ਚੰਡੀਗੜ੍ਹ: ਜੇ ਤੁਸੀਂ ਇੰਟਰਨੈਟ ਦਾ ਕਾਫੀ ਇਸਤੇਮਾਲ ਕਰਦੇ ਹੋ ਤੇ ਬਿਨ੍ਹਾਂ ਇੰਟਰਨੈਟ ਰਹਿ ਨਹੀਂ ਸਕਦੇ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਦੁਨੀਆ ਭਰ ਵਿੱਚ ਅਗਲੇ 48 ਘੰਟਿਆਂ ਲਈ ਇੰਟਰਨੈਟ ਸੇਵਾ ਬੰਦ ਕੀਤੀ ਜਾ ਸਕਦੀ ਹੈ। ਇਸ ਦੀ ਵਜ੍ਹਾ ਮੇਨ ਡੋਮੇਨ ਸਰਵਰ ਦਾ ਰੂਟੀਨ ਮੇਨਟੇਨੈਂਸ ਦੱਸਿਆ ਜਾ ਰਿਹਾ ਹੈ। ਕੀ ਹੈ ਵਜ੍ਹਾ ? ਰਸ਼ੀਆ ਟੂਡੇ ਦੀ ਰਿਪੋਰਟ ਅਨੁਸਾਰ ਅਗਲੇ ਕੁਝ ਘੰਟਿਆਂ ਲਈ ਮੁੱਖ ਡੋਮੇਨ ਸਰਵਰ ਰੂਟੀਨ ਮੇਨਟੇਨੈਂਸ ਲਈ ਬੰਦ ਕੀਤਾ ਜਾਏਗਾ, ਜਿਸ ਕਾਰਨ ਇੰਟਰਨੈਟ ਬੰਦ ਹੋ ਸਕਦਾ ਹੈ। ਰਿਪੋਰਟ ਮੁਤਾਬਕ ਇੰਟਰਨੈੱਟ ਯੂਜ਼ਰਸ ਨੂੰ ਅਗਲੇ ਕੁਝ ਘੰਟਿਆਂ ਲਈ ਨੈੱਟਵਰਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਮੁੱਖ ਡੋਮੇਨ ਸਰਵਰ ਨਾਲ ਜੁੜੇ ਨੈੱਟਵਰਕ ਇਨਫ੍ਰਾਸਟ੍ਰੱਕਚਰ ਵੀ ਕੁਝ ਸਮੇਂ ਲਈ ਡਾਊਨ ਹੋ ਜਾਣਗੇ। ਇੰਟਰਨੈੱਟ ਕਾਰਪੋਰੇਸ਼ਨ ਆਫ ਅਸਾਈਨਡ ਨੇਮਸ ਤੇ ਨੰਬਰ (ICANN) ਨੇ ਕਿਹਾ ਹੈ ਕਿ ਸਾਈਬਰ ਹਮਲੇ ਦੀਆਂ ਘਟਨਾਵਾਂ ਕਾਫੀ ਵਧਦੀਆਂ ਜਾ ਰਹੀਆਂ ਹਨ। ਇਸ ਚੀਜ਼ ਤੋਂ ਬਚਣ ਲਈ, ਇਸ ਤਰ੍ਹਾਂ ਦੀ ਮੇਨਟੇਨੈਂਸ ’ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ, ਇਸ ਦੌਰਾਨ ਕ੍ਰਿਪਟੋਗ੍ਰਾਫਿਕ ਵਿੱਚ ਬਦਲਾਅ ਕੀਤੇ ਜਾਣਗੇ ਜਿਸ ਨਾਲ ਇੰਟਰਨੈੱਟ ਸੇਵਾ ਵਿੱਚ ਅੜਿੱਕਾ ਪੈ ਸਕਦਾ ਹੈ। ਯਾਦ ਰਹੇ ਕਿ ਸਿਰਫ ਕੁਝ ਲੋਕਾਂ ਨੂੰ ਹੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।