iPhone 15 Scam : ਐਪਲ ਨੇ 12 ਸਤੰਬਰ ਨੂੰ ਆਪਣੀ ਆਈਫੋਨ 15 ਸੀਰੀਜ਼ ਲਾਂਚ ਕੀਤੀ ਸੀ, ਜਿਸ 'ਚ ਐਪਲ ਨੇ iPhone 15, iPhone 15 Plus, iPhone 15 Pro ਅਤੇ iPhone 15 Pro Max ਲਾਂਚ ਕੀਤੇ ਸਨ, ਇਹ ਤਿੰਨੋਂ ਹੀ ਫ਼ੋਨ ਵਿਕਰੀ ਲਈ ਉਪਲਬਧ ਹਨ, ਪਰ ਇਨ੍ਹਾਂ ਲਈ ਲੰਬਾ ਇੰਤਜ਼ਾਰ ਦਾ ਦੌਰ ਹੈ। ਅਜਿਹੇ 'ਚ ਸਾਈਬਰ ਠੱਗ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲ ਹੀ ਵਿੱਚ, ਸਾਈਬਰ ਠੱਗਾਂ ਨੇ ਇੱਕ ਸੰਦੇਸ਼ ਬਹੁਤ ਵਾਇਰਲ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਡਾਕਘਰ ਨਵਰਾਤਰੀ ਦੇ ਮੌਕੇ 'ਤੇ ਲੱਕੀ ਡਰਾਅ ਵਿੱਚ ਆਈਫੋਨ 15 ਦੇਵੇਗਾ ਅਤੇ ਇਸ ਲੱਕੀ ਡਰਾਅ ਵਿੱਚ ਸ਼ਾਮਲ ਹੋਣ ਲਈ, ਉਪਭੋਗਤਾਵਾਂ ਨੂੰ ਸਿਰਫ ਵਟਸਐਪ ਦੀ ਵਰਤੋਂ ਕਰਨੀ ਪਵੇਗੀ ਪਰ ਤੁਸੀਂ ਕੁਝ ਗਰੁੱਪ ਬਣਾ ਕੇ 20 ਲੋਕਾਂ ਨੂੰ ਮੈਸੇਜ ਕਰਨਾ ਹੋਵੇਗਾ। ਜੇ ਤੁਹਾਨੂੰ ਵੀ ਅਜਿਹਾ ਕੋਈ ਸੰਦੇਸ਼ ਮਿਲਿਆ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
Indian Post Office ਨੇ ਸੰਦੇਸ਼ 'ਤੇ ਇਹ ਪ੍ਰਤੀਕਿਰਿਆ
ਸੰਚਾਰ ਮੰਤਰਾਲੇ ਦੇ ਅਧੀਨ ਡਾਕ ਵਿਭਾਗ ਨੇ ਐਕਸ ਪਲੇਟਫਾਰਮ 'ਤੇ ਆਪਣੇ ਅਧਿਕਾਰਤ ਖਾਤੇ ਰਾਹੀਂ ਉਪਭੋਗਤਾਵਾਂ ਨੂੰ ਘੁਟਾਲੇ ਦੀ ਜਾਣਕਾਰੀ ਦਿੱਤੀ ਹੈ। ਇੱਕ ਫਿਸ਼ਿੰਗ ਸੁਨੇਹਾ ਝੂਠਾ ਦਾਅਵਾ ਕਰ ਰਿਹਾ ਹੈ ਕਿ ਇੰਡੀਆ ਪੋਸਟ ਖੁਸ਼ਕਿਸਮਤ ਜੇਤੂਆਂ ਨੂੰ ਨਵਾਂ iPhone 15 ਦੇ ਰਿਹਾ ਹੈ।
India post ਨੇ ਟਵੀਟ ਕਰਕੇ ਕਿਹਾ, "ਕਿਰਪਾ ਕਰਕੇ ਸਾਵਧਾਨ ਰਹੋ! ਇੰਡੀਆ ਪੋਸਟ ਕਿਸੇ ਵੀ ਅਣਅਧਿਕਾਰਤ ਪੋਰਟਲ ਜਾਂ ਲਿੰਕ ਰਾਹੀਂ ਕਿਸੇ ਵੀ ਤਰ੍ਹਾਂ ਦਾ ਤੋਹਫ਼ਾ ਨਹੀਂ ਦਿੰਦੀ ਹੈ। ਇੰਡੀਆ ਪੋਸਟ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ, ਕਿਰਪਾ ਕਰਕੇ ਅਧਿਕਾਰਤ ਵੈੱਬਸਾਈਟ.. Indiapost.gov.in 'ਤੇ ਜਾਓ। "
ਭਾਰਤੀ ਪੋਸਟ ਆਫਿਸ (Indian Post Office) ਨੇ ਆਪਣੀ ਐਡਵਾਈਜ਼ਰੀ ਵਿੱਚ ਵਾਇਰਲ ਮੈਸੇਜ ਦਾ ਇੱਕ ਸਕਰੀਨਸ਼ਾਟ ਵੀ ਸ਼ਾਮਲ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਵਿਅਕਤੀ ਨੂੰ ਨਵਰਾਤਰੀ ਦੌਰਾਨ ਤੋਹਫ਼ੇ ਵਜੋਂ ਆਈਫੋਨ 15 ਮਿਲੇਗਾ। ਨਾਲ ਹੀ ਮੈਸੇਜ 'ਚ ਨਿਰਦੇਸ਼ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਇਸ ਮੈਸੇਜ ਨੂੰ ਵਟਸਐਪ 'ਤੇ 5 ਗਰੁੱਪਾਂ ਜਾਂ 20 ਦੋਸਤਾਂ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਇਕ ਲਿੰਕ ਮਿਲੇਗਾ। ਜਿਸ 'ਤੇ ਕਲਿੱਕ ਕਰਨ 'ਤੇ ਤੋਹਫ਼ੇ ਦਾ ਦਾਅਵਾ ਕੀਤਾ ਜਾ ਸਕਦਾ ਹੈ।
ਭਾਰਤੀ ਡਾਕਘਰ ਨੇ ਦਿੱਤੀ ਹੈ ਚੇਤਾਵਨੀ
ਇੰਡੀਆ ਪੋਸਟ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸੰਦੇਸ਼ ਫਰਜ਼ੀ ਹੈ ਅਤੇ ਉਪਭੋਗਤਾਵਾਂ ਨੂੰ ਅਜਿਹੇ ਸੰਦੇਸ਼ਾਂ ਨੂੰ ਅੱਗੇ ਨਾ ਭੇਜਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਵਿੱਚ ਅਣਅਧਿਕਾਰਤ ਲਿੰਕ ਦਿੱਤੇ ਗਏ ਹਨ, ਇਨ੍ਹਾਂ 'ਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ।