iPhone 15 Pro Max cost in Pakistan: iPhone 15 ਸੀਰਿਜ਼ ਦੀ ਸੇਲ 22 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਸੇਲ ਦੇ ਪਹਿਲੇ ਦਿਨ ਹੀ ਦਿੱਲੀ ਤੇ ਮੁੰਬਈ ਦੇ ਐਪਲ ਸਟੋਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ। ਭਾਰਤ ਵਿੱਚ ਆਈਫੋਨ 15 ਦੀ ਕੀਮਤ 79,900 ਰੁਪਏ ਹੈ ਤੇ ਇਹ 1,99,900 ਤੱਕ ਜਾਂਦੀ ਹੈ ਭਾਰਤ ਵਿੱਚ ਆਈਫੋਨ 15 ਸੀਰੀਜ਼ ਦੁਬਈ ਤੇ ਹਾਂਗਕਾਂਗ ਦੇ ਮੁਕਾਬਲੇ ਮਹਿੰਗੀ ਹੈ। ਭਾਰਤ ਵਿੱਚ ਆਈਫੋਨ 15 ਸੀਰੀਜ਼ ਦੁਬਈ ਤੇ ਹਾਂਗਕਾਂਗ ਦੇ ਮੁਕਾਬਲੇ ਮਹਿੰਗੀ ਹੈ। ਇੱਥੇ ਤੁਸੀਂ ਨਵੀਂ ਸੀਰੀਜ਼ ਉੱਤੇ 50 ਹਜ਼ਾਰ ਤੱਕ ਦੀ ਬੱਚਤ ਕਰ ਸਕਦੇ ਹੋ। ਖ਼ੈਰ ਅਸੀਂ ਅੱਜ ਗੱਲ ਭਾਰਤ ਦੇ ਗੁਆਂਢੀ ਪਾਕਿਸਤਾਨ ਦੀ ਕਰ ਰਹੇ ਹਾਂ ਜਿੱਥੇ ਆਈਫੋਨ 15 ਪ੍ਰੋ ਮੈਕਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।


ਪਾਕਿਸਤਾਨ ਵਿੱਚ ਕਿੰਨੀ ਹੈ ਕੀਮਤ ?


ਪਾਕਿਸਤਾਨ ਵਿੱਚ  iPhone 15 Pro Max ਦੀ ਕੀਮਤ ਇਨ੍ਹੀਂ ਹੈ ਕਿ ਉੱਥੇ ਰਹਿਣ ਵਾਲੇ ਬਹੁਤ ਹੀ ਘੱਟ ਲੋਕ ਇਸ ਨੂੰ ਖ਼ਰੀਦ ਸਕਦੇ ਹਨ। ਦਰਅਸਲ, ਐਪਲ ਦੇ  iPhone 15 Pro Max ਦੀ ਪਾਕਿਸਤਾਨ ਵਿੱਚ ਕੀਮਤ 7.5 ਲੱਖ ਰੁਪਏ ਹੈ ਜੇ ਤੁਸੀਂ ਜ਼ਿਆਦਾ ਸਟੋਰੇਜ਼ ਵਾਲਾ ਲੈਂਦੇ ਹੋ ਤਾਂ ਇਸ ਦੀ ਕੀਮਤ 9 ਲੱਖ ਤੱਕ ਚਲੀ ਜਾਂਦੀ ਹੈ। ਇਸ ਗੱਲ ਦੀ ਜਾਣਕਾਰੀ ਇੱਕ ਯੂਜ਼ਰ ਨੇ ਟਵਿੱਟਰ ਉੱਤੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਕਈ ਮੀਡੀਆ ਰਿਪੋਰਟਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਪਾਕਿਸਤਾਨ ਵਿੱਚ ਜਿਸ ਕੀਮਤ ਉੱਤੇ ਇਹ ਫੋਨ ਮਿਲ ਰਿਹਾ ਹੈ ਉਨ੍ਹੀਂ ਕੀਮਤ ਵਿੱਚ ਤੁਸੀਂ ਭਾਰਤ ਵਿੱਚ ਹੁੰਡਈ Exter ਆਰਾਮ ਨਾਲ ਖ਼ਰੀਦ ਸਕਦੇ ਹੋ ਜਿਸ ਦੀ ਸ਼ੁਰੂਆਤੀ ਕੀਮਤ 6 ਲੱਖ ਹੈ।


ਆਖ਼ਰ ਇਨ੍ਹਾਂ ਕਿਉਂ ਹੈ ਮਹਿੰਗਾ ?


 iPhone 15 ਸੀਰੀਜ਼ ਦੀ ਵਧੀ ਹੋਈ ਕੀਮਤ ਦਾ ਕਾਰਨ ਪਾਕਿਸਤਾਨ ਸਰਕਾਰ ਵੱਲੋਂ ਲਾਇਆ ਗਿਆ PTA ਟੈਕਸ ਹੈ। ਇਮਪੋਰਟ ਡਿਊਟੀ ਤੇ ਟੈਕਸ ਦੀ ਵਜ੍ਹਾ ਨਾਲ ਪਾਕਿਸਤਾਨ ਵਿੱਚ ਨਵੀਂ ਸੀਰੀਜ਼ ਦੀ ਕੀਮਤ 9 ਲੱਖ ਰੁਪਏ ਤੱਕ ਪਹੁੰਚ ਗਈ ਹੈ ਜਿਸ ਨੂੰ ਲੋਕ ਸੋਸ਼ਲ ਮੀਡੀਆ ਉੱਤੇ ਜਮ ਕੇ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਭਾਰਤ ਤੋਂ  iPhone 15 Pro Max ਖ਼ਰੀਦੋ ਤੇ ਪਾਕਿਸਤਾਨ ਵਿੱਚ ਜਾ ਕੇ ਵੇਚੋ। ਇਸ ਤਰ੍ਹਾਂ ਇੱਕ ਯੂਜ਼ਰ ਨੇ ਲਿਖਿਆ ਪਾਕਿਸਤਾਨ ਵਿੱਚ ਤਾਂ ਲੋਕ ਕਿਡਨੀ ਵੇਚ ਕੇ ਨਵਾਂ ਫੋਨ ਨਹੀਂ ਖ਼ਰੀਦ ਸਕਦੇ।