ਨਵੀਂ ਦਿੱਲੀ : ਜੇਕਰ ਤੁਹਾਡਾ ਸਮਾਰਟਫੋਨ ਚੋਰੀ ਹੋ ਜਾਂਦਾ ਹੈ ਜਾਂ ਕਿਤੇ ਗੁਆਚ ਜਾਂਦਾ ਹੈ ਤਾਂ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ, ਕਿਉਂਕਿ ਉਹ ਸਮਾਰਟਫੋਨ ਨਾ ਸਿਰਫ ਸਾਡੇ ਮਨੋਰੰਜਨ ਦਾ ਸਾਧਨ ਹੈ, ਬਲਕਿ ਅੱਜ-ਕੱਲ੍ਹ ਅਸੀਂ ਸਾਰੇ ਸਮਾਰਟਫੋਨ ਤੋਂ ਲੈ ਕੇ ਬੈਂਕਿੰਗ ਤਕ ਸਾਰੇ ਨਿੱਜੀ ਕੰਮ ਕਰਦੇ ਹਾਂ। ਅਜਿਹੇ 'ਚ ਫੋਨ ਚੋਰੀ ਹੋਣ ਤੋਂ ਬਾਅਦ ਕੋਈ ਵੀ ਤੁਹਾਨੂੰ ਬਲੈਕਮੇਲ ਕਰ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੇ ਨਾਲ ਵੱਡੀ ਸਾਈਬਰ ਧੋਖਾਧੜੀ ਵਰਗੀ ਘਟਨਾ ਵੀ ਵਾਪਰ ਸਕਦੀ ਹੈ। ਇਸ ਤੋਂ ਬਚਣ ਲਈ ਸਰਕਾਰ ਘਰ ਬੈਠੇ ਹੀ ਫੋਨ ਨੂੰ ਆਨਲਾਈਨ ਬਲਾਕ ਕਰਨ ਦੀ ਸਹੂਲਤ ਦਿੰਦੀ ਹੈ। ਫੋਨ ਨੂੰ ਬਲਾਕ ਕਰਨ ਤੋਂ ਬਾਅਦ ਕੋਈ ਹੋਰ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਜੇਕਰ ਫੋਨ ਰਿਕਵਰ ਹੋ ਜਾਂਦਾ ਹੈ ਤਾਂ ਯੂਜ਼ਰ ਆਪਣੇ ਸਮਾਰਟਫੋਨ ਨੂੰ ਦੁਬਾਰਾ ਅਨਬਲੌਕ ਕਰ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਚੋਰੀ ਹੋਏ ਫ਼ੋਨਾਂ ਨੂੰ ਕਿਵੇਂ ਬਲਾਕ ਅਤੇ ਅਨਬਲੌਕ ਕਰਨਾ ਹੈ।


ਚੋਰੀ ਫੋਨ ਨੂੰ ਕਿਵੇਂ ਬਲੌਕ ਕਰਨਾ ਹੈ


ਸਭ ਤੋਂ ਪਹਿਲਾਂ, ਤੁਹਾਨੂੰ CEIR ਦੀ ਵੈੱਬਸਾਈਟ 'ਤੇ ਜਾਣਾ ਪਵੇਗਾ।

ਇੱਥੇ ਤੁਹਾਨੂੰ ਤਿੰਨ ਆਪਸ਼ਨ ਮਿਲਣਗੇ Block/Lost Mobile, Check Request Status ਤੇ Un-Block Found Mobile ਮਿਲਣਗੇ।

ਚੋਰੀ ਹੋਏ ਮੋਬਾਈਲ ਨੂੰ ਬਲਾਕ ਕਰਨ ਲਈ ਤੁਹਾਨੂੰ Block/Lost Mobile ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਇੱਕ ਪੇਜ ਖੁੱਲੇਗਾ ਜਿਸ ਵਿੱਚ ਤੁਹਾਨੂੰ ਆਪਣੇ ਮੋਬਾਈਲ ਦੀ ਡਿਟੇਲ ਐਂਟਰ ਕਰਨੀ ਹੋਵੇਗੀ।|

