ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ‘ਚ ਦੂਸਰੇ ਸੂਬਿਆਂ ‘ਚ ਰਹਿ ਰਹੇ ਲੋਕ ਪਲਾਇਨ ਕਰ ਰਹੇ ਹਨ। ਇਸ ਕਾਰਨ ਨਵੀਆਂ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਹਨ। ਇਸੇ ਦਰਮਿਆਨ ਕੱਲ੍ਹ ਦਿੱਲੀ ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਕੋਈ ਕਿਤੇ ਵੀ ਨਾ ਜਾਵੇ। ਕੇਜਰੀਵਾਲ ਸਰਕਾਰ ਸਾਰੇ ਸਕੂਲਾਂ ਨੂੰ ਨਾਈਟ ਸ਼ੈਲਟਰ ਬਣਾ ਰਹੀ ਹੈ। ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।


ਦਿੱਲੀ ਸਰਕਾਰ ਦੇ ਇਸ ਕਦਮ ਦੀ ਅਦਾਕਾਰ ਤੇ ਕਾਂਗਰਸੀ ਲੀਡਰ ਸ਼ਤਰੂਘਨ ਸਿਨ੍ਹਾ ਵੱਲੋਂ ਤਾਰੀਫ ਕੀਤੀ ਗਈ ਹੈ। ਸਿਨ੍ਹਾ ਨੇ ਕਿਹਾ ਕਿ, “ਅਸੀਂ ਲੋਕਾਂ ਦੇ ਆਗੂ ਅਰਵਿੰਦ ਕਰਜਰੀਵਾਲ ਦੀ ਤਾਰੀਫ ਕਰਦੇ ਹਾਂ। ਜਿਸ ਤਰੀਕੇ ਨਾਲ ਉਨ੍ਹਾਂ ਦੀ ਸਰਕਾਰ ਗਰੀਬਾਂ, ਮਜ਼ਦੂਰਾਂ ਆਦਿ ਲਈ ਖਾਣੇ ਦਾ ਪ੍ਰਬੰਧ ਕਰਨ ਦੇ ਆਪਣੇ ਮਿਸ਼ਨ ਨੂੰ ਅੰਜਾਮ ਦੇ ਰਹੀ ਹੈ, ਮਨੁੱਖਤਾ ਦਾ ਇਹ ਕੰਮ ਬੇਹਦ ਤਸੱਲੀ ਬਖਸ਼ ਹੈ। ਉਹ ਸਹੀ ਕਹਿੰਦੇ ਹਨ ਕਿ ਸਾਰੇ ਲੋਕ ਉਨ੍ਹਾਂ ਦੇ ਹਨ ਤੇ ਉਨ੍ਹਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ।”

ਉਨ੍ਹਾਂ ਅੱਗੇ ਕਿਹਾ, “ਦਿੱਲੀ ਸਰਕਾਰ ਨੇ 2 ਤੋਂ 4 ਲੱਖ ਲੋਕਾਂ ਨੂੰ ਖਾਣਾ ਤੇ ਪਨਾਹ ਦੇਣ ਦਾ ਸ਼ਾਨਦਾਰ ਕਦਮ ਚੁੱਕਿਆ ਹੈ। ਵਾਹ, ਅਰਵਿੰਦ ਕੇਜਰੀਵਾਲ ਐਂਡ ਟੀਮ, ਤੁਸੀਂ ਰਾਸ਼ਟਰ ਲਈ ਇੱਕ ਵਾਰ ਫਿਰ ਆਦਰਸ਼ ਬਣ ਰਹੇ ਹੋ। ਮੈਨੂੰ ਯਕੀਨ ਹੈ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਤੇ ਹੋਰ ਵਿਰੋਧੀ ਆਗੂਆਂ ਦਾ ਆਸ਼ੀਰਵਾਦ ਤੇ ਸਮਰਥਣ ਤੁਹਾਨੂੰ ਮਿਲੇਗਾ। ਇਸ ਤੋਂ ਇਲਾਵਾ ਦੇਸ਼ ਭਰ ਦੇ ਹੋਰਨਾਂ ਸੂਬਿਆਂ ਦੀ ਸਰਕਾਰਾਂ ਨੂ ਵੀ ਇਸ ਮਾਡਲ ਨੂੰ ਲਾਗੂ ਕਰਨਾ ਚਾਹੀਦਾ ਹੈ। ਹਾਲਾਤ ਜਲਦ ਹੀ ਬੇਹਤਰ ਹੋ ਜਾਣਗੇ। ਜੈ ਹਿੰਦ।”

ਇਹ ਵੀ ਪੜ੍ਹੋ :

ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਹੁਣ ਤੱਕ 30 ਹਜ਼ਾਰ ਲੋਕਾਂ ਦੀ ਮੌਤ

ਕੋਰੋਨਾ ਦੇ ਕਹਿਰ: ਆਖਰ ਮੋਦੀ ਨੇ ਮੰਗੀ ਦੇਸ਼ ਤੋਂ ਮੁਆਫੀ