iPhone 12 ਸੀਰੀਜ਼ ਲੌਂਚ ਹੋਣ ਤੋਂ ਬਾਅਦ ਭਾਰਤ ਚ ਆਈਫੋਨ ਖਰੀਦਣ ਦੇ ਇਛੁੱਕ ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਆਈਫੋਨ 12 ਤੇ ਆਈਫੋਨ 12 ਪ੍ਰੋ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਫੋਨ ਦੀ ਬੁਕਿੰਗ ਲਈ ਗਾਹਕਾਂ ਨੂੰ ਕੰਪਨੀ ਦੇ ਆਫੀਸ਼ੀਅਲ ਆਨਲਾਈਨ ਸਟੋਰ 'ਤੇ ਜਾਣਾ ਪਵੇਗਾ। ਕੰਪਨੀ ਦੇ ਆਫਲਾਈਨ ਸਟੋਰ ਤੋਂ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਕੰਪਨੀ ਵੱਲੋਂ ਅਜੇ ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋ ਮੈਕਸ ਦੀ ਬੁਕਿੰਗ ਬਾਰੇ ਕੁਝ ਨਹੀਂ ਦੱਸਿਆ ਗਿਆ।


ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ 12 ਸੀਰੀਜ਼ ਦੇ ਚਾਰੇ ਫੋਨ ਦੀ ਭਾਰਤ 'ਚ ਕੀਮਤ ਦਾ ਐਲਾਨ ਕਰ ਦਿੱਤਾ ਹੈ।

ਭਾਰਤ 'ਚ iPhone 12 ਦੀ ਕੀਮਤ

ਭਾਰਤ 'ਚ 64GB ਸਟੋਰੇਜ ਵਾਲੇ ਫੋਨ ਦੀ ਕੀਮਤ 79,900 ਰੁਪਏ, 128GB ਸਟੋਰੇਜ ਫੋਨ ਦੀ ਕੀਮਤ 84,900 ਰੁਪਏ, 256GB ਸਟੋਰੇਜ ਮਾਡਲ ਦੀ ਕੀਮਤ 94,900 ਰੁਪਏ ਹੈ।

ਭਾਰਤ 'ਚ iPhone 12 ਮਿੰਨੀ ਦੀ ਕੀਮਤ

ਭਾਰਤ 'ਚ 64GB ਸਟੋਰੇਜ ਵਾਲੇ ਫੋਨ ਦੀ ਕੀਮਤ 69,900 ਰੁਪਏ, 128GB ਸਟੋਰੇਜ ਫੋਨ ਦੀ ਕੀਮਤ 74,900 ਰੁਪਏ, 256GB ਸਟੋਰੇਜ ਮਾਡਲ ਦੀ ਕੀਮਤ 84,900 ਰੁਪਏ ਹੈ।

ਭਾਰਤ 'ਚ iPhone 12 Pro ਦੀ ਕੀਮਤ

ਭਾਰਤ 'ਚ 128GB ਸਟੋਰੇਜ ਵਾਲੇ ਫੋਨ ਦੀ ਕੀਮਤ 1,19,900 ਰੁਪਏ, 256GB ਸਟੋਰੇਜ ਫੋਨ ਦੀ ਕੀਮਤ 1,29,900 ਰੁਪਏ, 512GB ਸਟੋਰੇਜ ਮਾਡਲ ਦੀ ਕੀਮਤ 1,49,900 ਰੁਪਏ ਹੈ।

ਭਾਰਤ 'ਚ iPhone 12 Pro Max ਦੀ ਕੀਮਤ

ਭਾਰਤ 'ਚ 128GB ਸਟੋਰੇਜ ਵਾਲੇ ਫੋਨ ਦੀ ਕੀਮਤ 1,29,900 ਰੁਪਏ, 256GB ਸਟੋਰੇਜ ਫੋਨ ਦੀ ਕੀਮਤ 1,39,900 ਰੁਪਏ, 512GB ਸਟੋਰੇਜ ਮਾਡਲ ਦੀ ਕੀਮਤ 1,59,900 ਰੁਪਏ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