iPhone 12 pro: ਸਮਾਰਟਫ਼ੋਨ ਅੱਜ ਸਾਡੇ ਸਾਰਿਆਂ ਦੀ ਲੋੜ ਬਣ ਗਿਆ ਹੈ। ਭਾਵੇਂ ਕਿਸੇ ਵਿਅਕਤੀ ਕੋਲ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਪ੍ਰਬੰਧ ਨਾ ਹੋਵੇ ਪਰ ਉਸ ਕੋਲ ਸਮਾਰਟਫ਼ੋਨ ਜ਼ਰੂਰ ਹੋਵੇਗਾ। ਸਮਾਰਟਫ਼ੋਨ ਦੀ ਦੁਨੀਆ 'ਚ ਕਈ ਅਜਿਹੇ ਬ੍ਰਾਂਡ ਹਨ, ਜਿਨ੍ਹਾਂ ਨੂੰ ਪ੍ਰੀਮੀਅਮ ਕੈਟਾਗਰੀ 'ਚ ਰੱਖਿਆ ਗਿਆ ਹੈ। ਐਪਲ ਵੀ ਉਨ੍ਹਾਂ ਵਿੱਚੋਂ ਇੱਕ ਹੈ। ਐਪਲ ਦੇ ਸਮਾਰਟਫ਼ੋਨ ਹਰ ਕਿਸੇ ਦੀ ਪਹੁੰਚ ਤੋਂ ਬਾਹਰ ਹਨ। ਇਨ੍ਹਾਂ ਦੀ ਕੀਮਤ 1 ਤੋਂ 1.5 ਲੱਖ ਰੁਪਏ ਤੱਕ ਹੈ। ਹਾਲਾਂਕਿ ਸਮੇਂ ਦੇ ਨਾਲ ਕੰਪਨੀ ਨੇ ਆਪਣੇ ਸਮਾਰਟਫ਼ੋਨ ਦੀ ਕੀਮਤ 'ਚ ਕਟੌਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਮੱਧ ਵਰਗ ਦੇ ਲੋਕਾਂ ਲਈ ਵੀ ਉਪਲੱਬਧ ਕਰਾਇਆ ਹੈ।


ਐਪਲ ਦਾ ਆਈਫ਼ੋਨ ਆਪਣੀ ਦਮਦਾਰ ਪਰਫਾਰਮੈਂਸ, ਸ਼ਾਨਦਾਰ ਬਿਲਡ ਕੁਆਲਿਟੀ, ਵਧੀਆ ਕੈਮਰਾ ਆਦਿ ਲਈ ਜਾਣਿਆ ਜਾਂਦਾ ਹੈ। ਜਦੋਂ ਵੀ ਤੁਸੀਂ ਕਿਸੇ ਹੋਰ ਵਿਅਕਤੀ ਦੇ ਹੱਥ 'ਚ ਆਈਫੋਨ ਦੇਖਦੇ ਹੋ ਤਾਂ ਪਹਿਲੀ ਨਜ਼ਰ 'ਚ ਤੁਹਾਨੂੰ ਲੱਗਦਾ ਹੈ ਕਿ ਉਹ ਵਿਅਕਤੀ ਚੰਗੀ ਵਿੱਤੀ ਸਥਿਤੀ 'ਚ ਹੈ। ਇੱਕ ਤਰ੍ਹਾਂ ਨਾਲ ਇਹ ਫ਼ੋਨ ਲੋਕਾਂ ਦੀ ਸਥਿਤੀ ਨੂੰ ਵੀ ਦਰਸਾਉਂਦਾ ਹੈ। ਤੁਸੀਂ ਹੁਣ ਤੱਕ ਆਈਫ਼ੋਨ ਦੀ ਮਜ਼ਬੂਤੀ ਨੂੰ ਲੈ ਕੇ ਕਈ ਵੀਡੀਓਜ਼ ਅਤੇ ਖ਼ਬਰਾਂ ਪੜ੍ਹੀਆਂ ਹੋਣਗੀਆਂ ਪਰ ਇਸ ਦੌਰਾਨ ਜੋ ਖਬਰ ਸਾਹਮਣੇ ਆ ਰਹੀ ਹੈ, ਉਹ ਤੁਹਾਨੂੰ ਹੈਰਾਨ ਕਰ ਦੇਵੇਗੀ। ਦਰਅਸਲ, ਆਈਫੋਨ 12 ਪ੍ਰੋ 26ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਵੀ ਸੁਰੱਖਿਅਤ ਅਤੇ ਸਹੀ ਸੀ ਅਤੇ ਸ਼ਾਨਦਾਰ ਢੰਗ ਨਾਲ ਕੰਮ ਕਰ ਰਿਹਾ ਸੀ।


ਕੀ ਹੈ ਇਹ ਮਾਮਲਾ?


