Randeep Hooda Depression: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅਦਾਕਾਰ ਨੇ ਹਾਲ ਹੀ ਵਿੱਚ ਆਪਣੇ ਬਾਰੇ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਉਸ ਨੇ ਆਪਣੇ ਡਿਪਰੈਸ਼ਨ ਦਾ ਕਾਰਨ ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਨੂੰ ਦੱਸਿਆ ਹੈ। 


ਇਹ ਵੀ ਪੜ੍ਹੋ: 'ਬਿੱਗ ਬੌਸ 16' ਫੇਮ ਅਰਚਨਾ ਗੌਤਮ ਨਾਲ ਕਾਂਗਰਸ ਦੇ ਦਫਤਰ ਬਾਹਰ ਕੁੱਟਮਾਰ, ਅੱਗ ਵਾਂਗ ਵਾਇਰਲ ਰਿਹਾ ਵੀਡੀਓ


ਜਦੋਂ ਰਣਦੀਪ ਹੁੱਡਾ ਅਕਸ਼ੈ ਕੁਮਾਰ ਦੀ ਵਜ੍ਹਾ ਕਰਕੇ ਡਿਪਰੈਸ਼ਨ 'ਚ ਚਲਾ ਗਿਆ ਸੀ
ਹਾਲ ਹੀ 'ਚ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਰਣਦੀਪ ਨੇ ਦੱਸਿਆ ਕਿ ਸਾਲ 2016 'ਚ ਰਾਜਕੁਮਾਰ ਸੰਤੋਸ਼ੀ ਦੀ ਫਿਲਮ 'ਬੈਟਲ ਆਫ ਸਾਰਾਗੜ੍ਹੀ' ਦਾ ਐਲਾਨ ਹੋਇਆ ਸੀ। ਇਸ ਫਿਲਮ 'ਚ ਰਣਦੀਪ ਮੁੱਖ ਭੂਮਿਕਾ ਨਿਭਾਅ ਰਹੇ ਸਨ। ਇਸ ਦੌਰਾਨ ਸਾਲ 2018 'ਚ ਅਕਸ਼ੇ ਕੁਮਾਰ ਦੀ 'ਕੇਸਰੀ' ਦਾ ਐਲਾਨ ਹੋਇਆ ਸੀ ਅਤੇ ਇਹ ਫਿਲਮ ਵੀ ਉਸੇ ਸਾਲ ਰਿਲੀਜ਼ ਹੋਈ ਸੀ। ਦੋਵਾਂ ਦੀ ਕਹਾਣੀ ਇਸੇ ਮੁੱਦੇ 'ਤੇ ਆਧਾਰਿਤ ਸੀ। ਪਰ 'ਕੇਸਰੀ' ਦੀ ਅਸਫਲਤਾ ਕਾਰਨ ਰਣਦੀਪ ਦੀ ਇਹ ਫਿਲਮ ਵੀ ਬਾਕਸ ਆਫਿਸ 'ਤੇ ਰਿਲੀਜ਼ ਨਹੀਂ ਹੋ ਸਕੀ। ਇਸ ਕਾਰਨ ਉਹ ਬੇਹੱਦ ਨਿਰਾਸ਼ ਹੋਇਆ ਸੀ।









ਜਦੋਂ 3 ਸਾਲ ਦੀ ਮਿਹਨਤ ਹੋ ਗਈ ਬਰਬਾਦ
ਅਦਾਕਾਰ ਨੇ ਦੱਸਿਆ ਕਿ ਫਿਲਮ ਨੂੰ ਬਣਾਉਣ 'ਚ 3 ਸਾਲ ਦਾ ਸਮਾਂ ਲੱਗਾ ਸੀ। ਮੈਂ ਇਸ ਪ੍ਰੋਜੈਕਟ ਲਈ ਸਖ਼ਤ ਮਿਹਨਤ ਕਰ ਰਿਹਾ ਸੀ। ਮੈਂ ਫਿਲਮ ਵਿੱਚ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣ ਲਈ ਇਨ੍ਹਾਂ ਤਿੰਨ ਸਾਲਾਂ ਵਿੱਚ ਆਪਣੇ ਵਾਲ ਅਤੇ ਦਾੜ੍ਹੀ ਵਧਾ ਲਈ ਸੀ। ਇਸ ਦੌਰਾਨ ਮੈਂ ਕਈ ਫਿਲਮਾਂ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ। ਜਦੋਂ ਫਿਲਮ ਰਿਲੀਜ਼ ਨਹੀਂ ਹੋਈ ਤਾਂ ਮੈਂ ਡਿਪ੍ਰੈਸ਼ਨ ਵਿੱਚ ਚਲਾ ਗਿਆ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੋਵੇ।


ਖੁਦ ਨੂੰ ਕਮਰੇ 'ਚ ਬੰਦ ਕਰ ਲੈਂਦਾ ਸੀ ਐਕਟਰ
ਫਿਲਮ ਦੇ ਰਿਲੀਜ਼ ਨਾ ਹੋਣ ਕਾਰਨ ਰਣਦੀਵ ਹੁੱਡਾ ਕਾਫੀ ਪ੍ਰਭਾਵਿਤ ਹੋਏ ਸਨ। ਉਸ ਨੇ ਦੱਸਿਆ ਕਿ ਉਹ ਆਪਣੇ ਕਮਰੇ ਨੂੰ ਲੌਕ ਲਗਾ ਕੇ ਰੱਖਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਕੋਈ ਉਸ ਦੀ ਦਾੜ੍ਹੀ ਕੱਟ ਦੇਵੇਗਾ। ਅਦਾਕਾਰ ਨੇ ਅੱਗੇ ਕਿਹਾ ਕਿ 'ਮੇਰੇ ਮਾਤਾ-ਪਿਤਾ ਨੇ ਮੈਨੂੰ ਇਕੱਲਾ ਨਹੀਂ ਛੱਡਿਆ। ਮੈਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਣ ਲੱਗਾ। ਫਿਰ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਨਾਲ ਅਜਿਹਾ ਕਦੇ ਨਹੀਂ ਹੋਣ ਦਿਆਂਗਾ। ਰਣਦੀਪ ਹੁੱਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਜਲਦ ਹੀ 'ਵੀਰ ਸਾਵਰਕਰ' 'ਚ ਨਜ਼ਰ ਆਉਣਗੇ।        


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਮਾਡਲ ਨਾਲ ਕੀਤੀਆਂ ਸਾਰੀਆਂ ਹੱਦਾਂ ਪਾਰ, ਇੰਟਰਨੈੱਟ 'ਤੇ ਭੜਕੇ ਲੋਕ, ਕਿਹਾ- 'ਇਹ ਉਮੀਦ ਨਹੀਂ ਸੀ...'