Password Unlock: ਅੱਜਕੱਲ੍ਹ ਹਰ ਕੋਈ ਕਿਸੇ ਵੀ ਚੀਜ਼ ਨੂੰ ਸੁਰੱਖਿਅਤ ਕਰਨ ਲਈ ਪਾਸਵਰਡ ਦਾ ਸਹਾਰਾ ਲੈਂਦਾ ਹੈ। ਸਮਾਰਟਫੋਨ ਹੋਵੇ, ਲੈਪਟਾਪ, ਵਾਈ-ਫਾਈ ਕਨੈਕਸ਼ਨ ਜਾਂ ਕੋਈ ਐਪ, ਹਰ ਚੀਜ਼ ਵਿੱਚ ਪਾਸਵਰਡ ਲਾ ਕੇ ਰੱਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇੰਨੇ ਪਾਸਵਰਡ ਹੋ ਜਾਂਦੇ ਹਨ ਕਿ ਯਾਦ ਰੱਖਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਫਿਰ ਕਈ ਵਾਰ ਇਦਾਂ ਹੁੰਦਾ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਕਿਹੜੀ ਚੀਜ਼ ਵਿੱਚ ਕਿਹੜਾ ਪਾਸਵਰਡ ਲਾਇਆ ਸੀ।
ਪਰ ਸਭ ਤੋਂ ਵੱਡੀ ਸਮੱਸਿਆ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਅਸੀਂ ਆਪਣੇ ਫ਼ੋਨ ਦਾ ਪਾਸਵਰਡ ਭੁੱਲ ਜਾਂਦੇ ਹਾਂ। ਇੱਥੇ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਵੀ ਲੱਭ ਲਿਆ ਹੈ। ਜੇਕਰ ਤੁਸੀਂ ਆਪਣੇ ਫੋਨ 'ਚ ਇਸ ਸੈਟਿੰਗ ਨੂੰ ਪਹਿਲਾਂ ਹੀ ਆਨ ਕਰ ਦਿਓਗੇ ਹੋ ਤਾਂ ਤੁਹਾਨੂੰ ਇਸ ਪਰੇਸ਼ਾਨੀ ਦਾ ਦੁਬਾਰਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਕਰਕੇ ਤੁਹਾਨੂੰ ਬਸ ਆਹ ਸੌਖਾ ਜਿਹਾ ਤਰੀਕਾ ਅਪਨਾਉਣਾ ਹੈ।
ਬਿਨਾਂ ਪਾਸਵਰਡ ਤੋਂ ਕਿਵੇਂ ਕਰ ਸਕਦੇ ਫੋਨ ਨੂੰ ਅਨਲੌਕ
ਸਭ ਤੋਂ ਪਹਿਲਾਂ ਆਪਣੇ ਫੋਨ ਦੀ ਸੈਟਿੰਗ 'ਤੇ ਜਾਓ।
ਸੈਟਿੰਗਾਂ ਵਿੱਚ ਤੁਹਾਨੂੰ 'Security And Privacy' ਆਪਸ਼ਨ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰਨ ਤੋਂ ਬਾਅਦ, ਹੇਠਾਂ ਸਕ੍ਰੋਲ ਕਰੋ।
