ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਸਿਖਰਲੇ ਪੱਧਰ ਹੈ। ਇਸ ਦੌਰਾਨ ਦੇਸ਼ 'ਚ ਚੀਨੀ ਮੋਬਾਈਲ ਐਪਸ ਨੂੰ ਡਲੀਟ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਕੁਝ ਰਿਪੋਰਟਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਐਪਸ ਦੇਸ਼ ਦੀ ਰੱਖਿਆ ਲਈ ਵੱਡਾ ਖਤਰਾ ਪੈਦਾ ਕਰ ਸਕਦੇ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਭਾਰਤੀ ਲੋਕਾਂ ਨੂੰ ਵੀ ਇਹ ਐਪਸ ਇਤਮਾਲ ਨਾਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਇਨ੍ਹਾਂ ਚੀਨ ਐਪਸ ਦਾ ਪ੍ਰਯੋਗ ਕਰਨਾ ਸੁਰੱਖਿਅਤ ਨਹੀਂ ਹੈ। ਇਹ ਐਪਸ ਭਾਰਤ ਦਾ ਡੇਟਾ ਵੱਡੇ ਪੱਧਰ ਤੇ ਦੂਜੇ ਰਾਜਾਂ ਨੂੰ ਭੇਜ ਰਹੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੀਨੀ ਡਿਵੈਲਪਰਾਂ ਵਲੋਂ ਵਿਕਸਤ ਕੀਤੇ ਗਏ ਐਪਸ ਜਾਂ ਚੀਨੀ ਲਿੰਕ ਰੱਖਣ ਵਾਲੇ ਐਪਸ ਨੂੰ ਸਪਾਈਵੇਅਰ ਜਾਂ ਹੋਰ ਨੁਕਸਾਨਦੇਹ ਸਾਮਾਨ ਵਜੋਂ ਵਰਤਿਆ ਜਾ ਸਕਦਾ ਹੈ।
ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਭਾਰਤ 'ਚ 50 ਕਰੋੜ ਸਮਾਰਟਫੋਨ ਯੂਜ਼ਰ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤੀ ਸਮਾਰਟਫੋਨ ਮਾਰਕਿਟ 'ਚ ਸਭ ਤੋਂ ਵੱਧ ਕਬਜ਼ਾ ਚੀਨੀ ਬ੍ਰਾਂਡਜ਼ ਦਾ ਹੈ।ਇਸ ਲਈ ਚੀਨ ਦੇ ਇਨ੍ਹਾਂ ਪ੍ਰੋਡਕਟਸ ਤੋਂ ਪਿੱਛਾ ਛਡਾਉਣਾ ਇੰਨਾ ਸੋਖਾ ਨਹੀਂ।
ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