100 Websites blocked: ਪਾਰਟ ਟਾਈਮ ਨੌਕਰੀਆਂ ਦੇ ਨਾਂ 'ਤੇ ਭਾਰਤ 'ਚ ਰੋਜ਼ਾਨਾ ਵੱਡੇ ਪੱਧਰ 'ਤੇ ਧੋਖਾਧੜੀ ਹੋ ਰਹੀ ਹੈ। ਲੋਕਾਂ ਨੂੰ ਰੋਜ਼ਾਨਾ ਠੱਗਿਆ ਜਾ ਰਿਹਾ ਹੈ। ਇਸ ਪਾਰਟ ਟਾਈਮ ਨੌਕਰੀ ਕਾਰਨ ਕਈ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲ ਹੀ 'ਚ ਬੈਂਗਲੁਰੂ 'ਚ ਇੱਕ ਵਿਅਕਤੀ ਨਾਲ 61 ਲੱਖ ਰੁਪਏ ਦੀ ਠੱਗੀ ਹੋਈ ਹੈ। ਹੁਣ ਸਰਕਾਰ ਨੇ ਇਸ 'ਤੇ ਵੱਡੀ ਕਾਰਵਾਈ ਕੀਤੀ ਹੈ।


ਹਾਸਲ ਜਾਣਕਾਰੀ ਮੁਤਾਬਕ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਤਹਿਤ ਪਾਰਟ ਟਾਈਮ ਨੌਕਰੀਆਂ ਦੇ ਨਾਂ 'ਤੇ ਧੋਖਾਧੜੀ ਕਰਨ ਵਾਲੀਆਂ 100 ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਇਹ ਸਾਈਟਾਂ ਵਿਦੇਸ਼ੀ ਕੰਪਨੀਆਂ ਦੁਆਰਾ ਚਲਾਈਆਂ ਜਾਂਦੀਆਂ ਸਨ।


ਦੱਸ ਦਈਏ ਕਿ ਪਿਛਲੇ ਹਫ਼ਤੇ ਹੀ ਗ੍ਰਹਿ ਮੰਤਰਾਲੇ ਦੇ I4C ਡਿਵੀਜ਼ਨ ਨੇ ਆਪਣੀ ਵਰਟੀਕਲ ਨੈਸ਼ਨਲ ਸਾਈਬਰ ਕ੍ਰਾਈਮ ਥ੍ਰੀਟ ਐਨਾਲਿਟਿਕਸ ਯੂਨਿਟ (ਐਨਸੀਟੀਏਯੂ) ਦੁਆਰਾ ਟਾਸਕ-ਅਧਾਰਤ ਪਾਰਟ-ਟਾਈਮ ਨੌਕਰੀਆਂ ਤੇ YouTube ਵੀਡੀਓ ਲਾਈਵ ਦੇ ਨਾਮ 'ਤੇ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ 100 ਤੋਂ ਵੱਧ ਵੈਬਸਾਈਟਾਂ ਦੀ ਪਛਾਣ ਕੀਤੀ ਸੀ। ਉਨ੍ਹਾਂ 'ਤੇ ਕਾਰਵਾਈ ਸ਼ੁਰੂ ਕਰਦਿਆਂ ਪਾਬੰਦੀ ਦੀ ਸਿਫ਼ਾਰਸ਼ ਕੀਤੀ ਗਈ ਸੀ।


