ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਮਹਾਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਵੱਲੋਂ ਮਦਦ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸੋਨੂੰ ਸੂਦ ਨੇ ਇਕ ਵਾਰ ਫਿਰ ਅਜਿਹਾ ਕੰਮ ਕੀਤਾ ਹੈ ਕਿ ਲੋਕ ਉਨ੍ਹਾਂ ਦੀ ਖੂਬ ਤਾਰੀਫ ਕਰ ਰਹੇ ਹਨ। ਦਰਅਸਲ, ਸੋਨੂੰ ਸੂਦ ਤੇ ਉਸ ਦੀ ਚੈਰਿਟੀ ਨੇ ਹਾਲ ਹੀ 'ਚ ਝਾਰਖੰਡ ਦੀ ਇਕ ਸੰਘਰਸ਼ਸ਼ੀਲ ਨਿਸ਼ਾਨੇਬਾਜ਼ ਨੂੰ ਇੰਪੋਰਟਿਡ ਰਾਈਫਲ ਖਰੀਦਣ 'ਚ ਸਹਾਇਤਾ ਕੀਤੀ ਹੈ।



ਕੋਨਿਕਾ ਲਾਏਕ ਨੇ ਜਨਵਰੀ 'ਚ ਇਕ ਟਵੀਟ 'ਚ ਸੋਨੂੰ ਸੂਦ ਨੂੰ ਟੈਗ ਕੀਤਾ ਸੀ। ਕੋਨਿਕਾ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਆਪਣੀ ਅਪੀਲ 'ਚ ਲਿਖਿਆ ਸੀ, "ਮੈਂ 11ਵੀਂ ਝਾਰਖੰਡ ਸਟੇਟ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਮੈਂ ਇਕ ਚਾਂਦੀ ਅਤੇ ਸੋਨੇ ਦਾ ਤਗਮਾ ਜਿੱਤਿਆ ਹੈ। ਹਾਲਾਂਕਿ ਸਰਕਾਰ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਕਿਰਪਾ ਕਰਕੇ ਇਕ ਰਾਈਫਲ ਖਰੀਦਣ 'ਚ ਮੇਰੀ ਮਦਦ ਕਰੋ।" ਕੋਨਿਕਾ ਲਾਏਕ ਨੇ ਮੰਤਰਾਲੇ ਤੇ ਸਰਕਾਰੀ ਅਧਿਕਾਰੀ ਨੂੰ ਵੀ ਸੋਨੂੰ ਸੂਦ ਨਾਲ ਟੈਗ ਕੀਤਾ ਸੀ।


ਸੋਨੂੰ ਸੂਦ ਨੇ ਰਾਈਫਲ ਦਿਵਾਉਣ ਦਾ ਦਿੱਤਾ ਸੀ ਭਰੋਸਾ


ਸੋਨੂੰ ਸੂਦ ਨੇ ਮਾਰਚ 'ਚ ਉਨ੍ਹਾਂ ਦੀ ਅਪੀਲ ਦਾ ਜਵਾਬ ਦਿੰਦਿਆਂ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਛੇਤੀ ਹੀ ਇਕ ਰਾਈਫਲ ਮਿਲ ਜਾਵੇਗੀ। ਇਸ ਦੇ ਨਾਲ ਹੀ ਜੂਨ ਦੇ ਅੰਤ 'ਚ ਇਕ ਰਾਈਫਲ ਦੇ ਦਿੱਤੀ ਗਈ ਹੈ। ਕੋਨਿਕਾ ਲਾਏਕ ਦੋ ਵਾਰ ਨੈਸ਼ਨਲ ਲਈ ਕੁਆਲੀਫ਼ਾਈ ਕਰਨ ਦੇ ਬਾਵਜੂਦ ਆਪਣੇ ਕੋਚ ਜਾਂ ਆਪਣੇ ਦੋਸਤਾਂ ਤੋਂ ਉਧਾਰ ਲਈ ਰਾਈਫਲਾਂ 'ਤੇ ਭਰੋਸਾ ਸੀ। ਪਰ ਸੋਨੂੰ ਵੱਲੋਂ ਦਿੱਤੀ ਗਈ ਇਸ ਮਦਦ ਸਦਕਾ ਉਸ ਨੂੰ ਰਾਹਤ ਮਿਲੀ ਹੈ।


ਕੋਨਿਕਾ ਨੇ ਰਾਈਫਲ ਮਿਲਣ ਤੋਂ ਬਾਅਦ ਟਵੀਟ ਕੀਤਾ


ਸੋਨੂੰ ਸੂਦ ਨੂੰ ਟਵਿੱਟਰ 'ਤੇ ਟੈਗ ਕਰਦੇ ਹੋਏ ਕੋਨਿਕਾ ਨੇ ਲਿਖਿਆ, "ਸਰ, ਮੇਰੀ ਬੰਦੂਕ ਆ ਗਈ ਹੈ। ਮੇਰੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ ਅਤੇ ਸਾਰਾ ਪਿੰਡ ਤੁਹਾਨੂੰ ਅਸ਼ੀਰਵਾਦ ਦੇ ਰਿਹਾ ਹੈ।" ਇਸ ਦੇ ਜਵਾਬ 'ਚ ਸੋਨੂੰ ਸੂਦ ਨੇ ਲਿਖਿਆ, "ਓਲੰਪਿਕ 'ਚ ਭਾਰਤ ਦਾ ਸੋਨ ਤਗਮਾ ਪੱਕਾ ਹੈ। ਬੱਸ ਹਰ ਕਿਸੇ ਦੀਆਂ ਦੁਆਵਾਂ ਦੀ ਜ਼ਰੂਰਤ ਹੈ।"



ਇਹ ਵੀ ਪੜ੍ਹੋ: ਕੈਨੇਡਾ 'ਚ ਪਾਕਿਸਤਾਨੀ ਮੂਲ ਦੇ ਸ਼ਖ਼ਸ 'ਤੇ ਚਾਕੂ ਨਾਲ ਹਮਲਾ, ਦਾੜ੍ਹੀ ਕੱਟੀ, ਹਮਲਾਵਰ ਬੋਲੇ, 'ਆਪਣੇ ਦੇਸ਼ ਵਾਪਸ ਜਾਓ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904