Heatwave in Delhi: ਦਿੱਲੀ ਵਿੱਚ ਲੋਕਾਂ ਨੂੰ ਭਿਆਨਕ ਗਰਮੀ ਕਾਰਨ ਸ਼ਨੀਵਾਰ ਨੂੰ ਪੂਰਾ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਰਾਸ਼ਟਰੀ ਰਾਜਧਾਨੀ (NCR) ਦੇ ਕਈ ਇਲਾਕਿਆਂ ਵਿੱਚ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ (IMD) ਨੇ ਦੱਸਿਆ ਕਿ ਮੁੰਗੇਸ਼ਪੁਰ (Mungeshpur) ਵਿੱਚ ਵੱਧ ਤੋਂ ਵੱਧ ਪਾਰਾ 47.2 ਡਿਗਰੀ ਸੈਲਸੀਅਸ ਅਤੇ ਨਜਫਗੜ੍ਹ ਵਿੱਚ 47 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਥਾਵਾਂ 'ਤੇ ਪਾਰਾ ਆਮ ਨਾਲੋਂ ਘੱਟੋ-ਘੱਟ ਸੱਤ ਡਿਗਰੀ ਵੱਧ ਰਿਹਾ।


ਹਾਲਾਂਕਿ, ਸਫਦਰਜੰਗ ਆਬਜ਼ਰਵੇਟਰੀ ਵਿੱਚ ਪਾਰਾ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਪੰਜ ਡਿਗਰੀ ਵੱਧ ਹੈ ਅਤੇ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਹੈ। ਸਫਰਜੰਗ ਆਬਜ਼ਰਵੇਟਰੀ ਵਿੱਚ ਦਰਜ ਕੀਤੇ ਗਏ ਪਾਰਾ ਨੂੰ ਸ਼ਹਿਰ ਦਾ ਅਧਿਕਾਰਤ ਤਾਪਮਾਨ ਮੰਨਿਆ ਜਾਂਦਾ ਹੈ। ਇਸ 'ਚ ਸ਼ੁੱਕਰਵਾਰ ਨੂੰ ਪਾਰਾ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਦੇ ਹੋਰ ਮੌਸਮ ਕੇਂਦਰਾਂ ਵਿੱਚ ਵੀ ਪਾਰਾ 45 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਸਪੋਰਟਸ ਕੰਪਲੈਕਸ ਵਿੱਚ ਤਾਪਮਾਨ 46.9 ਡਿਗਰੀ, ਪੀਤਮਪੁਰਾ ਵਿੱਚ 46.4 ਡਿਗਰੀ, ਜਾਫਰਪੁਰ ਵਿੱਚ 45.8 ਡਿਗਰੀ ਅਤੇ ਰਿਜ ਅਤੇ ਅਯਾਨਗਰ ਵਿੱਚ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਐਤਵਾਰ ਨੂੰ ਪੈ ਸਕਦੀ ਹੈ ਵਧੇਰੇ ਗਰਮੀ, ਆਰੇਂਜ ਅਲਰਟ ਜਾਰੀ


ਆਈਐਮਡੀ ਮੁਤਾਬਕ  ਰਾਸ਼ਟਰੀ ਰਾਜਧਾਨੀ ਦੇ ਸਾਰੇ ਮੌਸਮ ਸਟੇਸ਼ਨਾਂ ਨੇ ਦਿਨ ਵੇਲੇ ਗਰਮੀ ਦੀ ਲਹਿਰ ਦੇ ਹਾਲਾਤ ਦਰਜ ਕੀਤੇ। ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਐਤਵਾਰ ਨੂੰ ਸ਼ਹਿਰ 'ਚ ਹੋਰ ਤੇਜ਼ ਗਰਮੀ ਪੈ ਸਕਦੀ ਹੈ ਅਤੇ ਇਸ ਦੇ ਲਈ 'ਆਰੇਂਜ' ਅਲਰਟ ਜਾਰੀ ਕੀਤਾ ਗਿਆ ਹੈ। ਕਮਜ਼ੋਰ ਪੱਛਮੀ ਗੜਬੜ ਕਾਰਨ ਅਪ੍ਰੈਲ 1951 ਤੋਂ ਬਾਅਦ ਦੂਜੀ ਵਾਰ ਸਭ ਤੋਂ ਗਰਮ ਰਿਹਾ। ਮਹੀਨੇ ਦਾ ਵੱਧ ਤੋਂ ਵੱਧ ਔਸਤ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮਹੀਨੇ ਦੇ ਅੰਤ ਤੱਕ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਰਾ 46-47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।


ਦਿੱਲੀ-ਐਨਸੀਆਰ ਵਿੱਚ ਗਰਮ ਅਤੇ ਖੁਸ਼ਕ ਹਵਾਵਾਂ ਤਾਪਮਾਨ ਨੂੰ ਵਧਾ ਸਕਦੀਆਂ


ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਉਪ-ਪ੍ਰਧਾਨ (ਮੌਸਮ ਅਤੇ ਜਲਵਾਯੂ ਤਬਦੀਲੀ) ਮਹੇਸ਼ ਪਲਾਵਤ ਨੇ ਕਿਹਾ, “ਦਿੱਲੀ-ਐਨਸੀਆਰ ਖੇਤਰ ਵਿੱਚ ਚੱਲ ਰਹੀਆਂ ਗਰਮ ਅਤੇ ਖੁਸ਼ਕ ਪੱਛਮੀ ਹਵਾਵਾਂ ਪਾਰਾ ਨੂੰ ਉੱਚਾ ਲੈ ਜਾਣਗੀਆਂ। ਐਤਵਾਰ ਨੂੰ ਸਫਦਰਜੰਗ 'ਚ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।ਆਈਐੱਮਡੀ ਨੇ ਕਿਹਾ ਕਿ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਤੂਫਾਨ ਆ ਸਕਦਾ ਹੈ।


ਇਹ ਵੀ ਪੜ੍ਹੋ: Akshay Kumar Corona Positive: ਅਕਸ਼ੈ ਕੁਮਾਰ ਹੋਏ ਕੋਰੋਨਾ ਪੌਜ਼ੋਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