Agrigulture Land Auction: ਪੰਜਾਬ ਦੇ ਖਰੜ ਨੇੜਲੇ ਪਿੰਡ ਪਲਹੇੜੀ ਵਿੱਚ ਪੰਚਾਇਤ ਦੀ ਚਾਰ ਏਕੜ ਵਾਹੀਯੋਗ ਜ਼ਮੀਨ ਦੀ ਨਿਲਾਮੀ ਵਿੱਚ ਰਿਕਾਰਡ ਤੋੜ ਬੋਲੀ ਲੱਗੀ ਹੈ। ਗੌਰਤਲਬ ਹੈ ਕਿ ਇਹ ਜ਼ਮੀਨ 33.10 ਲੱਖ ਰੁਪਏ ਵਿਚ ਇੱਕ ਸਾਲ ਲਈ ਲੀਜ਼ 'ਤੇ ਦਿੱਤੀ ਗਈ ਹੈ। ਇੱਕ ਸਥਾਨਕ ਕਿਸਾਨ ਪਰਗਟ ਸਿੰਘ (25) ਨੇ ਪਿੰਡ ਵਿੱਚ ਜ਼ਮੀਨ ਲਈ 33.10 ਲੱਖ ਰੁਪਏ ਦੀ ਬੋਲੀ ਲਗਾਈ। ਜਦੋਂ ਕਿ ਇਸ ਖੇਤਰ ਵਿੱਚ ਹਰ ਸਾਲ 50 ਹਜ਼ਾਰ ਰੁਪਏ ਪ੍ਰਤੀ ਏਕੜ ਜਾਂ ਚਾਰ ਏਕੜ ਜ਼ਮੀਨ ਕਰੀਬ 2 ਲੱਖ ਰੁਪਏ ਵਿੱਚ ਲੀਜ਼ ’ਤੇ ਦਿੱਤੀ ਜਾਂਦੀ ਹੈ। ਨਿਲਾਮੀ ਵਿੱਚ ਪਿੰਡ ਨੂੰ ਮੌਜੂਦਾ ਲੀਜ਼ ਕੀਮਤ ਦਾ 17 ਗੁਣਾ ਮੁੱਲ ਮਿਲਿਆ ਹੈ।


ਪਰਗਟ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪਹਿਲਾਂ ਇੱਕ ਹੋਰ ਕਿਸਾਨ ਭੁਪਿੰਦਰ ਸਿੰਘ ਨੇ ਪਿਛਲੇ ਕਈ ਸਾਲਾਂ ਤੋਂ ਠੇਕੇ ’ਤੇ ਲਈ ਹੋਈ ਸੀ। ਪਰ ਇਸ ਵਾਰ ਉਸਨੇ ਅਤੇ ਉਸਦੇ ਦੋਸਤਾਂ ਨੇ ਫੈਸਲਾ ਕੀਤਾ ਕਿ ਉਹ ਭੁਪਿੰਦਰ ਨੂੰ ਜ਼ਮੀਨ ਦਾ ਇਹ ਟੁਕੜਾ ਲੀਜ਼ 'ਤੇ ਨਹੀਂ ਲੈਣ ਦੇਣਗੇ।


ਕਿਸਾਨ ਨੇ ਕਿਹਾ ਵੱਡੀ ਬੋਲੀ ਮੁੰਛ ਦਾ ਸਵਾਲ


ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਪਰਗਟ ਨੇ ਕਿਹਾ, “ਅਸੀਂ ਬੋਲੀ ਲਗਾਉਂਦੇ ਰਹੇ, ਇੱਥੋਂ ਤੱਕ ਕਿ ਭੁਪਿੰਦਰ ਅਤੇ ਉਸਦੇ ਸਮਰਥਕ ਵੀ ਨਹੀਂ ਰੁਕੇ। ਫਿਰ ਅੰਤਮ ਜੇਤੂ ਬੋਲੀ ਮੇਰੇ ਵੱਲੋਂ ਦਿੱਤੀ ਗਈ। ਉਸਨੇ ਅੱਗੇ ਕਿਹਾ, "ਏ ਮੇਰੀ ਮੁੱਛ ਦਾ ਸਵਾਲ ਸੀ। ਭੁਪਿੰਦਰ ਅਤੇ ਮੇਰੇ ਵਿਚਕਾਰ ਕੋਈ ਸਿਆਸੀ ਮੁੱਦਾ ਨਹੀਂ ਹੈ। ਬੱਸ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਜ਼ਮੀਨ ਉਸ ਕੋਲ ਜਾਵੇ।"


