IRCTC: ਭਾਰਤੀ ਰੇਲ ‘ਚ ਸਫਰ ਕਰਨ ਲਈ ਕਰੋੜਾਂ ਲੋਕ ਆਈਆਰਸੀਟੀਸੀ (IRCTC) ਦੀ ਵੈੱਬਸਾਈਟ ਜ਼ਰੀਏ ਟਿਕਟ ਬੁੱਕ ਕਰਾਉਂਦੇ ਹਨ ਤੇ ਟਿਕਟ ਏਜੰਟਸ ਵੀ ਇਸੇ ਜ਼ਰੀਏ ਆਪਣੇ ਗ੍ਰਾਹਕਾਂ ਦੇ ਟ੍ਰੇਨ ਟਿਕਟ (Train Tickets) ਬੁੱਕ ਕਰਾਉਂਦੇ ਹਨ ਪਰ ਜੇਕਰ ਤੁਸੀਂ ਇਸ ਦਾ ਪਾਸਵਰਡ ਭੁੱਲ ਜਾਓ ਤਾਂ ਤੁਹਾਡੇ ਲਈ ਮੁਸ਼ਕਲ ਹੋ ਸਕਦੀ ਹੈ।

ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਆਪਾ ਆਈਆਰਸੀਟੀਸੀ ਲਾਗਇਨ ਦਾ ਪਾਸਵਰਡ ਭੁੱਲ ਜਾਓ ਤਾਂ ਕਿਵੇਂ ਇਸਨੂੰ ਰੀਸੈੱਟ ਕਰ ਸਕਦੇ ਹਾਂ। ਆਨਲਾਈਨ ਤਰੀਕੇ ਨਾਲ ਤੁਸੀਂ ਕਿਵੇਂ ਵੀ ਪਾਸਵਰਡ ਰੀਸੈੱਟ ਕਰ ਸਕਦੇ ਹੋ ਇਹ ਤੁਸੀਂ ਇੱਥੇ ਜਾਣ ਸਕਦੇ ਹੋ।

ਇੱਥੇ ਜਾਣੋ ਸਟੈੱਪ ਬਾਏ ਸਟੈੱਪ ਤਰੀਕਾ

IRCTC ਦੀ ਅਧਿਕਾਰਕ ਵੈੱਬਸਾਈਟ https://www.irctc.co.in/nget/train-search ‘ਤੇ ਜਾਓ ਤੇ ਆਪਣਾ IRCTC ਅਕਾਊਂਟ ਲਾਗਇਨ ਆਈਡੀ ਪਾਓ।

ਪਾਸਵਰਡ ਰੀਸੈੱਟ ਕਰਨ ਲਈ Forgot Password  ਦੇ ਆਪਸ਼ਨ ‘ਤੇ ਜਾਓ।

ਜੋ ਈੇਲ ਆਈਡੀ IRCTCਨਾਲ ਰਜਿਸਟਰਡ ਹਨ, ਉਹ ਪਾਓ।ਯੂਜ਼ਰ ਆਈਡੀ ਦੇ ਨਾਲ ਜਨਮ ਤਰੀਕ ਤੇ ਕੈਪਚਾ ਕੋਡ ਪਾਓ।

IRCTC ਤੁਹਾਨੂੰ ਤੁਹਾਡੇ ਰਜਿਸਟਰਡ ਈਮੇਲ ਐਡਰੈੱਸ ਜਾਂ ਜੋ ਨੰਬਰ ਲਿੰਕਡ ਹੈ ਉਸ ‘ਤੇ ਡਿਟੇਲਜ਼ ਭੇਜੇਗਾ ਜਿਸ ਦੀ ਵਰਤੋਂ ਕਰਕੇ ਤੁਸੀਂ ਆਪਣਾ ਯੁਜ਼ਰ ਆਈਡੀ ਤੇ ਪਾਸਵਰਡ ਰਿਕਵਰ ਕਰ ਸਕਦੇ ਹੋ।

ਆਈਆਰਸੀਟੀਸੀ ਸਾਈਟ ‘ਚ ਪਾਸਵਰਡ ਚੇਂਜ ਕਰਨ ਦੇ ਬਾਅਦ ਇਸ ਨੂੰ ਸੰਭਾਲ ਕੇ ਰੱਖ ਲਓ ਕਿਉਂਕਿ ਇਹ ਸਾਈਟ ਯੁਜ਼ਰਸ ਤੋਂ ਪਾਸਵਰਡ ਅਪਡੇਟ ਕਰਾਉਣ ਲਈ ਨਹੀਂ ਕਹਿੰਦੀ ਹੈ ਤੇ ਤੁਸੀਂ ਆਪਣੇ ਪਾਸਵਰਡ ਜ਼ਰੀਏ ਜਦੋਂ ਵੀ ਚਾਹੋ ਇਸ ਵੈੱਬਸਾਈਟ ‘ਤੇ ਲਾਗਇਨ ਕਰ ਸਕਦੇ ਹੋ।

IRCTC ਸਾਈਟ ‘ਤੇ ਮਿਲਣ ਵਾਲੀ ਹੋਰ ਸਰਵਿਸਸ
ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਤੁਹਾਨੂੰ ਫਲਾਈਟਸ ਦੀ ਬੁਕਿੰਗ ਦੀ ਵੀ ਸੁਵਿਧਾ ਮਿਲਦੀ ਹੈ। ਹੋਟਲ ਬੁਕਿੰਗ ਦੀ ਸੁਵਿਧਾ ਦੇ ਨਾਲ ਹੀ ਈ-ਕੇਟਰਿੰਗ, ਬੱਸ ਬੁਕਿੰਗ, ਹੋਲੀਡੇਅ ਪੈਕੇਜ, ਟੂਰਿਸਟ ਟ੍ਰੇਨ ਦੀ ਵੀ ਸਰਵਿਸ ਤੁਸੀਂ ਇਸੇ ਸਾਈਟ ‘ਤੇ ਲੈ ਸਕਦੇ ਹੋ।

ਇੰਟਰਨੈਸ਼ਨਲ ਪੈਕੇਜ ਵੀ ਮੌਜੂਦ
ਥਾਈਲੈਂਡ, ਦੁਬਈ, ਸ੍ਰੀਲੰਕਾ ਤੋਂ ਲੈ ਕੇ ਹਾਂਗਕਾਂਗ, ਭੁਟਾਨ, ਮਕਾਊ ਤੇ ਨੇਪਾਲ ਤੱਕ ਦੇ ਇੰਟਰਨੈਸ਼ਨਲ ਪੈਕੇਜ ਵੀ ਤੁਸੀਂ ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਲੈ ਸਕਦੇ ਹੋ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904