ਈ-ਕਾਮਰਸ ਪੋਰਟਲ ਰਾਹੀਂ ਆਨਲਾਈਨ ਖਰੀਦਦਾਰੀ ਵਿੱਚ ਧੋਖਾਧੜੀ ਜਾਂ ਗਲਤੀਆਂ ਦੀਆਂ ਅਕਸਰ ਸ਼ਿਕਾਇਤਾਂ ਆਉਂਦੀਆਂ ਹਨ, ਜਿਸ ਵਿੱਚ ਕਈ ਵਾਰ ਸਮਾਰਟਫੋਨ ਜਾਂ ਹੋਰ ਉਪਕਰਣ ਦੇ ਬਕਸੇ ਦੇ ਅੰਦਰ ਇੱਟਾਂ, ਸਾਬਣ ਜਾਂ ਕੋਈ ਹੋਰ ਵਸਤੂ ਲੱਭਣਾ, ਜਾਂ ਕਈ ਵਾਰ ਆਰਡਰ ਐਕਸਚੇਂਜ ਵਿੱਚ ਤਬਦੀਲੀ ਵਰਗੀ ਘਟਨਾ ਵਾਪਰਦੀ ਹੈ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਈਫੋਨ 12 ਦੀ ਬਜਾਏ ਪੈਕਿੰਗ ਬਾਕਸ ਦੇ ਅੰਦਰ ਸਾਬਣ ਮਿਲਿਆ ਹੈ। ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇਜ਼ ਦੀ ਵਿਕਰੀ ਦੌਰਾਨ ਉਸ ਵਿਅਕਤੀ ਨੇ ਨਵਾਂ ਐਪਲ ਆਈਫੋਨ 12 ਖਰੀਦਿਆ ਸੀ, ਪਰ ਇਸ ਦੀ ਥਾਂ ਉਸ ਨੂੰ ਨਿਰਮਾ ਸਾਬਣ ਮਿਲ ਗਿਆ।
ਸਿਮਰਨਪਾਲ ਸਿੰਘ, ਜੋ GoAndroid ਦੇ ਨਾਂ ਹੇਠ ਆਪਣਾ ਤਕਨੀਕੀ ਬਲੌਗ ਚਲਾਉਂਦੇ ਹਨ, ਨੇ ਆਪਣੇ ਬਲੌਗ ਵਿੱਚ ਇਸ ਘਟਨਾ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੇ ਯੂਟਿਊਬ ਚੈਨਲ 'ਤੇ ਡਿਲੀਵਰੀ ਦੌਰਾਨ ਬਣਾਇਆ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਦਰਅਸਲ, ਇਹ ਘਟਨਾ 4 ਅਕਤੂਬਰ ਨੂੰ ਵਾਪਰੀ ਸੀ, ਜਦੋਂ ਸਿੰਘ ਨੇ ਬਿਗ ਬਿਲੀਅਨ ਡੇਅਜ਼ ਦੀ ਵਿਕਰੀ ਦੌਰਾਨ ਆਈਫੋਨ 12 ਖਰੀਦਿਆ ਸੀ। ਉਨ੍ਹਾਂ ਨੇ ਲਿਖਿਆ ਹੈ ਕਿ ਪਿਛਲੇ ਸਾਲ ਦੀ ਵਿਕਰੀ ਦੇ ਦੌਰਾਨ ਸਾਹਮਣੇ ਆਏ ਕੁਝ ਡਿਲੀਵਰੀ ਧੋਖਾਧੜੀ ਦੇ ਕਾਰਨ, ਉਨ੍ਹਾਂ ਨੇ ਆਰਡਰ ਦੇ ਸਮੇਂ ਓਪਨ ਬਾਕਸ ਵਿਕਲਪ ਦੀ ਚੋਣ ਕੀਤੀ ਸੀ, ਜਿਸ ਵਿੱਚ ਗਾਹਕ ਨੂੰ ਪਹਿਲਾਂ ਡਿਲਿਵਰੀ ਦੇ ਸਮੇਂ ਪੈਕੇਜ ਦਿਖਾਇਆ ਜਾਂਦਾ ਹੈ ਅਤੇ ਫਿਰ ਗਾਹਕ ਸਫਲ ਡਿਲਿਵਰੀ ਰਜਿਸਟਰ ਕਰਨ ਲਈ ਓਟੀਪੀ ਮੰਗਿਆ ਜਾਂਦਾ ਹੈ। ਇਹ ਫ਼ੀਚਰ ਸਿਮਰਨਪਾਲ ਸਿੰਘ ਦੇ ਬਹੁਤ ਕੰਮ ਆਇਆ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਪਰਲੀ ਪੈਕਿੰਗ ਨੂੰ ਖੋਲ੍ਹਿਆ ਗਿਆ, ਆਈਫੋਨ 12 ਦੀ ਬਜਾਏ, ਇਸ ਵਿੱਚ ਦੋ ਸਾਬਣ ਮੌਜੂਦ ਸਨ। ਇਸ ਤੋਂ ਬਾਅਦ ਸਿਮਰਨਪਾਲ ਸਿੰਘ ਨੇ ਇਸ ਡਿਲਿਵਰੀ ਨੂੰ 'ਫੇਲ੍ਹ' ਵਜੋਂ ਮਾਰਕ ਕੀਤਾ। ਸਿਮਰਨਪਾਲ ਸਿੰਘ ਨੇ ਫਿਰ ਫਲਿੱਪਕਾਰਟ ਸਪੋਰਟ ਨੂੰ ਫ਼ੋਨ ਕੀਤਾ, ਜਿਸ ਨੇ ਦਾਅਵਾ ਕੀਤਾ ਕਿ ਇਹ ਵਸਤੂ ਅਜੇ ਵੀ 'ਆਊਟ ਫਾਰ ਡਿਲਿਵਰੀ' ਵਜੋਂ ਦਿਖਾਈ ਦੇ ਰਹੀ ਹੈ ਅਤੇ ਰੱਦ ਕਰਨਾ ਸਿਰਫ ਤਾਂ ਹੀ ਕੀਤਾ ਜਾ ਸਕਦਾ ਹੈ, ਜੇ ਇਸ ਦਾ ਸਟੇਟਸ ‘ਡਿਲਿਵਰਡ’ ਹੋਵੇ। ਫਲਿੱਪਕਾਰਟ ਨੇ ਫਿਰ ਕਾਲ ਕਰਨ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਦਾ ਡਿਲੀਵਰੀ ਬੁਆਏ ਫ਼ੇਲਡ ਡਿਲੀਵਰੀ ਨਾਲ ਚਲਾ ਗਿਆ।
ਇਸ ਤੋਂ ਬਾਅਦ ਵੀ ਉਨ੍ਹਾਂ ਨੂੰ Wishmaster (ਡਿਲੀਵਰੀ ਪਾਰਟਨਰ) ਤੋਂ ਓਟੀਪੀ ਲਈ ਵਾਰ-ਵਾਰ ਕਾਲਾਂ ਆਈਆਂ, ਜਿਸ ਕਾਰਨ ਉਨ੍ਹਾਂ ਨੇ ਇਸਨੂੰ ਇੱਕ ਗਲਤੀ ਦੀ ਬਜਾਏ ਧੋਖਾਧੜੀ ਦੀ ਘਟਨਾ ਸਮਝਿਆ। ਇਸ ਤੋਂ ਬਾਅਦ, ਫਲਿੱਪਕਾਰਟ ਤੋਂ ਕਈ ਕਾਲਾਂ ਦੇ ਬਾਅਦ, ਫਲਿੱਪਕਾਰਟ ਨੇ ਆਖਰ ਆਪਣਾ ਆਰਡਰ ਰੱਦ ਕਰ ਦਿੱਤਾ ਅਤੇ ਰਿਫੰਡ ਜਾਰੀ ਕਰ ਦਿੱਤਾ।
ਸਿਮਰਨਪਾਲ ਸਿੰਘ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਅਤੇ ਉਹ ਖੁਸ਼ਕਿਸਮਤ ਹਨ ਕਿ ਉਹ ਇਸ ਧੋਖਾਧੜੀ ਤੋਂ ਬਚ ਗਏ ਹਨ। ਉਨ੍ਹਾਂ ਸਾਰਿਆਂ ਨੂੰ ਅੱਗੇ ਸਲਾਹ ਦਿੱਤੀ ਹੈ ਕਿ ਫਲਿੱਪਕਾਰਟ ਤੋਂ ਆਰਡਰ ਦਿੰਦੇ ਸਮੇਂ, ਨਿਸ਼ਚਤ ਰੂਪ ਤੋਂ 'ਓਪਨ ਬਾਕਸ ਡਿਲਿਵਰੀ' ਦਾ ਵਿਕਲਪ ਚੁਣੋ, ਤਾਂ ਜੋ ਤੁਸੀਂ ਅਜਿਹੀਆਂ ਘਟਨਾਵਾਂ ਤੋਂ ਬਚ ਸਕੋ।
