ਐਪਲ ਦੇ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ਵਿੱਚੋਂ ਇੱਕ ਆਈਫੋਨ 16 ਨੂੰ ਖਰੀਦਣ ਦਾ ਇਸ ਵੇਲੇ ਸ਼ਾਨਦਾਰ ਮੌਕਾ ਹੈ। ਐਮਜ਼ਾਨ, ਫਲਿਪਕਾਰਟ ਅਤੇ ਵਿਜੈ ਸੇਲਜ਼ 'ਤੇ ਇਹ ਫ਼ੋਨ ਵਧੀਆ ਡਿਸਕਾਊਂਟ ਦੇ ਨਾਲ ਉਪਲਬਧ ਹੈ। ਤੁਹਾਨੂੰ ਇਨ੍ਹਾਂ ਪਲੇਟਫ਼ਾਰਮਾਂ 'ਤੇ ਚੱਲ ਰਹੀ ਬਲੈਕ ਫ੍ਰਾਈਡੇ ਸੇਲ ਦਾ ਫਾਇਦਾ ਲੈ ਕੇ ਵੱਡੀ ਬੱਚਤ ਨਾਲ ਆਪਣਾ ਮਨਪਸੰਦ ਆਈਫੋਨ ਲੈ ਸਕਦੇ ਹੋ। ਆਓ ਇਸ ਆਈਫੋਨ ਦੇ ਫੀਚਰਾਂ ਅਤੇ ਐਮਜ਼ਾਨ, ਫਲਿਪਕਾਰਟ ਅਤੇ ਵਿਜੈ ਸੇਲਜ਼ 'ਤੇ ਮਿਲ ਰਹੀ ਛੋਟ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

Continues below advertisement

ਆਈਫੋਨ 16 ਦੇ ਸਪੈਸੀਫਿਕੇਸ਼ਨਸ

ਆਈਫੋਨ 16 ਵਿੱਚ 6.1 ਇੰਚ ਦਾ OLED ਡਿਸਪਲੇ ਹੈ, ਜੋ HDR ਕੰਟੈਂਟ ਅਤੇ 2,000 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦਾ ਹੈ। A18 ਪ੍ਰੋਸੈਸਰ ਵਾਲਾ ਇਹ ਆਈਫੋਨ ਮਲਟੀਟਾਸਕਿੰਗ ਅਤੇ ਐਪਲ ਇੰਟੈਲੀਜੈਂਸ ਫੀਚਰਾਂ ਨੂੰ ਬਿਨਾ ਕਿਸੇ ਮੁਸ਼ਕਲ ਦੇ ਹੈਂਡਲ ਕਰ ਲੈਂਦਾ ਹੈ। ਉੱਚ ਪ੍ਰਦਰਸ਼ਨ ਦੇ ਨਾਲ ਇਹ ਪ੍ਰੋਸੈਸਰ ਕਾਫ਼ੀ ਤੇਜ਼ ਹੈ ਅਤੇ ਆਉਣ ਵਾਲੇ ਸਾਫਟਵੇਅਰ ਅੱਪਡੇਟਾਂ ਲਈ ਵੀ ਪੂਰੀ ਤਰ੍ਹਾਂ ਕੰਪੈਟਿਬਲ ਹੈ।

Continues below advertisement

ਇਸਦੇ ਰਿਅਰ ਵਿੱਚ 48MP + 12MP ਦਾ ਡੁਅਲ ਕੈਮਰਾ ਸੈਟਅੱਪ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ ਫਰੰਟ ਵਿੱਚ 12MP ਦਾ ਕੈਮਰਾ ਦਿੱਤਾ ਗਿਆ ਹੈ।

ਬੈਟਰੀ ਦੀ ਗੱਲ ਕਰੀਏ ਤਾਂ ਫੁੱਲ ਚਾਰਜ 'ਤੇ ਇਹ ਆਈਫੋਨ 22 ਘੰਟੇ ਦਾ ਵੀਡੀਓ ਪਲੇਬੈਕ ਸਪੋਰਟ ਕਰਦਾ ਹੈ।

ਵਿਜੈ ਸੇਲਜ਼ 'ਤੇ ਕੀ ਆਫਰ ਹੈ?

ਆਈਫੋਨ 16 ਦੀ ਲਾਂਚ ਕੀਮਤ 79,900 ਰੁਪਏ ਸੀ, ਪਰ ਵਿਜੈ ਸੇਲਜ਼ 'ਤੇ ਡਿਸਕਾਊਂਟ ਤੋਂ ਬਾਅਦ ਇਹ ਫ਼ੋਨ 66,490 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ।

ਚੁਣਿੰਦੇ ਬੈਂਕਾਂ ਦੇ ਕ੍ਰੈਡਿਟ ਕਾਰਡ ਨਾਲ ਇਹ ਫ਼ੋਨ ਖਰੀਦਣ 'ਤੇ 4,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਵੀ ਮਿਲ ਰਿਹਾ ਹੈ।

ਫਲਿਪਕਾਰਟ 'ਤੇ ਆਈਫੋਨ 16 ਕਿੰਨੇ ਦਾ ਮਿਲ ਰਿਹਾ ਹੈ?

ਫਲਿਪਕਾਰਟ 'ਤੇ ਇਹ ਫ਼ੋਨ 69,900 ਰੁਪਏ ਵਿੱਚ ਲਿਸਟ ਹੈ। ਫਲਿਪਕਾਰਟ SBI ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ 'ਤੇ ਇਸ ਫ਼ੋਨ 'ਤੇ 4,000 ਰੁਪਏ ਕੈਸ਼ਬੈਕ ਮਿਲ ਸਕਦਾ ਹੈ।

ਇਸ 'ਤੇ ਐਕਸਚੇਂਜ ਆਫਰ ਵੀ ਚੱਲ ਰਿਹਾ ਹੈ, ਜਿਸ ਅਨੁਸਾਰ ਤੁਸੀਂ ਪੁਰਾਣੇ ਡਿਵਾਈਸ ਦੇ ਬਦਲੇ 64,300 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।

ਐਮਜ਼ਾਨ 'ਤੇ ਕੀ ਡੀਲ ਹੈ?

ਐਮਜ਼ਾਨ 'ਤੇ ਇਹ ਆਈਫੋਨ 66,900 ਰੁਪਏ ਵਿੱਚ ਲਿਸਟ ਹੈ, ਪਰ ਕੈਸ਼ਬੈਕ ਅਤੇ ਬੈਂਕ ਆਫ਼ਰਾਂ ਦਾ ਫਾਇਦਾ ਲੈ ਕੇ ਤੁਸੀਂ ਇਸਨੂੰ ਹੋਰ ਵੀ ਸਸਤੇ ਵਿੱਚ ਖਰੀਦ ਸਕਦੇ ਹੋ।

ਚੁਣਿੰਦੇ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਨ 'ਤੇ ਐਮਜ਼ਾਨ 4,000 ਰੁਪਏ ਦਾ ਬੈਂਕ ਆਫ਼ਰ ਅਤੇ 2,000 ਰੁਪਏ ਤੱਕ ਦਾ ਕੈਸ਼ਬੈਕ ਦੇ ਰਹੀ ਹੈ।

ਇਸ ਦੇ ਨਾਲ ਨਾਲ ਗਾਹਕਾਂ ਲਈ ਨੋ-ਕਾਸਟ EMI ਦਾ ਵੀ ਵਿਕਲਪ ਉਪਲਬਧ ਹੈ।