ਪਰਗਟ ਨੇ ਕਿਹਾ, ''ਮੈਂ ਇਸ ਜ਼ਮੀਨ 'ਤੇ ਕੋਈ ਹੋਰ ਯੋਜਨਾ ਨਹੀਂ ਬਣਾ ਰਿਹਾ। ਬੱਸ ਅਸੀਂ ਚਾਹੁੰਦੇ ਸੀ ਕਿ ਇਹ ਜ਼ਮੀਨ ਇੱਕ ਸਾਲ ਸਾਡੇ ਕੋਲ ਰਹੇ। ਮੇਰੇ ਦੋਸਤ ਅਤੇ ਸਮਰਥਕ ਹਨ ਜੋ ਮੈਨੂੰ ਫੰਡ ਵੀ ਦੇਣਗੇ। ਮੈਂ ਇਸ ਬੋਲੀ ਲਈ ਕੋਈ ਕ੍ਰੈਡਿਟ ਨਹੀਂ ਲੈ ਰਿਹਾ। ਮੇਰੇ ਸਿਰ ਕੋਈ ਕਰਜ਼ਾ ਨਹੀਂ ਹੈ। ਮੈਨੂੰ ਇਹ ਨਾ ਪੁੱਛੋ ਕਿ ਮੇਰੇ ਕੋਲ ਕਿੰਨੀ ਜ਼ਮੀਨ ਹੈ। ਲੋਕ ਨਕਾਰਾਤਮਕ ਟਿੱਪਣੀ ਕਰਨਗੇ। ਪਰ ਮੈਂ ਇੱਕ ਖੁਸ਼ਹਾਲ ਕਿਸਾਨ ਹਾਂ। ਮੈਂ ਇਸਨੂੰ ਬਰਦਾਸ਼ਤ ਕਰ ਸਕਦਾ ਹਾਂ।"


ਪਿੰਡ ਦੇ ਵਿਕਾਸ ਲਈ ਪੈਸਾ ਖਰਚ ਕੀਤਾ ਜਾਵੇਗਾ- ਪਰਗਟ ਸਿੰਘ


ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਗ੍ਰਾਮ ਪੰਚਾਇਤ ਨੇ ਇਸ ਤੋਂ ਪੈਸਾ ਕਮਾਇਆ ਹੈ। “ਪੰਚਾਇਤ ਕੋਲ ਹੁਣ ਪੈਸੇ ਹੋਣਗੇ। ਇਸ ਦੀ ਵਰਤੋਂ ਉਹ ਪਿੰਡ ਦੇ ਵਿਕਾਸ ਲਈ ਕਰਨਗੇ। ਉਦਾਹਰਨ ਲਈ, ਮੇਰੇ ਘਰ ਦੇ ਸਾਹਮਣੇ ਵਾਲੀ ਗਲੀ ਨੂੰ ਪੱਕਾ ਕਰਨ ਦੀ ਲੋੜ ਹੈ। ਉਹ ਇਸ ਪੈਸੇ ਦੀ ਵਰਤੋਂ ਸਾਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਕਰ ਸਕਦੇ ਹਨ। ਪਰਗਟ ਨੇ ਦੱਸਿਆ ਕਿ ਉਸ ਨੇ ਮੌਕੇ ’ਤੇ ਹੀ 40 ਫੀਸਦੀ ਪੈਸੇ ਚੈੱਕ ਰਾਹੀਂ ਦੇ ਦਿੱਤੇ ਅਤੇ ਬਾਕੀ ਟਰਾਂਸਫਰ ਕਰ ਦਿੱਤੇ।


