Android 12: ਐਂਡ੍ਰਾਇਡ ਫ਼ੋਨ ਯੂਜ਼ਰਜ਼ ਲਈ ਹੁਣ ਨਵਾਂ Android 12 ਨੂੰ ਲਾਈਵ ਕਰ ਦਿੱਤਾ ਗਿਆ ਹੈ। 18 ਮਈ ਨੂੰ Android 12 ਪਬਲਿਕਸ ਬੀਟਾ ਨੂੰ ਲਾਈਵ ਕੀਤਾ ਗਿਆ ਹੈ। ਗੂਗਲ ਨੇ Android 12 ਨੂੰ I/O 2021 ਕੀਅ ਨੋਟ ਦੌਰਾਨ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਐਂਡ੍ਰਾਇਡ ਆਪਰੇਟਿੰਗ ਦਾ ਸਟੇਬਲ ਵਰਜ਼ਨ ਸਾਲ ਦੇ ਅਖੀਰ ਤੱਕ ਆ ਜਾਵੇਗਾ। ਭਾਵੇਂ ਇਸ ਦਾ ਫ਼ਸਟ ਪਬਲਿਕ ਬੀਟਾ ਵਰਜ਼ਨ ਕੁਝ ਸਮਾਰਟਫ਼ੋਨਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਸਥਿਤੀ ਵਿੱਚ ਤੁਸੀਂ ਇਸ ਨੂੰ ਇੰਸਟਾਲ ਕਰ ਕੇ ਕੁਝ ਫ਼ੀਚਰਜ਼ ਦਾ ਅਨੁਭਵ ਲੈ ਸਕਦੇ ਹੋ। ਆਓ ਜਾਣੀਏ ਕਿ ਕਿਹੜੇ ਫ਼ੋਨ ’ਚ ਤੁਸੀਂ Android 12 ਇੰਸਟਾਲ ਕਰ ਸਕਦੇ ਹੋ।

 

ਤੁਸੀਂ Android 12 ਨਿਊ ਵਰਜ਼ਨ ਨੂੰ Google Pixel 3, Pixel 3A, Pixel 3XL, Pixel 3A XL, Pixel 4A, Pixel 4A 5G, Pixel 4, Pixel 4 XL ਤੇ Pixel 5 ਉੱਤੇ ਡਾਊਨਲੋਡ ਕਰ ਸਕਦੇ ਹੋ। ਆਪਣੇ ਪਿਕਸਲ ਫ਼ੋਨ ’ਚ ਬੀਟਾ ਰਿਲੀਜ਼ ਨੂੰ ਇੰਸਟਾਲ ਕਰਨ ਲਈ ਤੁਹਾਨੂੰ ਆਪਣੇ ਡਿਵਾਈਸ ਨੂੰ ਐਂਡ੍ਰਾਇਡ 12 ਬੀਟਾ ਸਾਈਟ ਉੱਤੇ ਐਨਰੋਲ ਕਰਨਾ ਹੋਵੇਗਾ। ਜੇ Android 11 ਲਈ ਇਹ ਕੰਮ ਕਰ ਚੁੱਕੇ ਹੋ, ਤਾਂ ਵੀ ਤੁਹਾਨੂੰ ਮੁੜ ਤੋਂ ਇਸ ਨੂੰ ਇੰਸਟਾਲ ਕਰਨਾ ਹੋਵੇਗਾ।

 

