Asian Games 2023 India Gold In Tennis: ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਗੋਲਡ ਆ ਗਿਆ ਹੈ। ਇਸ ਵਾਰ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਦੀ ਜੋੜੀ ਨੇ ਟੈਨਿਸ ਦੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਗੋਲ਼ਡ ਮੈਡਲ ਜਿੱਤਿਆ ਹੈ।





 


ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਦੀ ਭਾਰਤੀ ਜੋੜੀ ਨੂੰ ਪਹਿਲੇ ਸੈੱਟ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਤਾਈਪੇ ਦੀ ਜੋੜੀ ਨੇ 6-2 ਨਾਲ ਹਰਾਇਆ। ਇਸ ਤੋਂ ਬਾਅਦ ਭਾਰਤੀ ਜੋੜੀ ਨੇ ਦੂਜੇ ਸੈੱਟ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਐਨ-ਸ਼ੂਓ ਲਿਆਂਗ ਅਤੇ ਸੁੰਗ-ਹਾਓ ਹੁਆਂਗ ਦੀ ਤਾਈਪੇ ਦੀ ਜੋੜੀ ਨੂੰ 10-4 ਨਾਲ ਹਰਾ ਕੇ ਮੈਚ 1-1 ਨਾਲ ਬਰਾਬਰ ਕਰ ਦਿੱਤਾ। ਫਿਰ ਦੋਵਾਂ ਵਿਚਾਲੇ ਫੈਸਲਾ ਸੁਪਰ ਟਾਈ ਬ੍ਰੇਕ 'ਚ ਹੋਇਆ, ਜਿਸ 'ਚ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਨੇ ਟੈਨਿਸ ਦੇ ਮਿਕਸਡ ਡਬਲਜ਼ ਮੁਕਾਬਲੇ 'ਚ 10-4 ਦਾ ਸ਼ਾਨਦਾਰ ਸਕੋਰ ਕਰਕੇ ਇਤਿਹਾਸ ਰਚ ਦਿੱਤਾ ਅਤੇ ਭਾਰਤ ਨੂੰ ਏਸ਼ੀਆਈ ਖੇਡਾਂ 'ਚ ਇਕ ਹੋਰ ਸੋਨ ਤਮਗਾ ਦਿਵਾਇਆ।


19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ 9ਵਾਂ ਸੋਨ ਤਗ਼ਮਾ ਹੈ। ਇਸ ਸੋਨ ਤਗਮੇ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ, ਜਿਸ ਵਿੱਚ 13 ਚਾਂਦੀ ਅਤੇ 13 ਕਾਂਸੀ ਦੇ ਵੀ ਸ਼ਾਮਲ ਹਨ। ਸੱਤਵੇਂ ਦਿਨ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਸੀ। ਏਸ਼ੀਆਈ ਖੇਡਾਂ 'ਚ ਭਾਰਤ ਦਾ ਹੁਣ ਤੱਕ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ।


ਸ਼ੂਟਿੰਗ ਵਿੱਚ ਆਇਆ ਸੀ ਸੱਤਵੇਂ ਦਿਨ ਦਾ ਪਹਿਲਾ ਮੈਡਲ


ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਸੱਤਵੇਂ ਦਿਨ ਪਹਿਲਾ ਤਗ਼ਮਾ ਮਿਲਿਆ। ਹੁਣ ਤੱਕ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਿਨ ਦੇ ਪਹਿਲੇ ਤਮਗੇ ਦੀ ਗੱਲ ਕਰੀਏ ਤਾਂ ਸਰਬਜੋਤ ਸਿੰਘ ਅਤੇ ਦਿਵਿਆ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਟੀਮ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਈਵੈਂਟ ਦਾ ਸੋਨ ਤਗਮਾ ਮੇਜ਼ਬਾਨ ਚੀਨੀ ਜੋੜੀ ਨੇ ਜਿੱਤਿਆ।