ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਈ ਸਕੂਲ ਤੇ ਸੰਸਥਾਨ ਬੱਚਿਆਂ ਦੀ ਪੜ੍ਹਾਈ ਔਨਲਾਈਨ ਕਰਵਾ ਰਹੇ ਹਨ। ਇਸ ਲਈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸਭ ਤੋਂ ਕੰਮ ਦਾ ਡਿਵਾਈਸ ਟੈਬਲੇਟ ਹੈ। ਜੇ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਨਵਾਂ ਟੈਬਲੇਟ ਲੈਣਾ ਚਾਹੁੰਦੇ ਹੋ, ਤਾਂ ਬਾਜ਼ਾਰ ਵਿੱਚ ਅਜਿਹੇ ਕਈ ਟੈਬਲੇਟਸ ਹਨ, ਜੋ 15,000 ਰੁਪਏ ਦੀ ਰੇਂਜ ਤੱਕ ਉਪਲਬਧ ਹਨ; ਉਨ੍ਹਾਂ ਵਿੱਚੋਂ ਪਹਿਲੇ ਪੰਜ ਇਸ ਪ੍ਰਕਾਰ ਹਨ:
Samsung Galaxy Tab A 8.0 Wifi
8 ਇੰਚ ਦੀ ਸਕ੍ਰੀਨ ਵਾਲਾ ਇਹ ਟੈਬਲੇਟ ਸਿਰਫ਼ ਵਾਈਫ਼ਾਈ ਨਾਲ ਚੱਲਦਾ ਹੈ। ਇਸ ਵਿੱਚ 2 ਜੀਬੀ ਰੈਮ ਤੇ 32 ਜੀਬੀ ਅੰਦਰੂਨੀ ਸਟੋਰੇਜ ਸਮਰੱਥਾ ਹੈ। ਇਸ ਦੀ ਸਮਰੱਥਾ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 8 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਤੇ ਪਾਵਰ ਲਈ 510 mAh ਦੀ ਬੈਟਰੀ ਹੈ। ਇਸ ਦੀ ਕੀਮਤ 9,999 ਰੁਪਏ ਹੈ।
Huawei MatePad T8 (WiFi Edition)
8 ਇੰਚ ਦੀ ਸਕ੍ਰੀਨ ਵਾਲੇ ਇਸ ਟੈਬਲੇਟ ’ਚ ਵੀ 2 ਜੀਬੀ ਰੈਮ, 32 ਜੀਬੀ ਇੰਟਰਨਲ ਸਟੋਰੇਜ ਹੈ। ਕੈਮਰਾ 5 ਮੈਗਾਪਿਕਸਲ ਹੈ। ਬੈਟਰੀ 5100 mAh ਹੈ। ਇਸ ਦੀ ਕੀਮਤ ਵੀ 9,999 ਰੁਪਏ ਹੈ।
Lenovo Tab M10 HD
10 ਇੰਚ ਦੀ ਸਕ੍ਰੀਨ ਵਾਲਾ ਇਹ ਟੈਬਲੇਟ 2GHz ਕੁਐਲਕਾਮ ਸਨੈਪਡ੍ਰੈਗਨ 429 ਕੁਐਡ–ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦੇ 2ਜੀਬੀ ਰੈਮ, 32 ਜੀਬੀ ਦੀ ਦੀ ਇੰਟਰਨਲ ਮੈਮੋਰੀ ਹੈ; ਜਿਸ ਨੂੰ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 4,850 mAh ਹੈ। ਇਸ ਦੇ ਫ਼੍ਰੰਟ ਵਿੱਚ 5 ਮੈਗਾਪਿਕਸਲ ਦਾ ਕੈਮਰਾ ਹੈ ਤੇ ਇਸ ਦੀ ਕੀਮਤ 14,999 ਰੁਪਏ ਹੈ।
Panasonic Tab 8 HD
4 ਜੀ ਦੀ ਸਪੋਰਟ ਤੇ 8 ਇੰਚ ਐੱਚਡੀ ਡਿਸਪਲੇਅ ਵਾਲਾ ਇਹ ਟੈਬਲੇਟ 3ਜੀਬੀ ਰੈਮ ਤੇ 32 ਜੀਬੀ ਦੀ ਇੰਟਰਨਲ ਸਟੋਰੇਜ ਨਾਲ ਲੈਸ ਹੈ; ਜਿਸ ਨੂੰ ਕਾਰਡ ਦੀ ਮਦਦ ਨਾਲ 412 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 5,010 mAh ਦੀ ਬੈਟਰੀ ਹੈ ਤੇ ਇਸ ਦਾ ਫ਼੍ਰੰਟ ਕੈਮਰਾ 8 ਮੈਗਾ ਪਿਕਸਲ ਹੈ ਤੇ ਇਸ ਦੀ ਕੀਮਤ 12,490 ਰੁਪਏ ਹੈ।
Alcatel 3T 10
10 ਇੰਚ ਦੇ ਡਿਸਪਲੇਅ ਵਾਲੇ ਇਸ ਟੈਬਲੇਟ ਦੇ 2 ਜੀਬੀ ਰੈਮ ਤੇ 32 ਜੀਬੀ ਦੀ ਸਟੋਰੇਜ ਹੈ ਤੇ ਇਹ 128 ਜੀਬੀ ਇੰਟਰਨਲ ਸਟੋਰੇਜ ਨਾਲ ਆਉਂਦਾ ਹੈ। ਇਸ ਦੀ ਬੈਟਰੀ 4080 mAh ਹੈ ਤੇ ਅੱਗੇ ਤੇ ਪਿੱਛੇ 2 ਮੈਗਾ ਪਿਕਸਲ ਦਾ ਕੈਮਰਾ ਹੈ ਤੇ ਇਸ ਦੀ ਕੀਮਤ 12,900 ਰੁਪਏ ਹੈ।