ਨਵੀਂ ਦਿੱਲੀ: ਸਮਾਰਟਫੋਨ ਕੰਪਨੀ ‘ਇਨਫ਼ਿਨਿਕਸ’ (Infinix) ਅੱਜ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ Infinix Smart 5A ਐਂਟਰੀ ਲੈਵਲ ਸੈਗਮੈਂਟ ਵਿੱਚ ਲਾਂਚ ਕਰਨ ਜਾ ਰਹੀ ਹੈ। ਇਹ ਫੋਨ ਅੱਜ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਲਾਂਚ ਹੋਣ ਜਾ ਰਿਹਾ ਹੈ। ਇਸ Infinix ਫੋਨ ਦੀ ਕੀਮਤ ਲਗਪਗ 10,000 ਰੁਪਏ ਮੰਨੀ ਜਾ ਰਹੀ ਹੈ। ਦਮਦਾਰ ਕਾਰਗੁਜ਼ਾਰੀ ਲਈ, ਇਸ ਵਿੱਚ ਮੀਡੀਆਟੈਕ ਹੈਲੀਓ ਜੀ 25 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਵਰ ਲਈ ਫੋਨ 'ਚ 5000mAh ਦੀ ਬੈਟਰੀ ਮਿਲੇਗੀ।

 

ਇਹ ਹੋ ਸਕਦੇ ਸਪੈਸੀਫ਼ਿਕੇਸ਼ਨਜ਼
ਲਾਂਚ ਤੋਂ ਪਹਿਲਾਂ ਇਸ ਦੇ ਕੁਝ ਵੇਰਵੇ ਲੀਕ ਹੋਏ ਹਨ, ਜਿਸ ਅਨੁਸਾਰ Infinix Smart 5A ਸਮਾਰਟਫੋਨ ਨੂੰ 6.52 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ 'ਚ ਮੀਡੀਆਟੇਕ ਹੈਲੀਓ ਜੀ 25 ਪ੍ਰੋਸੈਸਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫੋਨ 'ਚ 2GB ਰੈਮ ਤੇ 32GB ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ।

 

ਅਜਿਹਾ ਹੋਵੇਗਾ ਕੈਮਰਾ
ਫੋਟੋਗ੍ਰਾਫੀ ਲਈ Infinix Smart 5A ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੋਵੇਗਾ। ਫੋਨ ਦੇ ਪਿਛਲੇ ਹਿੱਸੇ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਫੋਨ ਨੂੰ ਓਸ਼ੀਅਨ ਵੇਵ, ਮਿਡਨਾਈਟ ਬਲੈਕ ਤੇ ਕਵੇਟਜ਼ਲ ਸਿਆਨ ਰੰਗਾਂ (Ocean Wave, Midnight Black ਤੇ Quetzal Cyan colours) ਆਪਸ਼ਨਜ਼ 'ਚ ਲਾਂਚ ਕੀਤਾ ਜਾ ਸਕਦਾ ਹੈ।

 

ਬੈਟਰੀ
Infinix Smart 5A ਸਮਾਰਟਫੋਨ 'ਚ ਪਾਵਰ ਲਈ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਕਨੈਕਟੀਵਿਟੀ ਦੇ ਲਈ ਫੋਨ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਤੇ ਯੂਐਸਬੀ ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ। ਫੋਨ ਦੀ ਕੀਮਤ ਕਰੀਬ ਅੱਠ ਹਜ਼ਾਰ ਰੁਪਏ ਹੋ ਸਕਦੀ ਹੈ।

 

ਟੈਕਨੋ ਸਪਾਰਕ ਗੋ 2021 (Tecno Spark Go 2021) ਨਾਲ ਹੋਵੇਗਾ ਮੁਕਾਬਲਾ

Infinix Smart 5A ਦਾ ਮੁਕਾਬਲਾ ਭਾਰਤ ਵਿੱਚ Tecno Spark Go 2021 ਨਾਲ ਹੋਵੇਗਾ। ਸਮਾਰਟਫੋਨ 'ਚ 6.52-ਇੰਚ ਐਚਡੀ ਪਲੱਸ ਡਾਟ ਨੌਚ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਫ਼ੋਨ ਕੁਐਡ ਕੋਰ Helio A20 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 10 ਬੇਸਡ ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। ਇਸ ਵਿੱਚ 2 ਜੀਬੀ ਰੈਮ ਤੇ 32 ਜੀਬੀ ਇੰਟਰਨਲ ਸਟੋਰੇਜ ਹੈ।

 

ਫੋਟੋਗ੍ਰਾਫੀ ਲਈ ਟੇਕਨੋ ਸਪਾਰਕ ਗੋ 2021 (Tecno Spark Go 2021) ਫੋਨ 'ਚ ਡਿਊਏਲ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ, ਜਿਸ ਦਾ ਅਪਰਚਰ f/1.8 ਹੈ। ਫੋਨ 18 AI ਆਟੋ ਸੀਨ ਡਿਟੈਕਸ਼ਨ ਮੋਡਜ਼ ਜਿਵੇਂ ਕਿ HDR, ਨਾਈਟ ਪੋਰਟਰੇਟ, ਬੈਕਲਾਈਟ ਪੋਰਟਰੇਟ ਨਾਲ ਲੈਸ ਹੈ। ਫੋਨ ਦੇ ਫਰੰਟ ਪੈਨਲ 'ਤੇ 8 ਮੈਗਾਪਿਕਸਲ ਦਾ AI ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਪਾਵਰ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ। ਤੁਸੀਂ ਇਸ ਨੂੰ 6,999 ਰੁਪਏ ਵਿੱਚ ਖਰੀਦ ਸਕਦੇ ਹੋ।