Asian Games 2023: ਏਸ਼ਿਆਈ ਖੇਡਾਂ 2023 ਵਿੱਚ ਭਾਰਤ ਦੀ ਸਕੁਐਸ਼ ਟੀਮ ਨੇ ਇਤਿਹਾਸ ਰਚਦੇ ਹੋਏ ਟੀਮ ਈਵੈਂਟ ਦੇ ਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 2014 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਪਹਿਲੀ ਵਾਰ ਭਾਰਤ ਸਕੁਐਸ਼ ਵਿੱਚ ਤਗ਼ਮਾ ਜਿੱਤਣ ਵਿੱਚ ਸਫ਼ਲ ਹੋਇਆ ਹੈ। ਫਾਈਨਲ ਦੇ ਤੀਜੇ ਮੈਚ 'ਚ ਭਾਰਤ ਦੇ ਅਭੈ ਸਿੰਘ ਨੇ ਪਾਕਿਸਤਾਨ ਦੇ ਜ਼ਮਾਨ ਨੂਰ 'ਤੇ ਰੋਮਾਂਚਕ ਜਿੱਤ ਦਰਜ ਕਰਕੇ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਦੂਜੇ ਮੈਚ 'ਚ ਸੌਰਵ ਘੋਸ਼ਾਲ ਨੇ ਮੁਹੰਮਦ ਆਸਿਮ ਖਾਨ ਨੂੰ ਹਰਾ ਕੇ ਇਸ ਮੈਚ 'ਚ ਭਾਰਤ ਨੂੰ 1-1 ਨਾਲ ਬਰਾਬਰੀ 'ਤੇ ਲਿਆਂਦਾ ਸੀ।


ਭਾਰਤ ਦੀ ਸਕੁਐਸ਼ ਟੀਮ ਲਈ ਫਾਈਨਲ ਮੈਚ ਦੀ ਸ਼ੁਰੂਆਤ ਦਾ ਪਹਿਲਾ ਮੁਕਾਬਲਾ ਹਾਰ ਨਾਲ ਸ਼ੁਰੂ ਹੋਇਆ। ਮਹੇਸ਼ ਮੰਨਗਾਵਰ ਨੂੰ ਨਾਸਿਰ ਇਕਬਾਲ ਖਿਲਾਫ ਸੈੱਟ 'ਚੋਂ ਹਾਰ ਮਿਲੀ। ਇਸ ਤੋਂ ਬਾਅਦ ਦੂਜੇ ਮੈਚ 'ਚ ਭਾਰਤ ਦੇ ਸਟਾਰ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਬਰਾਬਰੀ 'ਤੇ ਲਿਆਂਦਾ। ਤੀਜੇ ਮੈਚ ਵਿੱਚ ਅਭੈ ਸਿੰਘ ਦੀ ਜਿੱਤ ਨਾਲ ਸਕੁਐਸ਼ ਟੀਮ ਸੋਨ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਰੁੱਪ ਗੇੜ ਵਿੱਚ ਭਾਰਤ ਨੂੰ ਸਕੁਐਸ਼ ਮੈਚ ਵਿੱਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।



19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ, ਜਿਸ ਵਿੱਚ 10 ਸੋਨ ਤਗਮੇ, 13 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਲਈ ਸੱਤਵੇਂ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਜਿਸ ਵਿੱਚ ਰੋਹਨ ਬੋਪੰਨਾ ਅਤੇ ਰੁਤੁਜਾ ਭੌਂਸਲੇ ਦੀ ਜੋੜੀ ਨੇ ਮਿਕਸਡ ਡਬਲਜ਼ ਟੈਨਿਸ ਵਿੱਚ ਫਾਈਨਲ ਮੈਚ ਵਿੱਚ ਰੋਮਾਂਚਕ ਜਿੱਤ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ।


ਲਵਲੀਨਾ ਅਤੇ ਮੁੱਕੇਬਾਜ਼ ਨਰਿੰਦਰ ਨੇ ਵੀ ਮੈਡਲਾਂ ਦੀ ਪੁਸ਼ਟੀ ਕੀਤੀ



ਭਾਰਤ ਦੀਆਂ ਦੋ ਮਹਿਲਾ ਮੁੱਕੇਬਾਜ਼ਾਂ ਲਵਲੀਨਾ ਬੋਰਹੇਗਨ ਅਤੇ ਪ੍ਰੀਤੀ ਨੇ ਆਪੋ-ਆਪਣੇ ਕੁਆਰਟਰ ਫਾਈਨਲ ਮੈਚ ਆਸਾਨੀ ਨਾਲ ਜਿੱਤ ਲਏ ਅਤੇ ਸੈਮੀਫਾਈਨਲ ਅਤੇ ਤਗਮੇ ਵਿੱਚ ਜਗ੍ਹਾ ਪੱਕੀ ਕੀਤੀ। ਪੁਰਸ਼ ਮੁੱਕੇਬਾਜ਼ ਨਰਿੰਦਰ ਨੇ 92 ਪਲੱਸ ਕਿਲੋਗ੍ਰਾਮ ਦੇ ਮੁਕਾਬਲੇ ਵਿੱਚ ਈਰਾਨੀ ਖਿਡਾਰੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।