iPhone Type C Port: ਇੱਕ iPhone ਯੂਜਰ ਦੀ ਸਭ ਤੋਂ ਵੱਡੀ ਸਮੱਸਿਆ ਬਗੈਰ ਚਾਰਜਰ ਦੇ ਸਫ਼ਰ ਕਰਨਾ ਹੈ। ਯੂਐਸਬੀ ਟਾਈਪ-ਸੀ ਚਾਰਜਰ ਲਿਜਾਣ ਵਾਲੇ 10 ਵਿੱਚੋਂ 4 ਲੋਕਾਂ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਪਰ ਇੱਕ iPhone ਯੂਜਰ ਹੋਣ ਕਰਕੇ ਇਹ ਤੁਹਾਡੇ ਲਈ ਕਿਸੇ ਕੰਮ ਦਾ ਨਹੀਂ ਹੋਵੇਗਾ, ਕਿਉਂਕਿ ਤੁਹਾਡੇ iPhone 'ਚ ਲਾਈਟਨਿੰਗ ਪੋਰਟ ਹੈ ਨਾ ਕਿ ਯੂਐਸਬੀ ਟਾਈਪ-ਸੀ ਪੋਰਟ।



ਇਹੀ ਉਹ ਥਾਂ ਹੈ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਈਫ਼ੋਨ 'ਚ ਲਾਈਟਨਿੰਗ ਪੋਰਟ ਦੀ ਬਜਾਏ ਇੱਕ ਯੂਐਸਬੀ ਟਾਈਪ-ਸੀ ਪੋਰਟ ਹੋਵੇ। ਐਪਲ ਆਖਰਕਾਰ ਕੁਝ ਬੇਨਤੀਆਂ 'ਤੇ ਵਿਚਾਰ ਕਰ ਸਕਦਾ ਹੈ। ਕਿਊਪਰਟੀਨੋ-ਜਾਇੰਟ ਕਥਿਤ ਤੌਰ 'ਤੇ ਲਾਈਟਨਿੰਗ ਪੋਰਟ ਦੀ ਬਜਾਏ ਯੂਐਸਬੀ ਟਾਈਪ-ਸੀ ਪੋਰਟ ਵਾਲੇ ਆਈਫ਼ੋਨ ਦਾ ਟੈਸਟ ਕਰ ਰਿਹਾ ਹੈ।

ਇੱਕ ਰਿਪੋਰਟ ਅਨੁਸਾਰ ਭਵਿੱਖ 'ਚ ਆਈਫ਼ੋਨ ਯੂਐਸਬੀ ਟਾਈਪ-ਸੀ ਪੋਰਟ ਲਈ ਲਾਈਟਨਿੰਗ ਪੋਰਟ ਨੂੰ ਛੱਡ ਸਕਦੇ ਹਨ। ਹਾਲਾਂਕਿ Apple ਦੀ ਪਲਾਨਿੰਗ 2023 ਤੱਕ ਇਸ ਨੂੰ ਬਦਲਣ ਦੀ ਨਹੀਂ। ਇਸ ਦਾ ਮਤਲਬ ਹੈ ਕਿ ਆਉਣ ਵਾਲੇ iPhone 14 ਸੀਰੀਜ਼ 'ਚ ਟ੍ਰੈਡੀਸ਼ਨਲ ਲਾਈਟਿੰਗ ਪੋਰਟ ਹੋਵੇਗਾ। ਐਪਲ ਦੇ ਯੂਐਸਬੀ ਟਾਈਪ-ਸੀ ਪੋਰਟ 'ਤੇ ਸਵਿੱਚ ਕਰਨ ਬਾਰੇ ਅਣਗਿਣਤ ਅਫ਼ਵਾਹਾਂ ਹਨ।

