ਨਵੀਂ ਦਿੱਲੀ: ਭਾਰਤ 'ਚ 72ਵੇਂ ਆਜ਼ਾਦੀ ਦਿਹਾੜੇ ਮੌਕੇ ਈ-ਕਾਮਰਸ ਜੁਆਇੰਟ ਐਮੇਜ਼ਨ ਤੇ ਫਲਿਪਕਾਰਟ ਨੇ ਭਾਰਤ 'ਚ ਆਨਲਾਈਨ ਸੇਲ ਸ਼ੁਰੂ ਕਰ ਦਿੱਤੀ ਹੈ ਤੇ ਇਸ 'ਚ ਪੇਟੀਐਮ ਮਾਲ ਵੀ ਸ਼ਾਮਿਲ ਹੋ ਗਿਆ ਹੈ। ਇਸ ਸੇਲ 'ਚ ਕਈ ਪ੍ਰੋਡਕਟਸ 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਰ ਆਈਫੋਨ X 'ਤੇ ਇਸ ਸੇਲ 'ਚ 10 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਇਸ 'ਤੇ ਮਿਲਣ ਵਾਲੇ ਐਕਸਚੇਂਜ ਆਫਰ ਅਤੇ ਕੈਸ਼ਬੈਕ ਆਫਰ ਨੂੰ ਮਿਲਾ ਦੇਈਏ ਤਾਂ ਬਜ਼ਾਰ 'ਚ 89,000 ਦੀ ਕੀਮਤ ਵਾਲੇ ਇਸ ਫੋਨ 'ਤੇ 24,000 ਰੁਪਏ ਤੱਕ ਦਾ ਫਾਇਦਾ ਲੈ ਸਕਦੇ ਹੋ।
ਕੈਸ਼ਬੈਕ ਗਾਹਕਾਂ ਨੂੰ ਪੈਟੀਐਮ ਵਾਲੇਟ 'ਚ ਮਿਲੇਗਾ। ਪੇਟੀਐਮ ਮਾਲ 'ਤੇ ਸ਼ੁਰੂ ਹੋਣ ਵਾਲੀ ਇਹ ਕੈਸ਼ਬੇਕ ਸੇਲ 8 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ਤੇ 15 ਅਗਸਤ ਤਕ ਚੱਲੇਗੀ।