Infinix Hot 10 Play: ਸਮਾਰਟਫ਼ੋਨ ਕੰਪਨੀ Infinix ਦੇ ਨਵੇਂ ਫ਼ੋਨ Hot 10 Play ਦੀ ਭਾਰਤ ’ਚ ਆਮਦ ਹੋ ਗਈ ਹੈ। 4GB ਤੇ 64GB ਇੰਟਰਨਲ ਸਟੋਰੇਜ ਵਾਲੇ ਇਸ ਫ਼ੋਨ ਦੀ ਕੀਮਤ ਕੰਪਨੀ ਨੇ 8,499 ਰੁਪਏ ਤੈਅ ਕੀਤੀ ਹੈ। ਇਸ ਵਿੱਚ 13 ਮੈਗਾਪਿਕਸਲ ਕੈਮਰੇ ਦੇ ਨਾਲ-ਨਾਲ 6000mAh ਦੀ ਦਮਦਾਰ ਬੈਟਰੀ ਦਿੱਤੀ ਹੈ। ਇਨਫ਼ਿਨਿਕਸ ਦੇ ਇਸ ਫ਼ੋਨ ਦੀ ਸੇਲ 26 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਫ਼ੋਨ ਨੂੰ ਫ਼ਲਿੱਪਕਾਰਟ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਣ ’ਤੇ ਪੰਜ ਫ਼ੀਸਦੀ ਅਨਲਿਮਿਟੇਡ ਕੈਸ਼ਬੈਕ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਤੁਸੀਂ 1,417 ਰੁਪਏ ਪ੍ਰਤੀ ਮਹੀਨਾ ਦੀ ਨੋ ਕੌਸਟ ਈਐਮਆਈ ਉੱਤੇ ਵੀ ਆਰਡਰ ਕਰ ਸਕੋਗੇ। ਐਕਸਚੇਂਜ ਆਫ਼ਰ ’ਤੇ ਖ਼ਰੀਦਣ ’ਤੇ ਤੁਹਾਨੂੰ 7,950 ਰੁਪਏ ਤੱਕ ਦਾ ਐਕਸਟ੍ਰਾ ਡਿਸਕਾਊਂਟ ਵੀ ਦਿੱਤਾ ਜਾ ਸਕਦਾ ਹੈ। ਇਹ ਹਨ ਇਸ ਦੀਆਂ ਕੁਝ ਖ਼ਾਸ ਸਪੈਸੀਫ਼ਿਕੇਸ਼ਨਜ਼
Infinix Hot 10 Play ’ਚ6.82 ਇੰਚ ਐੱਚਡੀ + IPS ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਯੂਸ਼ਨ 720 x 1640 ਪਿਕਸਲ ਹੈ। ਮੀਡੀਆਟੈੱਕ ਹੀਲੀਓ G35 ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਐਂਡ੍ਰਾਇਡ 10 ਬੇਸਡ XOS 7.0 ਆਪਰੇਟਿੰਗ ਸਿਸਟਮ ੳਤੇ ਕੰਮ ਕਰਦਾ ਹੈ। ਇਸ ਵਿੱਚ 4GB ਰੈਮ ਅਤੇ 64 GB ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ, ਜਿਸ ਨੂੰ 256 GB ਤੱਕ ਵਧਾਇਆ ਜਾ ਸਕਦਾ ਹੈ।
ਫ਼ੋਟੋਗ੍ਰਾਫ਼ੀ ਲਈ Infinix Hot 10 Play ’ਚ ਡਿਊਏਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਦਿੱਤਾ ਗਿਆ ਹੈ। ਸੈਲਫ਼ੀ ਤੇ ਵਿਡੀਓ ਕਾਲਿੰਗ ਲਈ ਇਸ ਵਿੱਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਇਸ ਫ਼ੋਨ ਦੀ ਬੈਟਰੀ 6000 mAh ਦੀ ਹੈ, ਜੋ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਇਸ ਫ਼ੋਨ ਵਿੱਚ ਵਾਇਫ਼ਾਇ, 4G, ਬਲੂਟੁੱਥ, ਜੀਪੀਐਸ, 3.5mm ਹੈੱਡਫ਼ੋਨ ਜੈਕ, ਮਾਈਕ੍ਰੋ ਯੂਐੱਸਬੀ ਪੋਰਟ ਤੇ ਐੱਫ਼ਐੱਮ ਰੇਡੀਓ ਜਿਹੇ ਫ਼ੀਚਰਜ਼ ਦਿੱਤੇ ਗਏ ਹਨ।
Samsung Galaxy M02s ਨਾਲ ਹੋਵੇਗਾ ਮੁਕਾਬਲਾ
Infinix Hot 10 Play ਦਾ ਭਾਰਤ ’ਚ ਮੁਕਾਬਲਾ Samsung Galaxy M02s ਨਾਲ ਹੋਵੇਗਾ। ਇਸ ਫ਼ੋਨ ਵਿੱਚ 6.5 ਇੰਚ ਦੀ ਡਿਸਪਲੇਅ ਦਿੱਤੀ ਗਹੀ ਹੈ। ਇਹ ਫ਼ੋਨ ਕੁਐਲਕਾਮ ਸਨੈਪਡ੍ਰੈਗਨ 450 ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਐਂਡ੍ਰਾੱਇਡ 10 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ।
ਸੈਮਸੰਗ ਦੇ ਇਸ ਸਮਾਰਟਫ਼ੋਨ ਦੀ ਬੈਟਰੀ 5000mAh ਦੀ ਹੈ, ਜੋ 15W ਫ਼ਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫ਼ੋਨ ਦਾ ਮੇਨ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਵਿੱਚ 2 ਮੈਗਾਪਿਕਸਲ ਦਾ ਮੈਕ੍ਰੋ ਲੈਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਇਸ ਫ਼ੋਨ ਦੀ ਕੀਮਤ 9,999 ਰੁਪਏ ਹੈ।