ਰਿਆਦ: ਕੋਰੋਨਾਵਾਇਰਸ ਨੇ ਦੁਨੀਆ ਭਰ ‘ਚ ਦਹਿਸ਼ਤ ਫੈਲਾਈ ਹੋਈ ਹੈ। ਕਈ ਦੇਸ਼ਾਂ ‘ਚ ਲੌਕਡਾਊਨ ਚੱਲ ਰਿਹਾ ਹੈ। ਹਰ ਕੋਈ ਆਪਣੇ ਘਰਾਂ ਤੱਕ ਹੀ ਸੀਮਤ ਹਨ। ਉੱਥੇ ਹੀ ਡਾਕਟਰਸ ਤੇ ਸਿਹਤ ਸੇਵਾਵਾਂ ਨਾਲ ਜੁੜੇ ਕਰਮੀ ਲਗਾਤਾਰ ਇਸ ਵਾਇਰਸ ਨਾਲ ਲੜਣ ਲਈ ਯਤਨ ਕਰ ਰਹੇ ਹਨ। ਡਾਕਟਰਾਂ ਦੀ ਸਥਿਤੀ ਅਜਿਹੀ ਹੈ ਕਿ ਉਹ ਅਕਸਰ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਖੁਦ ਤੋਂ ਦੂਰ ਰੱਖਦੇ ਹਨ।
ਇਸ ਨੂੰ ਲੈ ਕੇ ਸਾਉਦੀ ਅਰਬ ਦੇ ਇੱਕ ਡਾਕਟਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇੱਕ ਡਾਕਟਰ ਆਪਣੇ ਛੋਟੇ ਬੇਟੇ ਨੂੰ ਗਲੇ ਲਾਉਣ ਤੋਂ ਰੋਕ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਟਵੀਟਰ ‘ਤੇ ਇਸ ਵੀਡੀਓ ਨੂੰ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ, “ਇੱਕ ਸਾਉਦੀ ਡਾਕਟਰ ਹਸਪਤਾਲ ਤੋਂ ਘਰ ਪਰਤਦਾ ਹੈ ਤੇ ਆਪਣੇ ਪੁੱਤਰ ਨੂੰ ਆਪਣੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਹਿੰਦਾ ਹੈ ਤੇ ਫਿਰ ਫਰਸ਼ ‘ਤੇ ਬੈਠ ਕੇ ਰੋਣ ਲੱਗ ਜਾਂਦਾ ਹੈ।” ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਰੀਟਵੀਟ ਕੀਤਾ ਹੈ। ਇਸ ਦੇ ਨਾਲ ਹੀ ਕਮੈਂਟ ਜ਼ਰੀਏ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ।
ਇਹ ਵੀ ਪੜ੍ਹੋ :