ਮੋਬਾਈਲ ਵੇਰਵੇ ਜਿਵੇਂ ਕਿ ਮੋਬਾਈਲ ਨੰਬਰ, IMEI ਨੰਬਰ, ਡਿਵਾਈਸ ਬ੍ਰਾਂਡ, ਕੰਪਨੀ, ਫੋਨ ਖਰੀਦਣ ਦਾ invoice, ਫੋਨ ਦੇ ਗੁਆਚਣ ਦੀ ਮਿਤੀ ਦਰਜ ਕਰਨੀ ਹੋਵੇਗੀ। ਇਸ ਤੋਂ ਇਲਾਵਾ ਰਾਜ, ਜ਼ਿਲ੍ਹਾ, ਫ਼ੋਨ ਚੋਰੀ ਦਾ ਖੇਤਰ, ਸ਼ਿਕਾਇਤ ਨੰਬਰ ਮੋਬਾਈਲ ਵੇਰਵੇ ਵਜੋਂ ਦਰਜ ਕਰਨਾ ਹੋਵੇਗਾ। ਇਸ ਤੋਂ ਇਲਾਵਾ ਪੁਲਿਸ ਸ਼ਿਕਾਇਤ ਦੀ ਕਾਪੀ ਵੀ ਅਪਲੋਡ ਕਰਨੀ ਹੋਵੇਗੀ। ਸਾਰੇ
ਵੇਰਵੇ ਭਰਨ ਤੋਂ ਬਾਅਦ, ਇਸਨੂੰ ਅਪਲੋਡ ਕਰਨਾ ਹੋਵੇਗਾ।

ਇਸ ਤੋਂ ਬਾਅਦ Add more ਸ਼ਿਕਾਇਤ 'ਤੇ ਕਲਿੱਕ ਕਰੋ, ਜਿਸ 'ਚ ਮੋਬਾਇਲ ਮਾਲਕ ਦਾ ਨਾਂ, ਪਤਾ, ਪੈਨ ਕਾਰਡ ਦੇ ਨਾਲ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਪਛਾਣ ਦਰਜ
ਕਰਨੀ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ ਆਖਰੀ ਵਾਰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ।

ਫਿਰ ਤੁਹਾਡੇ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ। ਇਸ ਤੋਂ ਬਾਅਦ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤਰ੍ਹਾਂ ਫਾਈਨਲ ਸਬਮਿਟ ਕਰਕੇ ਮੋਬਾਈਲ ਫੋਨ ਨੂੰ ਬਲਾਕ ਕੀਤਾ ਜਾ ਸਕਦਾ ਹੈ।

ਫ਼ੋਨ ਚੋਰੀ ਲਈ FIR ਕਿਉਂ ਜ਼ਰੂਰੀ ਹੈ?


ਜੇਕਰ ਫ਼ੋਨ ਚੋਰੀ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸਮਾਰਟਫੋਨ ਦੇ ਨੁਕਸਾਨ ਦੀ ਰਿਪੋਰਟ ਦਰਜ ਕਰਨੀ ਹੈ। ਇਸ ਨੂੰ ਔਨਲਾਈਨ ਮੋਡ ਰਾਹੀਂ ਦਰਜ ਕੀਤਾ ਜਾ ਸਕਦਾ ਹੈ ਜੋ ਚੋਰੀ ਹੋਏ ਸਮਾਰਟਫੋਨ ਦਾ ਐਫਆਈਆਰ ਨੰਬਰ ਤਿਆਰ ਕਰੇਗਾ। ਇੱਕ ਵਾਰ ਐਫਆਈਆਰ ਦਰਜ ਹੋਣ ਤੋਂ ਬਾਅਦ ਤੁਹਾਨੂੰ ਫ਼ੋਨ ਦੁਆਰਾ ਹੋਣ ਵਾਲੇ ਕਿਸੇ ਵੀ ਗਲਤ ਕੰਮ ਲਈ ਕਾਨੂੰਨੀ ਤੌਰ 'ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ। ਤੁਸੀਂ ਦੂਰਸੰਚਾਰ ਵਿਭਾਗ ਦੀ ਵੈੱਬਸਾਈਟ ਕੇਂਦਰੀ ਉਪਕਰਨ ਪਛਾਣ ਰਜਿਸਟਰ (CEIR) ਤੋਂ ਚੋਰੀ ਹੋਏ ਸਮਾਰਟਫ਼ੋਨ ਨੂੰ ਬਲੌਕ ਅਤੇ ਅਨਬਲੌਕ ਕਰ ਸਕਦੇ ਹੋ। ਨਾਲ ਹੀ ਫੋਨ ਦੀ ਲੋਕੇਸ਼ਨ ਵੀ ਟਰੇਸ ਕੀਤੀ ਜਾ ਸਕਦੀ ਹੈ।