ਜਾਣਕਾਰੀ ਮੁਤਾਬਕ ਚੀਨ ਦੀ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਆਈਫੋਨ 12 ਪ੍ਰੋ ਗਲਤੀ ਨਾਲ 26ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਪਰ ਫਿਰ ਵੀ ਇਹ ਨਹੀਂ ਟੁੱਟਿਆ ਅਤੇ ਠੀਕ ਤਰ੍ਹਾਂ ਕੰਮ ਕਰ ਰਿਹਾ ਸੀ। Gizmochina ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨੀ ਔਰਤ ਆਪਣੇ 26ਵੇਂ ਅਪਾਰਟਮੈਂਟ ਵਿੱਚ ਕੁਝ ਕੰਮ ਕਰ ਰਹੀ ਸੀ, ਜਦੋਂ ਆਈਫੋਨ 12 ਪ੍ਰੋ ਅਚਾਨਕ ਉਸ ਦੀ ਜੇਬ ਵਿੱਚੋਂ ਨਿਕਲਿਆ ਅਤੇ 26ਵੀਂ ਮੰਜ਼ਿਲ ਤੋਂ ਸਿੱਧਾ ਹੇਠਾਂ ਡਿੱਗ ਗਿਆ। ਹਾਲਾਂਕਿ ਫ਼ੋਨ ਪੂਰੀ ਤਰ੍ਹਾਂ ਜ਼ਮੀਨ 'ਤੇ ਨਹੀਂ ਡਿੱਗਿਆ ਪਰ ਦੂਜੀ ਮੰਜ਼ਿਲ 'ਤੇ ਫਸ ਗਿਆ। ਜਦੋਂ ਔਰਤ ਨੇ ਇਸ ਬਾਰੇ ਸਟਾਫ਼ ਮੈਂਬਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਔਰਤ ਦਾ ਫ਼ੋਨ ਲਿਆ ਕੇ ਉਸ ਨੂੰ ਵਾਪਸ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਸੀ ਕਿ ਮੋਬਾਈਲ ਫੋਨ ਦੀ ਸਕਰੀਨ ਨੂੰ ਸਕਰੈਚ ਵੀ ਨਹੀਂ ਆਇਆ ਸੀ ਅਤੇ ਇਹ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰ ਰਿਹਾ ਸੀ।


ਇਹ ਘਟਨਾ ਦਰਸਾਉਂਦੀ ਹੈ ਕਿ ਐਪਲ ਆਈਫੋਨ ਕਿਵੇਂ ਬਣਾਉਂਦਾ ਹੈ ਅਤੇ ਉਨ੍ਹਾਂ ਦੀ ਬਿਲਡ ਗੁਣਵੱਤਾ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਹੈ। ਦੱਸ ਦੇਈਏ ਕਿ ਆਈਫੋਨ 12 ਪ੍ਰੋ 'ਚ ਨੁਕਸਾਨ ਤੋਂ ਬਚਣ ਲਈ ਕੰਪਨੀ ਵੱਲੋਂ ਕੁਝ ਸੁਰੱਖਿਆ ਵੀ ਦਿੱਤੀ ਗਈ ਹੈ। ਇਸ 'ਚ ਇੱਕ ਸੁਪਰ-ਸੀਰੇਮਿਕ ਪੈਨਲ ਅਤੇ ਮੈਟ ਟੈਕਸਟਚਰ ਗਲਾਸ ਬੈਕ ਪੈਨਲ ਹੈ। ਮੋਬਾਈਲ ਫੋਨ 'ਚ ਇੱਕ ਸਟੇਨਲੈੱਸ ਸਟੀਲ ਫਰੇਮ ਹੈ ਜੋ ਇਸ ਦੀ ਤਾਕਤ ਨੂੰ ਹੋਰ ਵਧਾਉਂਦਾ ਹੈ।


ਆਈਫੋਨ ਸਾਲਾਂ ਤੱਕ ਪਾਣੀ 'ਚ ਰਹਿਣ ਤੋਂ ਬਾਅਦ ਵੀ ਸੀ ਸੁਰੱਖਿਅਤ


ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿੱਥੇ ਆਈਫੋਨ ਇੰਨੀ ਮੁਸ਼ਕਿਲ ਸਥਿਤੀ 'ਚ ਬਚਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਕਈ ਸਾਲਾਂ ਤੱਕ ਸਮੁੰਦਰ ਦੇ ਪਾਣੀ ਵਿੱਚ ਰਹਿਣ ਦੇ ਬਾਵਜੂਦ ਆਈਫੋਨ ਠੀਕ ਤਰ੍ਹਾਂ ਕੰਮ ਕਰ ਰਿਹਾ ਸੀ। ਪਰ 26ਵੀਂ ਮੰਜ਼ਿਲ ਤੋਂ ਮੋਬਾਈਲ ਫ਼ੋਨ ਦਾ ਡਿੱਗਣਾ ਵੀ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਅਤੇ ਇਸ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਚੰਗੀ ਬਿਲਟ ਕੁਆਲਿਟੀ, ਵਧੀਆ ਕੈਮਰਾ, ਲੋਕਾਂ ਦੀ ਪਸੰਦ ਅਤੇ ਆਪਰੇਟਿੰਗ ਸਿਸਟਮ ਦੇ ਕਾਰਨ ਆਈਫੋਨ ਦੀ ਕੀਮਤ ਜ਼ਿਆਦਾ ਹੈ।