Infinix Hot 10 Launched: ਬਜਟ ਸੈਗਮੈਂਟ 'ਚ ਇਨਫਿਨਿਕਸ ਨੇ ਭਾਰਤ 'ਚ ਆਪਣਾ ਸ਼ਕਤੀਸ਼ਾਲੀ ਸਮਾਰਟਫੋਨ Infinix Hot 10 ਲਾਂਚ ਕੀਤਾ ਹੈ। ਪੰਚਹੋਲ ਡਿਸਪਲੇਅ, ਸ਼ਕਤੀਸ਼ਾਲੀ ਪ੍ਰੋਸੈਸਰ ਤੇ ਕਵਾਡ ਕੈਮਰਾ ਸੈੱਟਅਪ ਨਾਲ ਲੈਸ ਇਸ ਫੋਨ ਨੂੰ ਫਲਿੱਪਕਾਰਟ ਰਾਹੀਂ ਵੇਚਿਆ ਜਾਵੇਗਾ। ਆਓ ਜਾਣਦੇ ਹਾਂ ਨਵੀਂ Infinix Hot 10 ਦੀ ਕੀਮਤ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ।

ਨਵੀਂ Infinix Hot 10 ਨੂੰ 6 GB +128 GB ਸਟੋਰੇਜ ਨਾਲ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ ਸਿਰਫ 9,999 ਰੁਪਏ ਹੈ, ਜੋ ਕਿ ਪਲੱਸ ਪੁਆਇੰਟ ਹੈ। ਇਸ ਫੋਨ ਦੀ ਵਿਕਰੀ 16 ਅਕਤੂਬਰ ਤੋਂ ਫਲਿੱਪਕਾਰਟ ਰਾਹੀਂ ਸ਼ੁਰੂ ਹੋਵੇਗੀ।

ਨਵੀਂ ਇਨਫਿਨਿਕਸ ਹੌਟ 10 ਦਾ ਡਿਜ਼ਾਈਨ ਪ੍ਰੀਮੀਅਮ ਲੱਗ ਰਿਹਾ ਹੈ। ਇਸ ਦਾ ਰਿਅਰ ਲੁੱਕ ਵਧੇਰੇ ਆਕਰਸ਼ਤ ਹੈ ਕਿਉਂਕਿ ਇਸ ਦਾ ਇੱਥੇ ਕੁਆਡ ਕੈਮਰਾ ਸੈੱਟਅਪ ਹੈ। ਇਸ ਫੋਨ ਵਿੱਚ 1640 x720 ਪਿਕਸਲ ਰੈਜ਼ੋਲਿਊਸ਼ਨ ਨਾਲ ਇੱਕ ਵਿਸ਼ਾਲ 6.78" HD+TFT LCD ਡਿਸਪਲੇਅ ਹੈ, ਜੋ ਕਾਫ਼ੀ ਰਿਚ ਤੇ ਚਮਕਦਾਰ ਹੈ। ਵੱਡੇ ਡਿਸਪਲੇਅ ਕਾਰਨ, ਵੀਡੀਓ ਗੇਮਾਂ ਤੇ ਫਿਲਮਾਂ ਨੂੰ ਵੇਖਣਾ ਮਜ਼ੇਦਾਰ ਹੋਵੇਗਾ। ਡਿਸਪਲੇਅ ਪੰਜ ਹੋਲ ਸਟਾਈਲ ਵਿੱਚ ਹੈ। ਇਸ ਫੋਨ ਦੀ ਸਕ੍ਰੀਨ-ਟੂ-ਬਾਡੀ ਅਨੁਪਾਤ 91.5 ਪ੍ਰਤੀਸ਼ਤ ਹੈ।

ਨਵੇਂ Infinix Hot 10 ਵਿੱਚ ਆਕਟਾ-ਕੋਰ ਪ੍ਰੋਸੈਸਰ ਵਾਲਾ ਮੀਡੀਆ ਟੇਕ ਹੈਲੀਓ G70 ਪ੍ਰੋਸੈਸਰ ਹੈ, ਜਿਸ ਵਿੱਚ 6 GB ਰੈਮ ਤੇ 128 GB ਸਟੋਰੇਜ ਹੈ। ਫ਼ੋਨ ਮੈਮੋਰੀ ਨੂੰ ਮਾਈਕ੍ਰੋ ਐਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਗੇਮਿੰਗ ਦੌਰਾਨ ਇਸ ਫੋਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਫੋਨ 'ਚ ਐਂਡਰਾਇਡ 10 ਬੇਸਡ ਐਕਸਓਐਸ 7.0 ਹੈ। ਪਾਵਰ ਲਈ, ਇਸ ਫੋਨ ਦੀ ਬੈਟਰੀ 5,200 mAh ਦੀ ਹੈ, ਜੋ 18 ਡਬਲਿਊ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਖਾਸ ਗੱਲ ਇਹ ਹੈ ਕਿ ਇਹ ਬੈਟਰੀ ਪਾਵਰ ਮੈਰਾਥਨ ਤਕਨਾਲੋਜੀ ਨਾਲ ਲੈਸ ਹੈ, ਜਿਸ ਦੀ ਮਦਦ ਨਾਲ ਬੈਟਰੀ ਦੀ ਉਮਰ 25 ਪ੍ਰਤੀਸ਼ਤ ਤੱਕ ਵਧ ਜਾਂਦੀ ਹੈ।

[mb]1601963717[/mb]