਕ ਕਰਦੇ ਹਾਂ ਕਿ ਸਾਡਾ ਸਟੇਟਸ ਹੁਣ ਤਕ ਕਿੰਨੇ ਲੋਕਾਂ ਨੇ ਵੇਖਿਆ ਹੈ ਪਰ ਕਈ ਵਾਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਟੇਟਸ ਕੁਝ ਲੋਕ ਨਾ ਵੇਖਣ ਤਾਂ ਅਜਿਹੇ ਲੋਕਾਂ ਤੋਂ ਤੁਸੀਂ ਆਪਣਾ ਸਟੇਟਸ ਹਾਈਡ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ WhatsApp 'ਤੇ ਸਟੇਟਸ ਨੂੰ ਛੁਪਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ।


WhatsApp 'ਤੇ ਇੰਝ ਹਾਈਡ ਕਰੋ ਸਟੇਟਸ



  • WhatsApp ਸਟੇਟਸ ਹਾਈਡ ਕਰਨ ਲਈ ਸਭ ਤੋਂ ਪਹਿਲਾਂ ਸੈਟਿੰਗਜ਼ 'ਚ ਜਾਓ।

  • ਹੁਣ ਇੱਥੇ Account ਦੀ ਆਪਸ਼ਨ 'ਤੇ ਟੈਪ ਕਰਕੇ Privacy 'ਚ ਜਾਓ।

  • ਇੱਥੇ ਤੁਹਾਨੂੰ Last Seen, Profile Photo, About ਤੇ Status ਦੀ ਆਪਸ਼ਨ ਨਜ਼ਰ ਆਵੇਗੀ।

  • ਇੱਥੇ ਤੁਹਾਨੂੰ Status 'ਤੇ ਟੈਪ ਕਰਨਾ ਹੈ।

  • ਅਜਿਹਾ ਕਰਨ ਤੋਂ ਬਾਅਦ ਤੁਹਾਡੇ ਕੋਲ ਤਿੰਨ ਵਿਕਲਪ ਹੋਣਗੇ, My Contacts, My Contacts except ਅਤੇ Only Share with

  • ਹੁਣ ਤੁਹਾਨੂੰ My Contacts except ਨੂੰ ਸਲੈਕਟ ਕਰਨਾ ਹੋਵੇਗਾ।

  • ਹੁਣ ਇੱਥੇ ਤੁਹਾਡੇ ਸਾਹਮਣੇ ਤੁਹਾਡੀ Contact ਲਿਸਟ ਆ ਜਾਵੇਗੀ।

  • ਜਿਹੜੇ ਸ਼ਖ਼ਸ ਤੋਂ ਤੁਸੀਂ ਆਪਣਾ Status ਹਾਈਡ ਕਰਨਾ ਚਾਹੁੰਦੇ ਹੋ, ਉਸ ਨੂੰ ਸਲੈਕਟ ਕਰ ਸਕਦੇ ਹੋ।

  • ਇੰਨਾ ਕਰਨ ਤੋਂ ਬਾਅਦ ਤੁਸੀਂ ਜਿਸ ਨੂੰ ਸਿਲੈਕਟ ਕੀਤਾ ਹੈ, ਉਹ ਸ਼ਖ਼ਸ ਤੁਹਾਡਾ WhatsApp Status ਨਹੀਂ ਵੇਖ ਸਕੇਗਾ।


ਇਹ ਵੀ ਪੜ੍ਹੋ: Sonu Sood ਨੇ ਨਿਸ਼ਾਨੇਬਾਜ਼ Konica Layak ਨੂੰ ਗਿਫ਼ਟ ਕੀਤੀ ਇੰਪੋਰਟਿਡ ਰਾਈਫਲ, ਜਾਣੋ ਕਾਰਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904