ਮੋਬਾਈਲ ਵਿੱਚ ਤੇਜ਼ ਇੰਟਰਨੈੱਟ ਦੀ ਜ਼ਰੂਰਤ ਹਰ ਵੇਲੇ ਰਹਿੰਦੀ ਹੈ। ਕੋਰੋਨਾ ਵਾਇਰਸ ਕਾਰਨ ਲਾਗੂ ਤਾਲਾਬੰਦੀਆਂ ਦੌਰਾਨ ਅਸੀਂ ਮੋਬਾਈਲ ਇੰਟਰਨੈੱਟ 'ਤੇ ਵਧੇਰੇ ਨਿਰਭਰ ਹੋ ਗਏ ਹਾਂ। ਅਜਿਹੇ ਵਿੱਚ ਜੇਕਰ ਇੰਟਰਨੈੱਟ ਹੌਲੀ ਰਫ਼ਤਾਰ ਵਿੱਚ ਚੱਲ ਰਿਹਾ ਹੈ ਤਾਂ ਤੁਹਾਨੂੰ ਆਨਲਾਈਨ ਕੰਮ ਕਾਜ ਵਿੱਚ ਕਾਫੀ ਤਕਲੀਫ ਹੋਵੇਗੀ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸਣ ਜਾ ਰਹੇ ਹਾਂ, ਜਿਸ ਨਾਲ ਇੰਟਰਨੈੱਟ ਦੀ ਸਪੀਡ ਵਧਾਈ ਜਾ ਸਕਦੀ ਹੈ-


Cache ਜ਼ਰੂਰ ਕਲੀਅਰ ਕਰੋ


ਸਮੇਂ-ਸਮੇਂ 'ਤੇ ਕੈਸ਼ੇ ਕਲੀਅਰ ਕਰਦੇ ਰਹੋ। ਦਰਅਸਲ, ਕੈਸ਼ੇ ਯਾਨੀ ਕਿ ਕੁਝ ਜ਼ਰੂਰੀ ਪਰ ਗੁੱਝੀਆਂ ਫਾਈਲਾਂ ਦੇ ਜਮ੍ਹਾਂ ਹੋਣ ਨਾਲ ਐਂਡ੍ਰੌਇਡ ਫ਼ੋਨ ਹੌਲੀ ਚੱਲਣ ਲੱਗ ਜਾਂਦਾ ਹੈ। ਇਸ ਦਾ ਸਿੱਧਾ ਅਸਰ ਇੰਟਰਨੈੱਟ ਦੀ ਸਪੀਡ 'ਤੇ ਪੈਂਦਾ ਹੈ।


APN 'ਤੇ ਧਿਆਨ ਦਿਓ


Access Point Network ਯਾਨੀ ਕਿ APN ਦੀ ਸਹੀ ਸੈਟਿੰਗ ਇੰਟਰਨੈੱਟ ਦੀ ਸਪੀਡ ਲਈ ਬੇਹੱਦ ਜ਼ਰੂਰੀ ਹੈ। ਇਸ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਵੈਸੇ ਤਾਂ ਜ਼ਿਆਦਾਤਰ ਫ਼ੋਨ ਇਸ ਨੂੰ ਆਪੇ ਹੀ ਦਰੁਸਤ ਕਰਦੇ ਹਨ ਪਰ ਜੇਕਰ ਏਪੀਐਨ ਮੈਨੂਅਲੀ ਸੈੱਟ ਕੀਤਾ ਜਾਵੇ ਤਾਂ ਇੰਟਰਨੈੱਟ ਦੀ ਰਫ਼ਤਾਰ ਬਿਹਤਰ ਹੋ ਸਕਦੀ ਹੈ।


ਸੋਸ਼ਲ ਮੀਡੀਆ ਐਪ


ਇੰਟਰਨੈੱਟ ਦੀ ਰਫ਼ਤਾਰ ਸੋਸ਼ਲ ਮੀਡੀਆ ਐਪਸ ਕਾਰਨ ਵੀ ਸੁਸਤ ਹੋ ਜਾਂਦੀ ਹੈ। ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਐਪ ਡੇਟਾ ਦੀ ਕਾਫੀ ਖਪਤ ਕਰਦੇ ਹਨ। ਇਸ ਲਈ ਸੈਟਿੰਗ ਵਿੱਚ ਜਾ ਕੇ ਆਟੋ ਪਲੇਅ ਅਤੇ ਡਾਊਨਲੋਡ ਦੀ ਆਪਸ਼ਨ ਬੰਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬ੍ਰਾਊਜ਼ਰ ਨੂੰ ਡੇਟਾ ਸੇਵਿੰਗ ਮੋਡ ਵਿੱਚ ਚਲਾਉਣਾ ਚਾਹੀਦਾ ਹੈ। ਇਸ ਨਾਲ ਇੰਟਰਨੈੱਟ ਦੀ ਸਪੀਡ ਵਧਣ ਦੀ ਉਮੀਦ ਹੈ।


ਫ਼ੋਨ ਸੈਟਿੰਗ


ਇੰਟਰਨੈੱਟ ਸੁਸਤ ਚੱਲ ਰਿਹਾ ਹੈ ਤਾਂ ਤੁਰੰਤ ਫ਼ੋਨ ਦੀ ਸੈਟਿੰਗ ਚੈੱਕ ਕਰੋ। ਫ਼ੋਨ ਸੈਟਿੰਗ ਵਿੱਚ ਜਾ ਕੇ ਨੈੱਟਵਰਕ ਸੈਟਿੰਗ ਆਪਸ਼ਨ 'ਤੇ ਟੈਪ ਕਰੋ। ਇੱਥੇ preferred type of network ਨੂੰ 4G ਜਾਂ LTE ਚੁਣੋ।


ਆਟੋ ਅਪਡੇਟ


ਇੰਟਰਨੈੱਟ ਦੀ ਰਫ਼ਤਾਰ ਘਟਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਆਟੋ ਅਪਡੇਟਸ ਦਾ। ਤੁਹਾਡਾ ਮੋਬਾਈਲ ਫ਼ੋਨ ਗੂਗਲ ਪਲੇਅ ਸਟੋਰ ਤੋਂ ਆਪ ਮੁਹਾਰੇ ਅਪਡੇਟ ਡਾਊਨਲੋਡ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦਾ ਅਸਰ ਇੰਟਰਨੈੱਟ ਸਪੀਡ 'ਤੇ ਵੀ ਪੈਂਦਾ ਹੈ। ਇਸ ਲਈ ਆਟੋ ਡਾਊਨਲੋਡ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਜਦ ਤੁਹਾਡੇ ਕੋਲ ਵਿਹਲ ਹੈ ਤੇ ਫ਼ੋਨ ਕਿਸੇ ਜ਼ਰੂਰੀ ਕੰਮ ਲਈ ਨਹੀਂ ਵਰਤਿਆ ਜਾ ਰਿਹਾ ਤਾਂ ਉਦੋਂ ਇਹ ਅਪਡੇਟ ਮੈਨੂਅਲੀ ਕੀਤੇ ਜਾ ਸਕਦੇ ਹਨ।