ਫਲਿੱਪਕਾਰਟ ਨੇ ਕਿਹਾ,“ਫਲਿਪਕਾਰਟ ਆਪਣੇ ਖਪਤਕਾਰਾਂ ਦੇ ਵਿਸ਼ਵਾਸ ਨੂੰ ਪ੍ਰਭਾਵਤ ਕਰਨ ਵਾਲੇ ਮਾਮਲਿਆਂ ਵਿੱਚ ਜ਼ੀਰੋ ਟੌਲਰੈਂਸ ਨੀਤੀ ਦੀ ਪਾਲਣਾ ਕਰਦੀ ਹੈ। ਸਾਡੀ ਤਰਜੀਹ ਹਮੇਸ਼ਾਂ ਇਹ ਯਕੀਨੀ ਬਣਾਉਂਦੀ ਰਹੀ ਹੈ ਕਿ ਸਾਡੇ ਹਰੇਕ ਗਾਹਕ ਨੂੰ ਔਨਲਾਈਨ ਖਰੀਦਦਾਰੀ ਦਾ ਸਭ ਤੋਂ ਵਧੀਆ ਅਨੁਭਵ ਹੋਵੇ। ਜਦੋਂ ਖਪਤਕਾਰ ਨੇ ਓਪਨ ਬਾਕਸ ਡਿਲਿਵਰੀ ਦੇ ਸਮੇਂ ਇਹ ਦੇਖਿਆ, ਸਾਡੀ ਸਹਾਇਤਾ ਟੀਮ ਨੇ ਤੁਰੰਤ ਉਸ ਨਾਲ ਸੰਪਰਕ ਕੀਤਾ, ਤਾਂ ਜੋ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਪੂਰੀ ਰਕਮ ਵਾਪਸ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ। ਸਾਡੀ ਟੀਮ ਇਸ ਮਾਮਲੇ ਵਿੱਚ ਪਹਿਲੇ ਦਿਨ ਤੋਂ ਉਕਤ ਖਪਤਕਾਰ ਦੇ ਸੰਪਰਕ ਵਿੱਚ ਹੈ ਅਤੇ ਇਸ ਵੇਲੇ ਪੂਰੇ ਮਾਮਲੇ ਦੀ ਅੰਦਰੂਨੀ ਜਾਂਚ ਵੀ ਚੱਲ ਰਹੀ ਹੈ।
ਓਪਨ ਬਾਕਸ ਡਿਲਿਵਰੀ ਪ੍ਰਕਿਰਿਆ ਦੇ ਤਹਿਤ, ਫਲਿੱਪਕਾਰਟ ਵਿਸ਼ਮਾਸਟਰ (ਡਿਲੀਵਰੀ ਪਾਰਟਨਰ) ਡਿਲੀਵਰੀ ਦੇ ਸਮੇਂ ਉਤਪਾਦ ਨੂੰ ਉਪਭੋਗਤਾ ਲਈ ਖੋਲ੍ਹਦਾ ਹੈ। ਖਪਤਕਾਰ ਨੂੰ ਜਿਵੇਂ ਹੀ ਉਨ੍ਹਾਂ ਦਾ ਆਰਡਰ ਸਹੀ ਹਾਲਤ ਵਿੱਚ ਮਿਲਦਾ ਹੈ ਉਨ੍ਹਾਂ ਨੂੰ ਡਿਲਿਵਰੀ ਲੈਣੀ ਪੈਂਦੀ ਹੈ। ਇਸ ਤਰ੍ਹਾਂ, ਖਪਤਕਾਰ 'ਤੇ ਕੋਈ ਵਿੱਤੀ ਜ਼ਿੰਮੇਵਾਰੀ ਨਹੀਂ ਹੁੰਦੀ।
Flipkart ਤੋਂ Big Billion Days ਸੇਲ ’ਚ ਮੰਗਵਾਇਆ iPhone 12, ਪਰ ਮਿਲਿਆ Nirma ਸਾਬੁਣ, ਵੇਖੋ VIDEO
abp sanjha
Updated at:
15 Oct 2021 07:01 PM (IST)
ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇਜ਼ ਦੀ ਵਿਕਰੀ ਦੌਰਾਨ ਉਸ ਵਿਅਕਤੀ ਨੇ ਨਵਾਂ ਐਪਲ ਆਈਫੋਨ 12 ਖਰੀਦਿਆ ਸੀ, ਪਰ ਇਸ ਦੀ ਥਾਂ ਉਸ ਨੂੰ ਨਿਰਮਾ ਸਾਬਣ ਮਿਲ ਗਿਆ।
Flipkart
NEXT
PREV
Published at:
15 Oct 2021 07:01 PM (IST)
- - - - - - - - - Advertisement - - - - - - - - -