ਛੱਤੀਸਗੜ੍ਹ ਦੇ ਜਸ਼ਪੁਰ, ਵਿੱਚ ਇੱਕ ਵੱਡੀ ਅਤੇ ਦੁਖਦਾਈ ਘਟਨਾ ਵਾਪਰੀ ਹੈ। ਇੱਥੇ ਇੱਕ ਕਾਰ ਚਾਲਕ ਸੜਕ 'ਤੇ ਨਿਕਲ ਰਹੀ ਧਾਰਮਿਕ ਰੈਲੀ ਵਿੱਚ ਸ਼ਾਮਲ ਲੋਕਾਂ ਨੂੰ ਕੁਚਲਦਾ ਹੋਇਆ ਚਲਾ ਗਿਆ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। 


ਇਸ ਘਟਨਾ ਤੋਂ ਬਾਅਦ ਇੱਥੋਂ ਦੀ ਸਥਿਤੀ ਬੇਕਾਬੂ ਹੋ ਗਈ ਹੈ। ਲੋਕ ਬਹੁਤ ਗੁੱਸੇ ਵਿੱਚ ਹਨ, ਜਿਸ ਕਾਰਨ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਉਸ ਕਾਰ ਨੂੰ ਅੱਗ ਲਾ ਦਿੱਤੀ। ਹਾਲਾਂਕਿ ਪੁਲਿਸ ਨੇ ਆਰੋਪੀ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਮਿਲ ਰਹੀ ਹੈ ਕਿ ਗੁੱਸੇ ਵਿੱਚ ਆਏ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ ਹੈ। ਲੋਕ ਲਗਾਤਾਰ ਨਾਅਰੇ ਲਗਾ ਰਹੇ ਹਨ। ਪੁਲਿਸ ਦੇ ਸਾਰੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਨਾਰਾਜ਼ ਲੋਕਾਂ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।



ਹਾਦਸਾ ਕਿਵੇਂ ਹੋਇਆ
ਜਸ਼ਪੁਰ, ਛੱਤੀਸਗੜ੍ਹ ਵਿੱਚ, 100-150 ਲੋਕ ਦੁਰਗਾ ਮਾਤਾ ਵਿਸਰਜਨ ਲਈ ਜਾ ਰਹੇ ਸਨ। ਜਸ਼ਨ ਦਾ ਮਾਹੌਲ ਸੀ। ਫਿਰ ਅਚਾਨਕ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਮੌਕੇ 'ਤੇ ਆਉਂਦੀ ਹੈ ਅਤੇ ਲੋਕਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਜਾਂਦੀ ਹੈ। ਆਖਰਕਾਰ ਇਹ ਸਵਾਲ ਉੱਠ ਰਿਹਾ ਹੈ ਕਿ ਕਾਰ ਚਾਲਕ ਨੇ ਲੋਕਾਂ ਦੀ ਭੀੜ ਨੂੰ ਵੇਖ ਕੇ ਕਾਰ ਨੂੰ ਕਿਉਂ ਨਹੀਂ ਰੋਕਿਆ? ਹਾਲਾਂਕਿ, ਅਜਿਹੀ ਜਾਣਕਾਰੀ ਹੈ ਕਿ ਵਾਹਨ ਵਿੱਚ ਬਹੁਤ ਜ਼ਿਆਦਾ ਨਸ਼ੀਲਾ ਪਦਾਰਥ (ਗਾਂਜਾ) ਸੀ। ਜੇ ਡਰਾਈਵਰ ਨੇ ਕਾਰ ਰੋਕ ਲਈ ਹੁੰਦੀ, ਤਾਂ ਉਹ ਫੜਿਆ ਜਾਂਦਾ।


 


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