ਇਸ ਤੋਂ ਪਹਿਲਾਂ ਇੱਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਸੀ ਕਿ ਆਈਫ਼ੋਨ 15 ਮਾਡਲ ਯੂਐਸਬੀ ਟਾਈਪ-ਸੀ ਪੋਰਟ ਨਾਲ ਆ ਸਕਦੇ ਹਨ। ਇਹ ਅਫ਼ਵਾਹ ਭਰੋਸੇਯੋਗ ਲੱਗਦੀ ਹੈ, ਕਿਉਂਕਿ Apple ਨੇ ਹੁਣ iPads 'ਚ USB ਟਾਈਪ-ਸੀ ਪੋਰਟਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਚਾਰਜਿੰਗ ਮੈਥਡ Apple ਈਕੋਸਿਸਟਮ ਤੋਂ ਬਹੁਤ ਦੂਰ ਨਾ ਲੱਗੇ।

ਹਾਲਾਂਕਿ Apple ਸਪੱਸ਼ਟ ਤੌਰ 'ਤੇ ਯੂਜਰਾਂ ਲਈ ਚੀਜ਼ਾਂ ਨੂੰ ਆਸਾਨ ਬਣਾਉਣ ਲਈ USB ਟਾਈਪ-ਸੀ ਪੋਰਟ ਨੂੰ ਨਹੀਂ ਅਪਣਾ ਰਿਹਾ ਹੈ, ਪਰ ਕੰਪਨੀ ਕਾਨੂੰਨੀ ਜ਼ਰੂਰਤਾਂ ਦੇ ਕਾਰਨ ਬਦਲਾਅ ਦੀ ਯੋਜਨਾ ਬਣਾ ਰਹੀ ਹੈ ਜੋ ਯੂਰਪ 'ਚ ਲੋੜੀਂਦੀ ਹੋ ਸਕਦੀ ਹੈ। ਯੂਰਪੀਅਨ ਕਾਨੂੰਨ ਨੇ ਕਥਿਤ ਤੌਰ 'ਤੇ ਐਪਲ ਨੂੰ ਯੂਰਪ 'ਚ ਸਾਰੇ ਆਈਫੋਨ, ਆਈਪੈਡ ਅਤੇ AirPods 'ਤੇ USB-C ਪੋਰਟਾਂ ਦੀ ਪੇਸ਼ਕਸ਼ ਕਰਨ ਲਈ ਮਜਬੂਰ ਕੀਤਾ ਹੈ।

ਸਿਰਫ਼ ਐਪਲ ਲਈ ਹੀ ਨਹੀਂ, ਯੂਰਪ 'ਚ ਡਿਵਾਈਸ ਵੇਚਣ ਵਾਲੇ ਸਾਰੇ ਸਮਾਰਟਫ਼ੋਨ ਨਿਰਮਾਤਾ ਇਹ ਯਕੀਨੀ ਬਣਾਉਣਗੇ ਕਿ ਸਾਰੀਆਂ ਨਵੀਆਂ ਡਿਵਾਈਸਾਂ 'ਚ USB ਟਾਈਪ-ਸੀ ਪੋਰਟ ਹੈ। ਇਲੈਕਟ੍ਰਾਨਿਕ ਨਿਰਮਾਤਾਵਾਂ ਨੂੰ ਟੈਬਲੇਟ, ਲੈਪਟਾਪ, ਡਿਜੀਟਲ ਕੈਮਰੇ, ਹੈੱਡਫੋਨ ਅਤੇ ਹੋਰ ਡਿਵਾਈਸਾਂ 'ਚ USB ਪੋਰਟਾਂ ਨੂੰ ਸ਼ਾਮਲ ਕਰਨ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਜ਼ਿਆਦਾਤਰ ਐਂਡਰਾਇਡ ਫ਼ੋਨ USB ਟਾਈਪ-ਸੀ ਪੋਰਟ ਦੇ ਨਾਲ ਆਉਂਦੇ ਹਨ। ਨਵਾਂ ਆਰਡਰ ਖ਼ਾਸ ਤੌਰ 'ਤੇ ਐਪਲ ਨੂੰ ਪ੍ਰਭਾਵਿਤ ਕਰੇਗਾ।