ਹੁਣ ਐਨਰੋਲ ਹੋਣ ਤੋਂ ਬਾਅਦ Android 12 Beta1 Settings > System > System Update > Check for Update ਉੱਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਬੀਟਾ ਰਿਲੀਜ਼ ਨੂੰ ਤੁਹਾਡੇ ਫ਼ੋਨ ’ਚ ਪੁੱਜਣ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਗੂਗਲ ਨੇ ਐਂਡ੍ਰਾੱਇਡ 12 ਬੀਟਾ ਨੂੰ ਕੁਝ ਥਰਡ–ਪਾਰਟੀ ਸਮਾਰਟਫ਼ੋਨਜ਼ ਲਈ ਵੀ ਉਪਲਬਧ ਕਰਵਾਇਆ ਹੈ ਭਾਵ ਜੇ ਤੁਹਾਡੇ ਕੋਲ ਪਿਕਸਲ ਫ਼ੋਨ ਨਹੀਂ ਹੈ, ਤਾਂ ਤੁਸੀਂ ਐਂਡ੍ਰਾੱਇਡ 12 ਡਿਵੈਲਪਰ ਪ੍ਰੋਗਰਾਮ ਨੂੰ ਇਨ੍ਹਾਂ ਫ਼ੋਨਜ਼ Asus ZenFone 8, OnePlus 9, OnePlus 9 Pro, , iQoo 7 Legend, Mi 11, Mi 11 Ultra, Mi 11i, Mi 11X Pro, Oppo Find X3 Pro, TCL 20 Pro 5G, Tecno Camon 17, Realme GT ਤੇ ZTE Axon 30 Ultra 5G ਫ਼ੋਨ ’ਚ ਵੀ ਇੰਸਟਾਲ ਕਰ ਸਕਦੇ ਹੋ।

 

ਹੁਣ ਐਂਡ੍ਰਾਇਡ ਡਿਵੈਲਵਰ ਸਾਈਟ ਉੱਤੇ ਗਏ ਮੈਨੂਫ਼ੈਕਚਰਿੰਗ ਲਿੰਕਸ ਉੱਤੇ ਕਲਿੱਕ ਕਰ ਕੇ ਇਨ੍ਹਾਂ ਵਿੱਚੋਂ ਕਿਸੇ ਵੀ ਫ਼ੋਨ ’ਚ ਐਂਡ੍ਰਾਇਡ 12 ਦੇ ਫ਼ਸਟ ਪਬਲਿਕ ਬੀਟਾ ਰਿਲੀਜ਼ ਨੂੰ ਇੰਸਟਾਲ ਕਰ ਸਕਦੇ ਹੋ। ਦੱਸ ਦੇਈਏ ਕਿ ਗੂਗਲ ਨੇ ਐਂਡ੍ਰਾਇਡ 12 ਦੇ ਫ਼ਸਟ ਡਿਵੈਲਪਰ ਪ੍ਰੀਵਿਊ ਨੂੰ ਫ਼ਰਵਰੀ ’ਚ ਪੇਸ਼ ਕੀਤਾ ਸੀ। ਭਾਵੇਂ ਇਹ ਸਿਰਫ਼ ਗੂਗਲ ਪਿਕਸਲ ਫ਼ੋਨਜ਼ ਲਈ ਹੀ ਸੀ।


 
ਇਨ੍ਹਾਂ ਫ਼ੀਚਰਜ਼ ਦਾ ਲਵੋ ਅਨੁਭਵ
ਨਵੇਂ Android 12 ’ਚ ਜਿਹੜੇ ਖ਼ਾਸ ਫ਼ੀਚਰਜ਼ ਦਿੱਤੇ ਗਏ ਹਨ, ਉਨ੍ਹਾਂ ’ਚ ਬਿਤਰ ਪ੍ਰਾਈਵੇਸੀ ਕੰਟਰੋਲਜ਼, ਮਟੀਰੀਅਲ ਯੂ ਡਿਜ਼ਾਇਨ, ਨਵਾਂ UI, ਨਵੇਂ ਆਇਕੌਨ, ਨਵਾਂ ਮੀਡੀਆ ਵਿਡਗੇਟ, ਨਵਾਂ ਕਲਾੱਕ ਐਨੀਮੇਸ਼ਨ, ਰੀਡਿਜ਼ਾਈਨਡ ਬ੍ਰਾਈਟਨੈੱਸ ਸਲਾਈਡਰ ਤੇ ਹੋਰ ਦੂਜੇ ਨਵੇਂ ਸਕਿਓਰਿਟੀ ਫ਼ੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ।