ਰੌਬਟ
ਚੰਡੀਗੜ੍ਹ: ਕੋਰੋਨਾਵਾਇਰਸ ਦੇ ਚੱਲਦੇ ਦੇਸ਼ ਭਰ 'ਚ ਲੌਕਡਾਉਨ ਹੈ। ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਈ ਥਾਵਾਂ 'ਤੇ ਕਰਫਿਊ ਵੀ ਲੱਗਾ ਹੈ। ਐਸੀ ਸਥਿਤੀ 'ਚ ਲੋਕ ਆਪਣੇ ਘਰਾਂ ਅੰਦਰ ਡੱਕੇ ਪਏ ਹਨ ਤੇ ਇੰਟਰਨੈੱਟ ਦਾ ਧੜਾਧੜ ਇਸਤੇਮਾਲ ਕਰ ਰਹੇ ਹਨ। ਇਸ ਨਾਲ ਇੰਨਟਰਨੈੱਟ ਦਬਾਅ ਹੇਠ ਆ ਗਿਆ ਹੈ। ਭਾਰਤ 'ਚ ਇੰਨਟਰਨੈੱਟ ਦਾ ਇਸਤੇਮਾਲ 30 ਤੋਂ 40 ਫੀਸਦ ਵਧ ਗਿਆ ਹੈ। ਹੁਣ ਇਹ ਕਹਿ ਲਵੋ ਕਿ ਇੰਨਟਰਨੈੱਟ ਦਾ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ।
ਇਸ ਸਮੇਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੋਰੋਨਾਵਾਇਰਸ ਦੀ ਗ੍ਰਿਫਤ 'ਚ ਹੁਣ ਇੰਨਟਰਨੈੱਟ ਵੀ ਆ ਰਿਹਾ ਹੈ। ਇਸ ਵਕਤ ਜੋ ਸਮੱਸਿਆ ਆ ਰਹੀ ਹੈ, ਉਹ ਇਹ ਹੈ ਕਿ ਭਾਰਤ 'ਚ ਪ੍ਰਤੀ ਵਿਅਕਤੀ ਇੰਨਟਰਨੈੱਟ ਯੂਸੇਜ ਬਹੁਤ ਵਧ ਗਿਆ ਹੈ ਜਿਸ ਨਾਲ ਇੰਨਟਰਨੈੱਟ ਤੇ ਭਾਰੀ ਦਬਾਅ ਪੈ ਰਿਹਾ ਹੈ।
ਕੀ ਹੈ ਮੌਜੂਦਾ ਸਥਿਤੀ ?
ਇੰਟਰਨੈਟ ਸਰਵਿਸ ਪ੍ਰੋਵਾਈਡਰ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਰਾਜੇਸ਼ ਛਰੀਆ ਨੇ ਏਬੀਪੀ ਨਿਊਜ਼ ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਲਗਪਗ 68.7 ਕਰੋੜ ਇੰਟਰਨੈੱਟ ਉਪਭੋਗਤਾ ਹਨ। ਜਿਨ੍ਹਾਂ ਵਿੱਚੋਂ 66 ਕਰੋੜ ਮੋਬਾਈਲ ਤੇ ਇੰਟਰਨੈੱਟ ਯੂਜ਼ਰ ਹਨ। ਇਸ ਤੋਂ ਇਲਾਵਾ, ਲਗਪਗ 23 ਮਿਲੀਅਨ ਵਾਇਰਡ ਇੰਟਰਨੈਟ ਉਪਭੋਗਤਾ ਹਨ ਅਰਥਾਤ ਜਿਹੜੇ ਲੈਂਡਲਾਈਨ ਫੋਨ ਜਾਂ ਬ੍ਰਾਡਬੈਂਡ ਕੇਬਲ ਦੁਆਰਾ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ, 75 ਲੱਖ ਇੰਟਰਨੈਟ ਗਾਹਕ ਹਨ ਜੋ ਫਿਕਸਡ ਵਾਇਰਲੈਸ ਇੰਟਰਨੈਟ ਦੀ ਵਰਤੋਂ ਕਰਦੇ ਹਨ। ਉਸੇ ਸਮੇਂ, ਵਾਇਰਲੈਸ ਨੈਟਵਰਕ ਤੇ ਭਾਰਤ ਵਿੱਚ ਪ੍ਰਤੀ ਗਾਹਕ ਹਰ ਮਹੀਨੇ ਔਸਤਨ 10.37GB ਡਾਟਾ ਦੀ ਵਰਤੋਂ ਕਰਦਾ ਹੈ।
ਹੁਣ ਕੀ ਹੈ ਰਸਤਾ?
ਰਾਜੇਸ਼ ਛਰੀਆ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਤਬਾਹੀ ਦੌਰਾਨ ਸਰਕਾਰ ਨੂੰ ਸਾਰੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਤੇ ਦੂਰਸੰਚਾਰ ਕੰਪਨੀਆਂ ਵਿੱਚ ਬੁਨਿਆਦੀ ਢਾਂਚੇ ਦੀ ਵੰਡ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਬੁਨਿਆਦੀ ਢਾਂਚੇ ਦੀ ਵੰਡ ਦੇ ਕਾਰਨ, ਦੂਰਸੰਚਾਰ ਆਪਰੇਟਰ ਤੇ ਇੰਟਰਨੈਟ ਸੇਵਾ ਪ੍ਰਦਾਤਾ ਇੱਕ ਦੂਜੇ ਦੇ ਖਾਲੀ ਬੈਂਡਵਿਡਥ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਨਾਲ ਗਾਹਕਾਂ ਨੂੰ ਵੀ ਕੋਈ ਮੁਸ਼ਕਲ ਨਹੀਂ ਆਵੇਗੀ ਤੇ ਜੋ ਬੋਝ ਨੈਟਵਰਕ ਤੇ ਪੈ ਰਿਹਾ ਹੈ ਉਹ ਵੀ ਨਹੀਂ ਹੋਵੇਗਾ।
ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ?
ਕੋਰੋਨਾ ਵਾਇਰਸ ਕਾਰਨ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ, ਇੰਟਰਨੈਟ ਦੀ ਵਰਤੋਂ ਅੰਨੇਵਾਹ ਹੋ ਰਹੀ ਹੈ। ਇਸੇ ਲਈ ਇਸ ਸਥਿਤੀ ਨੂੰ ਸਮਝਦਿਆਂ ਦੇਸ਼ ਵਾਸੀਆਂ ਨੂੰ ਵੀ ਸੋਚ ਸਮਝ ਕੇ ਇੰਟਰਨੈੱਟ ਦੀ ਵਰਤੋਂ ਕਰਨ ਦੀ ਲੋੜ ਹੈ। ਸੰਕਟ ਦੇ ਇਸ ਯੁੱਗ ਵਿੱਚ, ਇਸ ਸਮੇਂ ਸੰਚਾਰ ਦਾ ਸਭ ਤੋਂ ਵੱਡਾ ਨੈੱਟਵਰਕ ਪੂਰੀ ਦੁਨੀਆ ਵਿੱਚ ਇੰਟਰਨੈਟ ਹੈ। ਜੇ ਇੰਟਰਨੈਟ ਨੈਟਵਰਕ ਡਿੱਗਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇੱਥੇ ਸਿਰਫ ਭਾਰਤ ਦੇ ਸਾਹਮਣੇ ਹੀ ਸਮੱਸਿਆ ਨਹੀਂ ਆਵੇਗੀ ਬਲਕਿ ਦੁਨੀਆ ਭਰ ਲਈ ਸੰਕਟ ਬਣ ਜਾਵੇਗਾ।
ਸੁਝਾਅ ...
ਸੋਸ਼ਲ ਮੀਡੀਆ ਦੀ ਵਰਤੋਂ ਘਟਾਓ
ਜੇ ਜ਼ਰੂਰੀ ਹੋਵੇ ਤਾਂ ਹੀ ਵੀਡੀਓ ਭੇਜੋ
ਗੁੱਡ ਮਾਰਨਿੰਗ, ਗੁੱਡ ਨਾਈਟ ਮੈਸੇਜ ਤੁਰੰਤ ਬੰਦ ਕਰੋ
ਵੀਡੀਓ ਸ਼ੇਅਰਿੰਗ ਘੱਟ ਤੋਂ ਘੱਟ ਕਰੋ