ਦੱਸ ਦੇਈਏ ਕਿ ਗੂਗਲ ਮੈਪਸ 'ਤੇ ਸਮੀਖਿਆਵਾਂ ਵੀ ਇਸ ਦਾ ਹਿੱਸਾ ਹਨ। ਇਹ ਇੱਕ ਨਵੀਂ ਕਿਸਮ ਦਾ ਘਪਲਾ ਹੈ। ਘੁਟਾਲੇ ਕਰਨ ਵਾਲੇ ਲੋਕਾਂ ਨੂੰ WhatsApp 'ਤੇ ਸੰਦੇਸ਼ ਭੇਜਦੇ ਹਨ ਤੇ ਪਾਰਟ ਟਾਈਮ ਨੌਕਰੀਆਂ ਦੀ ਪੇਸ਼ਕਸ਼ ਕਰਦੇ ਹਨ। ਉਹ ਕਿਸੇ ਹੋਟਲ ਜਾਂ ਕਿਸੇ ਜਗ੍ਹਾ ਦੀ ਲੋਕੇਸ਼ਨ ਭੇਜਦੇ ਹਨ ਤੇ 5 ਸਟਾਰ ਰੇਟਿੰਗ ਦੇਣ ਲਈ ਕਹਿੰਦੇ ਹਨ। ਲੋਕ ਸੋਚਦੇ ਹਨ ਕਿ ਜੇਕਰ ਉਨ੍ਹਾਂ ਨੂੰ ਗੂਗਲ 'ਤੇ ਰੇਟਿੰਗ ਦੇਣ ਲਈ ਪੈਸੇ ਮਿਲ ਰਹੇ ਹਨ ਤਾਂ ਕੀ ਸਮੱਸਿਆ ਹੈ, ਪਰ ਇਹ ਇੱਕ ਵੱਖਰੇ ਪੱਧਰ ਦਾ ਘਪਲਾ ਹੈ।


ਇਹ ਵੀ ਪੜ੍ਹੋ: Aoora: 'ਬਿੱਗ ਬੌਸ 17' 'ਚ ਧਮਾਲਾਂ ਪਾਉਣ ਆ ਰਿਹਾ ਹੈ ਇਹ ਦੱਖਣੀ ਕੋਰੀਆ ਦਾ ਪੌਪ ਸਿੰਗਰ, ਹੋਵੇਗੀ ਧਮਾਕੇਦਾਰ ਵਾਈਲਡ ਕਾਰਡ ਐਂਟਰੀ


ਦਰਅਸਲ ਜਿਵੇਂ ਹੀ ਤੁਸੀਂ ਰੇਟਿੰਗ ਦਿੰਦੇ ਹੋ, ਤੁਹਾਡੀ ਈ-ਮੇਲ ਆਈਡੀ ਜਨਤਕ ਹੋ ਜਾਂਦੀ ਹੈ, ਕਿਉਂਕਿ ਗੂਗਲ ਮੈਪਸ 'ਤੇ ਸਮੀਖਿਆਵਾਂ ਨਿੱਜੀ ਨਹੀਂ ਹੁੰਦੀਆਂ। ਇਹ ਧੋਖੇਬਾਜ਼ ਸਮੀਖਿਆ ਤੋਂ ਬਾਅਦ ਲਿੰਕ ਤੇ ਸਕ੍ਰੀਨਸ਼ੌਟਸ ਦੀ ਮੰਗ ਕਰਦੇ ਹਨ। ਜਦੋਂ ਪੈਸੇ ਦੇਣ ਦੀ ਗੱਲ ਆਉਂਦੀ ਹੈ, ਤਾਂ ਉਹ ਇੱਕ ਟੈਲੀਗ੍ਰਾਮ ਨੰਬਰ ਦਿੰਦੇ ਹਨ ਤੇ ਤੁਹਾਨੂੰ ਉੱਥੇ ਸਮੀਖਿਆ ਦਾ ਸਕ੍ਰੀਨਸ਼ੌਟ ਸਾਂਝਾ ਕਰਨ ਤੇ ਇੱਕ ਕੋਡ ਦੇਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਉਹ ਲੋਕਾਂ ਤੋਂ ਬੈਂਕ ਡਿਟੇਲ ਤੇ ਹੋਰ ਜਾਣਕਾਰੀ ਲੈਂਦੇ ਹਨ ਤੇ ਫਿਰ ਧੋਖਾਧੜੀ ਸ਼ੁਰੂ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Amritsar News: ਸ਼੍ਰੋਮਣੀ ਕਮੇਟੀ ਨੇ ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਮੰਗੇ ਪਾਸਪੋਰਟ