Instagram New Features: ਇੰਸਟਾਗ੍ਰਾਮ ਯੂਜ਼ਰਸ ਲਈ ਖੁਸ਼ਖਬਰੀ ਹੈ। ਮੈਟਾ ਦੀ ਮਲਕੀਅਤ ਵਾਲੀ ਇਹ ਕੰਪਨੀ ਜਲਦ ਹੀ ਯੂਜ਼ਰਸ ਲਈ ਨਵਾਂ ਫੀਚਰ ਲਿਆਉਣ ਜਾ ਰਹੀ ਹੈ। ਇਸ ਤਹਿਤ ਹੁਣ ਇੰਸਟਾਗ੍ਰਾਮ 'ਤੇ ਤੁਸੀਂ ਸਟੋਰੀਜ਼ ਦੇ ਨਾਲ-ਨਾਲ 60 ਸੈਕਿੰਡ ਤੱਕ ਦੀ ਵੀਡੀਓ ਵੀ ਬਣਾ ਸਕੋਗੇ। ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਇਹ ਵੱਖ-ਵੱਖ ਹਿੱਸਿਆਂ ਵਿੱਚ ਨਹੀਂ ਟੁੱਟੇਗੀ। ਤੁਹਾਨੂੰ ਸਾਰੇ ਵੀਡੀਓ ਇੱਕ ਫਰੇਮ ਵਿੱਚ ਮਿਲ ਜਾਣਗੇ। ਆਓ ਜਾਣਦੇ ਹਾਂ ਪੂਰਾ ਫੀਚਰ ਕੀ ਹੈ ਤੇ ਇਸ ਨੂੰ ਕਦੋਂ ਲਾਂਚ ਕੀਤਾ ਜਾ ਸਕਦਾ ਹੈ।

Continues below advertisement


ਚੱਲ ਰਹੀ ਟੈਸਟਿੰਗ


ਸੋਸ਼ਲ ਮੀਡੀਆ ਨਾਲ ਸਬੰਧਤ ਅਪਡੇਟ ਨੂੰ ਫਾਲੋ ਕਰਨ ਵਾਲੇ ਮੈਟ ਨਵਾਰਾ (@MattNavarra) ਤੇ ਅਲੇਸੈਂਡਰੋ ਪਾਲੁਜ਼ੀ (@alex193a) ਨੇ ਇਸ ਨਾਲ ਜੁੜੀ ਜਾਣਕਾਰੀ ਟਵਿਟਰ 'ਤੇ ਸਾਂਝੀ ਕਰਦੇ ਹੋਏ ਲਿਖਿਆ ਕਿ ਇੰਸਟਾਗ੍ਰਾਮ 'ਤੇ ਜਲਦ ਹੀ ਸਟੋਰੀਜ਼ ਲਈ 60 ਸੈਕਿੰਡ ਤੱਕ ਦੇ ਵੀਡੀਓ ਬਣਾਉਣ ਦਾ ਵਿਕਲਪ ਹੋਵੇਗਾ। ਕੰਪਨੀ ਇਸ ਦੀ ਟੈਸਟਿੰਗ ਕਰ ਰਹੀ ਹੈ।


ਹਾਲਾਂਕਿ ਸ਼ੁਰੂਆਤ 'ਚ ਇਹ ਸੁਵਿਧਾ ਸਿਰਫ iOS ਯੂਜ਼ਰਸ ਲਈ ਉਪਲੱਬਧ ਹੋਣ ਦੀ ਗੱਲ ਕਹੀ ਗਈ ਹੈ। ਪਰ ਜਲਦ ਹੀ ਇਹ ਫੀਚਰ ਐਂਡ੍ਰਾਇਡ ਲਈ ਵੀ ਜਾਰੀ ਕੀਤਾ ਜਾਵੇਗਾ। ਇਸ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਹੁਣ ਸਟੋਰੀਜ਼ ਦੌਰਾਨ ਤੁਹਾਡਾ ਵੀਡੀਓ ਕਈ ਹਿੱਸਿਆਂ 'ਚ ਨਹੀਂ ਟੁੱਟੇਗਾ। ਜ਼ਿਆਦਾ ਰਿਕਾਰਡਿੰਗ ਸਮਾਂ ਮਿਲਣ ਕਾਰਨ, ਤੁਸੀਂ ਆਪਣੀ ਕਹਾਣੀ ਨੂੰ ਇੱਕ ਹੀ ਫਰੇਮ ਵਿੱਚ ਦੇਖ ਸਕੋਗੇ।


ਹਰ ਵੀਡੀਓ ਰੀਲ ਕੈਟਾਗਿਰੀ ਵਿੱਚ


ਇਸ ਤੋਂ ਇਲਾਵਾ ਇੰਸਟਾਗ੍ਰਾਮ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਕੰਪਨੀ ਜਲਦ ਹੀ ਤੁਹਾਡੇ ਵੱਲੋਂ ਪਾਈ ਗਈ ਹਰ ਵੀਡੀਓ ਨੂੰ ਰੀਲ ਕੈਟਾਗਰੀ 'ਚ ਸ਼ਾਮਲ ਕਰੇਗੀ, ਚਾਹੇ ਵੀਡੀਓ ਦਾ ਆਕਾਰ ਵੱਡਾ ਹੋਵੇ ਜਾਂ ਸਮਾਂ। ਕੰਪਨੀ ਹਰ ਵੀਡੀਓ ਨੂੰ ਰੀਲਜ਼ ਕੈਟਾਗਿਰੀ 'ਚ ਰੱਖਣ ਦੀ ਤਿਆਰੀ ਕਰ ਰਹੀ ਹੈ। ਇੰਨਾ ਹੀ ਨਹੀਂ ਰੀਲਜ਼ ਵੀਡੀਓ ਦਾ ਸਮਾਂ ਵਧਾਉਣ ਦੀਆਂ ਖ਼ਬਰਾਂ ਵੀ ਮੀਡੀਆ ਰਿਪੋਰਟਾਂ 'ਚ ਆ ਰਹੀਆਂ ਹਨ। ਯਾਨੀ ਇਸ ਫੀਚਰ ਤਹਿਤ ਤੁਸੀਂ ਰੀਲਾਂ ਲਈ 60 ਸੈਕਿੰਡ ਤੋਂ ਜ਼ਿਆਦਾ ਦਾ ਵੀਡੀਓ ਬਣਾ ਸਕੋਗੇ। ਹੁਣ ਲੋਕਾਂ ਨੂੰ ਇਸ ਫੀਚਰ ਦੇ ਲਾਂਚ ਹੋਣ ਦਾ ਇੰਤਜ਼ਾਰ ਹੈ।



ਇਹ ਵੀ ਪੜ੍ਹੋ: Mann Ki Baat: ਪੀਐਮ ਮੋਦੀ ਨੇ ਕੀਤੀ 'ਮਨ ਕੀ ਬਾਤ', ਬੋਲੇ- ਸੱਤਾ ਨਹੀਂ, ਸੇਵਾ 'ਚ ਰਹਿਣਾ ਚਾਹੁੰਦੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904