ਚੰਡੀਗੜ੍ਹ: ਭਾਰਤ 'ਚ ਟਿੱਕਟੌਕ ਬੈਨ ਹੋਣ ਦੇ ਬਾਅਦ ਇੰਸਟਾਗ੍ਰਾਮ ਨੇ ਸ਼ਾਰਟ ਵੀਡੀਓ ਫੀਚਰ 'Reels'ਭਾਰਤ 'ਚ ਲਾਂਚ ਕੀਤਾ ਹੈ।ਨਵਾਂ ਫੀਚਰ ਉਪਭੋਗਤਾਵਾਂ ਨੂੰ ਐਪ 'ਤੇ ਵੀਡੀਓ ਬਣਾਉਣ, ਫਿਲਟਰ ਲਾਉਣ ਅਤੇ ਸੰਗੀਤ ਸ਼ਾਮਲ ਕਰਕੇ ਆਪਣੇ ਨਿਯਮਤ ਫੋਲੋਅਰਜ਼ ਤੋਂ ਪਰੇ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ। Reels ਟਿੱਕਟੌਕ ਵਰਗਾ ਹੀ ਹੈ ਅਤੇ ਉਪਭੋਗਤਾਵਾਂ ਨੂੰ ਮਸ਼ਹੂਰ ਗੀਤਾਂ, ਰੁਝਾਨਾਂ, ਜਾਂ ਚੁਣੌਤੀਆਂ ਵਾਲਾ 15 ਸਕਿੰਟ ਦਾ ਵੀਡੀਓ ਬਣਾਉਣ ਦੀ ਆਗਿਆ ਦਿੰਦਾ ਹੈ। ਬ੍ਰਾਜ਼ੀਲ, ਜਰਮਨੀ ਅਤੇ ਫਰਾਂਸ ਤੋਂ ਬਾਅਦ ਭਾਰਤ ਚੌਥਾ ਦੇਸ਼ ਹੈ, ਜਿੱਥੇ ਇਸ ਨਵੇਂ ਇੰਸਟਾਗ੍ਰਾਮ ਵੀਡੀਓ ਫਾਰਮੈਟ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਫੀਚਰ ਭਾਰਤ ਦੇ ਉਪਭੋਗਤਾਵਾਂ ਲਈ ਅੱਜ ਸ਼ਾਮ ਸਾਢੇ 7 ਵਜੇ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