ਇੱਕ ਕਿਸਾਨ ਝੋਨੇ ਦੀ ਪੈਦਾਵਾਰ ਤੋਂ ਕਿੰਨੀ ਕਮਾਈ ਕਰ ਸਕਦਾ


ਔਸਤਨ, ਝੋਨੇ ਦੀ ਉਤਪਾਦਕਤਾ ਲਗਪਗ 28-30 ਕੁਇੰਟਲ ਪ੍ਰਤੀ ਏਕੜ ਅਤੇ ਕਣਕ ਦੀ 20-21 ਕੁਇੰਟਲ ਪ੍ਰਤੀ ਏਕੜ ਦਰਜ ਕੀਤੀ ਗਈ ਹੈ। ਇਸ ਝਾੜ ਨਾਲ, ਇੱਕ ਝੋਨਾ ਕਿਸਾਨ 55,000 ਤੋਂ 59,000 ਰੁਪਏ ਪ੍ਰਤੀ ਏਕੜ ਦੀ ਕਮਾਈ ਕਰਨ ਦੀ ਉਮੀਦ ਕਰ ਸਕਦਾ ਹੈ ਜੇਕਰ ਇਸ ਨੂੰ 1,960 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚਿਆ ਜਾਵੇ।


ਦੱਸ ਦੇਈਏ ਕਿ ਇਸ MSP ਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ, ਸਰਕਾਰ ਨੇ ਅਜੇ ਤੱਕ 2022-2023 ਲਈ ਇਸ ਦਾ ਐਲਾਨ ਨਹੀਂ ਕੀਤਾ ਹੈ। ਇਨਪੁਟ ਲਾਗਤ ਜੋ ਕਿ 14,000 ਰੁਪਏ ਤੋਂ 15,000 ਰੁਪਏ ਪ੍ਰਤੀ ਏਕੜ ਤੱਕ ਹੋ ਸਕਦੀ ਹੈ, ਨੂੰ ਪੂਰਾ ਕਰਨ ਤੋਂ ਬਾਅਦ ਕਿਸਾਨ ਨੂੰ ਅੰਤਮ ਲਾਭ ਹੁੰਦਾ ਹੈ।


ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਤੋਂ ਹਲਫ਼ਨਾਮਾ ਲਿਆ ਗਿਆ


ਜਦੋਂ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਬੋਲੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕਿਹਾ, “ਇਸ ਰਕਮ ਨੇ ਸਾਨੂੰ 33.10 ਲੱਖ ਰੁਪਏ ਤੋਂ ਵੱਧ ਦਾ ਅਮੀਰ ਬਣਾਇਆ ਹੈ। ਅਸੀਂ ਕਿਸਾਨ ਤੋਂ ਹਲਫ਼ਨਾਮਾ ਲਿਆ ਹੈ ਕਿ ਉਹ ਜ਼ਮੀਨ ਦੀ ਵਰਤੋਂ ਖੇਤੀ ਤੋਂ ਇਲਾਵਾ ਕਿਸੇ ਹੋਰ ਕੰਮ ਲਈ ਨਹੀਂ ਕਰੇਗਾ। ਉਹ ਇਸ ਨੂੰ ਹੋਰ ਕਿਰਾਏ 'ਤੇ ਨਹੀਂ ਦੇ ਸਕਦਾ। ਉਹ ਖੁਦ ਇਸ ਦੀ ਖੇਤੀ ਕਰੇਗਾ। ਉਹ ਜ਼ਮੀਨ 'ਤੇ ਕੋਈ ਇਸ਼ਤਿਹਾਰੀ ਬੋਰਡ ਵੀ ਨਹੀਂ ਲਗਾਉਣ ਦੇਵੇਗਾ ਅਤੇ ਨਾ ਹੀ ਇਸ ਜ਼ਮੀਨ ਦੀ ਵਰਤੋਂ ਆਪਣੇ ਖੇਤਾਂ 'ਚ ਜਾਣ ਲਈ ਕਰੇਗਾ।


ਇਹ ਵੀ ਪੜ੍ਹੋ: Attack Part-1 OTT Release: OTT ਪਲੇਟਫਾਰਮ 'ਤੇ ਆਵੇਗੀ ਜੌਨ ਅਬ੍ਰਾਹਮ ਦੀ ਫਿਲਮ ਅਟੈਕ, ਇਸ ਦਿਨ ਹੋਵੇਗੀ ਰਿਲੀਜ਼