ਲੁਧਿਆਣਾ: ਹੁਣ ਲੁਧਿਆਣਾ ਵਿੱਚ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਗਈ। ਇਹ ਵਾਰਦਾਤ ਸ਼ਹਿਰ ਦੇ ਡਾਬਾ ਇਲਾਕੇ ਵਿੱਚ ਅੱਜ ਸਵੇਰੇ ਸਾਢੇ ਸੱਤ ਵਜੇ ਵਾਪਰੀ।

ਮਿਲੀ ਜਾਣਕਾਰੀ ਮੁਤਾਬਰ ਸ਼ਰਨਪਾਲ ਉਰਫ ਸ਼ਾਲੂ ਨਾਂ ਦਾ ਨੌਜਵਾਨ ਗਲੀ ਵਿੱਚ ਕੁੱਤੇ ਨੂੰ ਘੁੰਮਾ ਰਿਹਾ ਸੀ। ਇਸ ਦੌਰਾਨ ਹੀ ਇੱਕ ਹਮਲਾਵਰ ਨੇ ਉਸ ਨੂੰ ਸਿਰ ਦੇ ਪਿੱਛੇ ਗੋਲੀ ਮਾਰ ਦਿੱਤੀ। ਇਹ ਸਾਰੀ ਵਾਰਦਾਤ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਯਾਦ ਰਹੇ ਪਿਛਲੇ ਹਫਤੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।