IMD Weather Alert: ਦੇਸ਼ ਵਿੱਚ ਤੇਜ਼ ਧੁੱਪ, ਗਰਮੀ ਅਤੇ ਗਰਮ ਹਵਾਵਾਂ ਨੇ ਤਬਾਹੀ ਮਚਾ ਦਿੱਤੀ ਹੈ। ਦੇਸ਼ ਦੇ ਕਈ ਸੂਬਿਆਂ ਦਿੱਲੀ, ਉੱਤਰ ਪ੍ਰਦੇਸ਼ (ਯੂਪੀ), ਹਰਿਆਣਾ, ਰਾਜਸਥਾਨ, ਪੰਜਾਬ, ਬਿਹਾਰ ਅਤੇ ਮੱਧ ਪ੍ਰਦੇਸ਼ (ਐਮਪੀ) ਵਿੱਚ ਪਾਰਾ 44 ਤੋਂ 45 ਦੇ ਆਸ-ਪਾਸ ਡਿਗਰੀਆਂ ਹੋ ਗਈਆਂ ਹਨ।


ਆਲਮ ਇਹ ਹੈ ਕਿ ਗਰਮ ਹਵਾਵਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਦੁਪਹਿਰ ਸਮੇਂ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਸੂਬਿਆਂ ਵਿੱਚ ਦਿਨ ਭਰ ਹੀਟਵੇਵ ਦਾ ਪ੍ਰਕੋਪ ਰਿਹਾ ਅਤੇ ਭਲਕੇ ਵੀ ਇਹੀ ਸਥਿਤੀ ਬਣੀ ਰਹੇਗੀ। ਦਿੱਲੀ-ਐਨਸੀਆਰ ਵਿੱਚ ਮੌਸਮ ਕੱਲ੍ਹ ਤੱਕ ਪਹਿਲਾਂ ਵਾਂਗ ਹੀ ਰਹੇਗਾ।


ਆਈਐਮਡੀ ਵੱਲੋਂ ਜਾਰੀ ਅਲਰਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ 14 ਤੋਂ 15 ਮਈ ਤੱਕ ਹੀਟਵੇਵ ਦੀ ਸਥਿਤੀ ਪਹਿਲਾਂ ਵਾਂਗ ਹੀ ਰਹਿਣ ਦੀ ਸੰਭਾਵਨਾ ਹੈ। 16 ਮਈ ਨੂੰ ਇੱਕ ਸਰਗਰਮ ਪੱਛਮੀ ਗੜਬੜੀ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।


27 ਮਈ ਤੱਕ ਕੇਰਲ ਵਿੱਚ ਦਸਤਕ ਦੇ ਸਕਦਾ ਹੈ ਮੌਨਸੂਨ


ਸ਼ੁੱਕਰਵਾਰ ਨੂੰ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮੌਨਸੂਨ 27 ਮਈ ਤੱਕ ਕੇਰਲ ਵਿੱਚ ਦਸਤਕ ਦੇ ਸਕਦਾ ਹੈ। ਮੌਨਸੂਨ ਆਮ ਤੌਰ 'ਤੇ ਕੇਰਲ ਵਿੱਚ 1 ਜੂਨ ਦੇ ਆਸਪਾਸ ਪਹੁੰਚਦਾ ਹੈ। ਕੇਰਲ ਵਿੱਚ ਮੌਨਸੂਨ ਸ਼ੁਰੂ ਹੋਣ ਤੋਂ ਲਗਪਗ 10-15 ਦਿਨਾਂ ਬਾਅਦ ਇਹ ਮਹਾਰਾਸ਼ਟਰ ਪਹੁੰਚਦਾ ਹੈ।


ਦਿੱਲੀ-NCR ਗਰਮੀ ਦੀ ਲਪੇਟ 'ਚ ਹੈ, ਸੋਮਵਾਰ ਨੂੰ ਮਿਲ ਸਕਦੀ ਹੈ ਰਾਹਤ


ਆਈਐਮਡੀ ਨੇ ਕਿਹਾ, ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਉੱਤਰੀ ਹਿੱਸੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮ ਹਵਾਵਾਂ ਦਾ ਪ੍ਰਕੋਪ ਜਾਰੀ ਹੈ, ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਵਿੱਚ ਤੇਜ਼ ਗਰਮੀ ਦੀ ਲਹਿਰ ਰਹੇਗੀ। ਇਸ ਦੌਰਾਨ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।


ਦੂਜੇ ਪਾਸੇ ਜੇਕਰ NCR ਖੇਤਰ 'ਚ ਆਉਣ ਵਾਲੇ ਸਾਈਬਰ ਸਿਟੀ ਗੁਰੂਗ੍ਰਾਮ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਮਈ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਇਸ ਦਿਨ ਇੱਥੇ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ ਦਿੱਲੀ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਡਿੱਗ ਸਕਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ 28-30 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: UAE President: ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਹੋਣਗੇ ਯੂਏਈ ਦੇ ਅਗਲੇ ਰਾਸ਼ਟਰਪਤੀ