ਨਵੀਂ ਦਿੱਲੀ: ਪਰਾਲੀ ਦੇ ਧੂਏਂ ਤੇ ਪ੍ਰਦੂਸ਼ਣ ਨਾਲ ਦਿੱਲੀ ਤੇ ਐਨਸੀਆਰ ਦੇ ਖੇਤਰਾਂ ਵਿੱਚ ਲੋਕਾ ਬਿਮਾਰ ਹੋ ਰਹੇ ਹਨ। ਜ਼ਿਆਦਾਤਰ ਲੋਕ ਫੇਸਮਾਸਕ ਦਾ ਇਸਤੇਮਾਲ ਕਰ ਰਹੇ ਹਨ। ਪ੍ਰਦੂਸ਼ਣ ਨਾਲ ਜੂਝ ਰਹੇ ਅਜਿਹੇ ਹੀ ਸ਼ਹਿਰਾਂ ਦੇ ਲੋਕਾਂ ਲਈ ਅਮਰੀਕਾ ਦੇ ਇੰਜਨੀਅਰਾਂ ਨੇ ਨੱਕ ‘ਚ ਫਿੱਟ ਹੋਣ ਵਾਲਾ ਖਾਸ ਏਅਰ ਫਿਲਟਰ ਬਣਾਇਆ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਾਹ ਨਾਲ ਜਾਣ ਵਾਲੇ 90 ਫੀਸਦੀ ਪ੍ਰਦੂਸ਼ਿਤ ਕਣਾਂ, ਐਲਜੇਰਸ ਤੇ ਬੈਕਟੀਰੀਆ ਨੂੰ ਰੋਕਣ ‘ਚ ਸਮਰੱਥ ਹੈ। ਇਸ ਨੂੰ ਆਕਸੀਜਨ ਨੋਜ਼ ਫਿਲਟਰ ਨਾਂ ਦਿੱਤਾ ਗਿਆ ਹੈ। 10 ਫਿਲਟਰਾਂ ਦੇ ਪੈਕ ਦੀ ਕੀਮਤ ਸਿਰਫ 925 ਰੁਪਏ ਹੈ। ਇਸ ਨੂੰ ਨੱਕ ਅੰਦਰ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਬਾਹਰੋਂ ਦੇਖਣ ‘ਚ ਬਿਲਕੁਲ ਪਤਾ ਨਹੀਂ ਲੱਗ ਸਕਦਾ ਕਿ ਫਿਲਟਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਨੋਜ਼ ਫਿਲਟਰ ਵੱਖ-ਵੱਖ ਆਕਾਰ ‘ਚ ਉਪਲੱਬਧ ਹੋਵੇਗਾ।
‘ਆਕਸੀਜਨ ਨੋਜ਼ ਫਿਲਟਰ’ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਵੇਗਾ। ਇੱਕ ਫਿਲਟਰ 12 ਘੰਟਿਆਂ ਲਈ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਦੁਨੀਆ ‘ਚ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਡਬਲਿਊ.ਐਚ.ਓ ਨੇ ਚਿੰਤਾ ਜਤਾਈ ਸੀ। ਕਰੀਬ ਇੱਕ ਦਹਾਕੇ ਪਹਿਲਾਂ ਏਅਰ ਪ੍ਰਦੂਸ਼ਣ ਘੱਟ ਕਰਨ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ, ਜਿਨ੍ਹਾਂ ਨੂੰ ਅਮਰੀਕਾ ਨੇ ਸਖ਼ਤੀ ਨਾਲ ਲਾਗੂ ਕੀਤਾ ਸੀ। ਇਸੇ ਲਈ ਅੱਜ ਉੱਥੇ ਪ੍ਰਦੂਸ਼ਣ ਦਾ ਪਧੱਰ ਕਾਫੀ ਘੱਟ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin