ਨਵੀਂ ਦਿੱਲੀ:  Apple ਕੰਪਨੀ ਨੇ iPhone 11 ਸੀਰੀਜ਼ ਦੀ ਸੇਲ ਅੱਜ ਤੋਂ ਭਾਰਤੀ ਬਾਜ਼ਾਰਾਂ ‘ਚ ਸ਼ੁਰੂ ਕੀਤੀ ਹੈ। iPhone 11, iPhone 11Pro, iPhone 11 Pro Max ਨੂੰ ਅੱਜ ਤੋਂ ਤੁਸੀਂ ਖਰੀਦ ਸਕਦੇ ਹੋ। ਹਾਲ ਹੀ ‘ਚ ਕੰਪਨੀ ਨੇ ਇਨ੍ਹਾਂ ਤਿੰਨਾਂ ਮਾਡਲਾਂ ਨੂੰ ਲੌਂਚ ਕੀਤਾ ਸੀ। ਇਨ੍ਹਾਂ ਮਾਡਲਾਂ ਦੀ ਵਿਕਰੀ ਦੀ ਗੱਲ ਦੀ ਪੁਸ਼ਟੀ Ingram Micro ਨਾਂ ਦੀ ਸਾਈਟ ਨੇ ਕੀਤੀ ਹੈ।

ਐਪਲ ਨੇ ਆਪਣੇ ਫੋਨਸ ਦੀ ਸੇਲ ਦੇ ਨਾਲ ਹੀ Apple Watch ਸੀਰੀਜ਼ 5 ਦੀ ਵਿਕਰੀ ਵੀ ਸ਼ੁਰੂ ਕਰ ਦੇਵੇਗਾ। ਇਸ ਤੋਂ ਪਹਿਲਾਂ ਫਲਿਪਕਾਰਟ ਤੇ ਐਮਜੌਨ ਜਿਵੇਂ ਈ-ਕਾਮਰਸ ਵੈੱਬਸਾਈਟ ਨੇ ਆਈਫੋਨ 2019 ਮਾਡਲ ਦੀ ਪ੍ਰੀ-ਆਰਡਰ ਦਾ ਆਪਸ਼ਨ ਦਿੱਤਾ ਸੀ

iPhone 11
ਦੀ ਕੀਮਤ: iPhone 11 ਦਾ 64 ਜੀਬੀ ਵੈਰੀਅੰਟ ਭਾਰਤ ‘ਚ 27 ਸਤੰਬਰ ਤੋਂ 64,900 ਰੁਪਏ ਦੀ ਕੀਮਤ ‘ਚ ਖਰੀਦ ਸਕਦੇ ਹੋ। ਇੰਡੀਆ ‘ਚ 128 ਜੀਬੀ ਸਟੋਰੇਜ਼ ਵੈਰਿਅੰਟ 69,900 ਰੁਪਏ ‘ਚ ਉਪਲੱਬਧ ਹੈ।

iPhone 11
ਪ੍ਰੋ ਦੀ ਕੀਮਤ: ਭਾਰਤ ‘ਚ ਆਈਫੋਨ 11 ਪ੍ਰੋ ਦੇ 64 ਜੀਬੀ ਸਟੋਰੇਜ਼ ਵਾਲੇ ਵੈਰਿੰਅਟ ਦੀ ਕੀਮਤ 99,900 ਰੁਪਏ ਰੱਖੀ ਗਈ ਹੈ ਜਦਕਿ ਇੱਥੇ ਇਸ ਫੋਨ ਦੀ ਕੀਮਤ ਤੇ ਅਮਰੀਕਾ ‘ਚ ਇਸ ਦੀ ਕੀਮਤ ‘ਚ 29000 ਰੁਪਏ ਦਾ ਫਰਕ ਹੈ।



iPhone 11 Pro Max
ਦੀ ਕੀਮਤ: 64 ਜੀਬੀ ਵੈਰੀਅੰਟ ਵਾਲੇ ਇਸ ਮਾਡਲ ਦੀ ਕੀਤਮ 1,09,000 ਰੁਪਏ ਹੈ ਜਦਕਿ ਅਮਰੀਕਾ ‘ਚ ਇਹ ਮਾਡਲ ਮਹਿਜ਼ 78,000 ਰੁਪਏ ਦਾ ਤੇ ਦੁਬਈ ‘ਚ ਕਰੀਨ 90 ਹਜ਼ਾਰ ਰੁਪਏ 'ਚ ਖਰੀਦੀਆ ਜਾ ਸਕਦਾ ਹੈ।