ਇੱਥੇ ਤੁਹਾਨੂੰ More Security and Privacy ਦਾ ਆਪਸ਼ਨ ਮਿਲੇਗਾ। ਇਸ ਆਪਸ਼ਨ 'ਤੇ ਕਲਿੱਕ ਕਰਨ ਅਤੇ ਥੋੜ੍ਹਾ ਹੇਠਾਂ ਸਕ੍ਰੋਲ ਕਰਨ ਤੋਂ ਬਾਅਦ, ਤੁਹਾਨੂੰ Extend Unlock ਦਾ ਆਪਸ਼ਨ ਮਿਲੇਗਾ।
Extend Unlock ਆਪਸ਼ਨ 'ਤੇ ਟੈਪ ਕਰੋ। ਇੱਥੇ ਆਪਣਾ ਲੌਕ ਸਕ੍ਰੀਨ ਪਾਸਵਰਡ ਪਾਓਵ ਅਤੇ Got It 'ਤੇ ਕਲਿੱਕ ਕਰੋ।
Extend Unlock ਵਿੱਚ ਤੁਸੀਂ ਆਪਸ਼ਨ ਦੇ ਤਿੰਨ ਸੈੱਟ ਵੇਖੋਗੇ, ਜਿਨ੍ਹਾਂ ਵਿੱਚੋਂ ਪਹਿਲਾ ਆਨ ਬਾਡੀ ਡਿਟੈਕਸ਼ਨ ਹੈ। ਇਸ ਫੀਚਰ 'ਚ ਜਦੋਂ ਤੱਕ ਫੋਨ ਤੁਹਾਡੇ ਹੱਥ 'ਚ ਹੈ, ਉਦੋਂ ਤੱਕ ਇਹ ਆਨ ਰਹੇਗਾ।
ਇਹ ਵੀ ਪੜ੍ਹੋ: Lifestyle 'ਚ ਕਰ ਲਓ ਆਹ 10 ਬਦਲਾਅ, ਲਾਗੇ ਨਹੀਂ ਆਉਣਗੀਆਂ ਦਿਲ ਦੀਆਂ ਬਿਮਾਰੀਆਂ
ਦੂਜੇ ਵਿਕਲਪ ਵਿੱਚ Trusted Place ਮਿਲੇਗਾ। ਇਸ ਆਪਸ਼ਨ 'ਚ ਜੇਕਰ ਤੁਸੀਂ ਘਰ ਜਾਂ ਦਫਤਰ ਵਰਗੀ ਆਪਣੀ ਪਸੰਦ ਦੀ ਕਿਸੇ ਵੀ ਲੋਕੇਸ਼ਨ 'ਤੇ ਜਾਂਦੇ ਹੋ ਤਾਂ ਤੁਹਾਡਾ ਫੋਨ ਅਨਲੌਕ ਹੋ ਜਾਵੇਗਾ।
ਤੀਜਾ ਵਿਕਲਪ Trusted Device ਹੈ, ਜਿਸ ਵਿੱਚ ਤੁਹਾਡਾ ਫੋਨ ਜਿਸ ਡਿਵਾਈਸ ਨਾਲ ਕਨੈਕਟ ਹੋਵੇਗਾ, ਉਸ ਦੇ ਰਾਹੀਂ ਅਨਲੌਕ ਹੋਵੇਗਾ। ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਡਿਵਾਈਸ ਵੀ ਕਨੈਕਟ ਕਰ ਸਕਦੇ ਹੋ।
ਇੱਥੇ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਹ ਸਾਰੇ ਆਪਸ਼ਨ ਵੱਖ-ਵੱਖ ਫੋਨਾਂ ਵਿੱਚ ਵੱਖ-ਵੱਖ ਨਾਮਾਂ ਨਾਲ ਹੋ ਸਕਦੇ ਹਨ। ਤੁਸੀਂ ਆਪਣੀ ਡਿਵਾਈਸ ਦੇ ਅਨੁਸਾਰ ਪ੍ਰਕਿਰਿਆ ਦੀ ਪਾਲਣਾ ਕਰ ਸਕਦੇ ਹੋ ਅਤੇ ਫੋਨ ਨੂੰ ਅਨਲੌਕ ਕਰ ਸਕਦੇ ਹੋ।
ਇਹ ਵੀ ਪੜ੍ਹੋ: ਹੁਣ ਗੂਗਲ ਦਿਖਾਵੇਗਾ ਤੁਹਾਨੂੰ 20 ਸਾਲ ਪੁਰਾਣਾ ਨਜ਼ਾਰਾ, ਬਸ ਫੋਨ 'ਚ ON ਕਰ ਲਓ ਆਹ ਸੈਟਿੰਗ