Instagram Update: ਮੈਟਾ-ਮਲਕੀਅਤ ਵਾਲਾ ਇੰਸਟਾਗ੍ਰਾਮ ਆਪਣੀ ਰੈਂਕਿੰਗ ਐਲਗੋਰਿਦਮ ਲਈ ਇੱਕ ਅਪਡੇਟ ਲਾਗੂ ਕਰ ਰਿਹਾ ਹੈ ਜੋ ਆਪਣੇ ਫੀਡ 'ਤੇ ਆਰਿਜਨਲ ਕੰਟੈਟ ਸਮੱਗਰੀ ਦੀ ਵਿਜ਼ੀਬਲਿਟੀ ਨੂੰ ਵਧਾਏਗਾ। ਫੋਟੋ-ਸ਼ੇਅਰਿੰਗ ਪਲੇਟਫਾਰਮ ਕ੍ਰਿਏਟਰਜ਼ ਤੋਂ Original Content ਨੂੰ ਬਿਹਤਰ ਢੰਗ ਨਾਲ ਹਾਈਲਾਈਟ ਕਰਨ ਲਈ ਆਪਣੇ ਰੈਂਕਿੰਗ ਐਲਗੋਰਿਦਮ ਨੂੰ ਸੁਧਾਰਨ ਲਈ ਤਿਆਰ ਹੈ। ਐਡਮ ਮੋਸੇਰੀ ਨੇ ਐਲਾਨ ਕੀਤਾ। ਮੋਸੋਰੀ ਨੇ ਇੱਕ ਟਵੀਟ ਕਰ ਕਿਹਾ "ਅਸੀਂ ਟੈਗ ਕਰਨ ਤੇ ਰੈਂਕਿੰਗ ਨੂੰ ਬਿਹਤਰ ਬਣਾਉਣ ਦੇ ਨਵੇਂ ਤਰੀਕੇ ਸ਼ਾਮਲ ਕੀਤੇ ਹਨ: Product Tags, Enhanced Tags, Ranking for originality.

Product ਟੈਗਸ - ਬਿਜ਼ਨਸ ਕੈਟਾਲਾਗ ਤੋਂ product ਕੈਟਾਲਾਗ ਹਾਈਲਾਈਟਸ ਨੂੰ ਸਮਰੱਥ ਬਣਾਉਂਦਾ ਹੈ ਤੇ ਗਾਹਕਾਂ ਨੂੰ Instagram ਸਟੋਰੀਜ਼, ਫੀਡ Posts, ਲਾਈਵ ਅਤੇ Instagram ਵੀਡੀਓ (ਪਹਿਲਾਂ IGTV ਵਜੋਂ ਜਾਣਿਆ ਜਾਂਦਾ ਸੀ) ਬਾਰੇ ਹੋਰ ਜਾਣਨ ਵਿੱਚ ਮਦਦ ਕਰਦਾ ਹੈ ਕਿ ਤੁਸੀਂ ਕੀ ਵੇਚ ਰਹੇ ਹੋ। ਜਦੋਂ ਲੋਕ ਕਿਸੇ ਪੋਸਟ ਜਾਂ ਸਟੋਰੀ 'ਤੇ Product ਟੈਗ 'ਤੇ ਟੈਪ ਕਰਦੇ ਹਨ, ਤਾਂ ਉਨ੍ਹਾਂ ਨੂੰ Product ਡੀਟੇਲ ਵਾਲੇ ਪੰਨੇ 'ਤੇ ਰੀਡਾਇਰੈਕਟ ਕੀਤਾ ਜਾਵੇਗਾ। ਕ੍ਰਿਏਟਰ ਇੱਕ ਪੋਸਟ ਜਾਂ ਕਹਾਣੀ ਵਿੱਚ ਇੱਕ ਤੋਂ ਵੱਧ ਸ਼ਾਪਿੰਗ ਟੈਗ ਜੋੜ ਸਕਦੇ ਹਨ।

Enhanced ਟੈਗਸ - ਇਹ ਤੁਹਾਨੂੰ ਆਪਣੇ ਲਈ ਇੱਕ ਕੈਟੇਗਰੀ ਬਣਾਉਣ ਦੇਵੇਗਾ। ਇਸ ਲਈ ਜੇਕਰ ਤੁਸੀਂ ਆਪਣੀ ਪ੍ਰੋਫਾਈਲ 'ਤੇ ਜਾਂਦੇ ਹੋ, ਤਾਂ ਪ੍ਰੋਫਾਈਲ ਸੈਕਸ਼ਨ ਨੂੰ ਐਡਿਟ ਕਰੋ ਅਤੇ ਜਦੋਂ ਤੁਸੀਂ ਕਿਸੇ ਫੋਟੋ ਜਾਂ ਵੀਡੀਓ 'ਤੇ ਟੈਗ ਹੋਵੋਗੇ ਤਾਂ ਉਹ ਸ਼੍ਰੇਣੀ ਦਿਖਾਈ ਦੇਵੇਗੀ। ਇਹ ਕ੍ਰੈਡਿਟ ਨੂੰ ਸਬੰਧਤ Products ਤੱਕ ਪਹੁੰਚਣ ਵਿੱਚ ਮਦਦ ਕਰੇਗਾ।

Ranking for Originality - ਇਹ ਵਿਸ਼ੇਸ਼ ਤੌਰ 'ਤੇ ਮੌਲਿਕਤਾ ਦੇ ਇਸ ਵਿਚਾਰ 'ਤੇ ਕੇਂਦਰਿਤ ਹੈ। ਜੇਕਰ ਤੁਸੀਂ ਸ਼ੁਰੂ ਤੋਂ ਕੁਝ ਬਣਾਉਂਦੇ ਹੋ, ਤਾਂ ਤੁਹਾਨੂੰ ਉਸ ਤੋਂ ਵੱਧ ਕ੍ਰੈਡਿਟ ਮਿਲਣਾ ਚਾਹੀਦਾ ਹੈ ਜੇਕਰ ਤੁਸੀਂ ਕਿਸੇ ਹੋਰ ਤੋਂ ਪ੍ਰਾਪਤ ਕੀਤੀ ਚੀਜ਼ ਨੂੰ ਦੁਬਾਰਾ ਸਾਂਝਾ ਕਰਦੇ ਹੋ ਤਾਂ ਇਸਦਾ ਕ੍ਰੈਡਿਟ ਸੰਬੰਧਿਤ ਨਿਰਮਾਤਾ ਤੱਕ ਪਹੁੰਚਾਉਣ 'ਚ ਮਦਦ ਮਿਲੇਗੀ।

ਇੰਸਟਾਗ੍ਰਾਮ ਹੈੱਡ ਐਡਮ ਮੋਸੇਰੀ ਨੇ ਅੱਗੇ ਕਿਹਾ ਕਿ ਕ੍ਰਿਏਟਰ Instagram ਦੇ ਭਵਿੱਖ ਲਈ ਮਹੱਤਵਪੂਰਨ ਹਨ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਸਫਲ ਹੋਣ ਅਤੇ ਉਹ ਸਾਰਾ ਕ੍ਰੈਡਿਟ ਪ੍ਰਾਪਤ ਕਰਨ ਜਿਸ ਦੇ ਉਹ ਹੱਕਦਾਰ ਹਨ।