Apple iphone Launch: ਐਪਲ ਅੱਜ ਇੱਕ ਵੱਡਾ ਸਮਾਗਮ ਆਯੋਜਿਤ ਕਰਨ ਲਈ ਤਿਆਰ ਹੈ। ਸਮਾਗਮ ਅੱਜ (7 ਸਤੰਬਰ) ਰਾਤ 10:30 ਵਜੇ ਸ਼ੁਰੂ ਹੋਵੇਗਾ। ਇਸ ਸਾਲ ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ 14 ਸੀਰੀਜ਼ ਦੇ ਨਾਲ ਐਪਲ ਵਾਚ 8 ਅਤੇ ਵਾਚ 8 ਪ੍ਰੋ ਨੂੰ ਵੀ ਪੇਸ਼ ਕਰੇਗਾ। ਨਾਲ ਹੀ ਈਵੈਂਟ 'ਚ ਨਵਾਂ ਆਈਪੈਡ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸ ਸਾਲ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਚਾਰ ਨਵੇਂ ਆਈਫੋਨ ਲਾਂਚ ਕਰੇਗਾ, ਜੋ ਕਿ iPhone 14, iPhone 14 Max, iPhone 14 Pro ਅਤੇ iPhone 14 Pro Max ਹੋਣਗੇ।


ਆਈਫੋਨ 14 ਸੀਰੀਜ਼ ਦੇ ਫੋਨ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਵੱਖ-ਵੱਖ ਰਿਪੋਰਟਾਂ 'ਚ ਫੋਨ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਆਈਫੋਨ 14 ਮੈਕਸ ਦੀ ਡਿਟੇਲ ਵੀ ਕਈ ਵਾਰ ਲੀਕ ਹੋ ਚੁੱਕੀ ਹੈ। ਆਓ ਜਾਣਦੇ ਹਾਂ iPhone 14 Max ਦੇ ਸੱਤ ਕਿਹੜੇ ਫੀਚਰ ਆ ਸਕਦੇ ਹਨ।


iPhone 14 Max ਨਵੀਂ ਸੀਰੀਜ਼ ਦਾ ਹਿੱਸਾ ਹੋ ਸਕਦਾ ਹੈ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ iPhone 14 Max iPhone 14 Plus ਦੇ ਰੂਪ ਵਿੱਚ ਆਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਆਈਫੋਨ 14 ਮੈਕਸ ਨੂੰ ਬਾਕੀ ਫੋਨਾਂ ਨਾਲੋਂ ਵੱਡਾ ਡਿਸਪਲੇਅ ਸਾਈਜ਼ ਮਿਲੇਗਾ। ਹਾਲਾਂਕਿ ਫੋਨ ਦੇ ਫੀਚਰਸ 'ਚ ਕਿਸੇ ਵੱਡੇ ਬਦਲਾਅ ਦੀ ਗੱਲ ਨਹੀਂ ਕੀਤੀ ਗਈ ਹੈ।


ਆਈਫੋਨ 14 ਮੈਕਸ 'ਚ 6.7 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ ਨੂੰ 90Hz ਸਪੋਰਟ ਮਿਲਣ ਦੀ ਉਮੀਦ ਹੈ। ਫੋਨ ਨੂੰ Apple A15 ਚਿਪਸੈੱਟ ਮਿਲਣ ਦੀ ਉਮੀਦ ਹੈ, ਜੋ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤੇ iPhone 13 ਵਿੱਚ ਦਿੱਤਾ ਸੀ।


ਆਈਫੋਨ 14 ਮੈਕਸ ਦੀ ਕੀਮਤ ਬਾਰੇ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਫੋਨ ਨੂੰ 80,000 ਤੋਂ 85,000 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ।


ਐਪਲ ਇਸ ਵਾਰ 'ਮਿੰਨੀ' ਵੇਰੀਐਂਟ ਨੂੰ ਸ਼ਾਮਿਲ ਨਹੀਂ ਕਰੇਗਾ। ਇਸ ਤੋਂ ਇਲਾਵਾ ਕੰਪਨੀ ਇਸ ਵਾਰ ਆਪਣੇ ਬਜਟ ਆਈਪੈਡ ਦੀ ਨੈਕਸ ਜਨਰੇਸ਼ਨ ਨੂੰ ਵੀ ਪੇਸ਼ ਕਰ ਸਕਦੀ ਹੈ। ਇੰਨਾ ਹੀ ਨਹੀਂ, ਇਸ ਈਵੈਂਟ ਨੂੰ ਲੈ ਕੇ ਰਿਪੋਰਟ ਇਹ ਵੀ ਹੈ ਕਿ ਇਸ ਵਾਰ ਕੰਪਨੀ ਐਪਲ ਵਾਚ ਦੇ ਨਾਲ ਐਪਲ ਵਾਚ 8 ਪ੍ਰੋ ਨੂੰ ਪੇਸ਼ ਕਰ ਸਕਦੀ ਹੈ।