ਸੈਨ ਫ੍ਰਾਂਸਿਸਕੋ: ਐਪਲ ਕੰਪਨੀ ਉਪਭੋਗਤਾਵਾਂ ਨੂੰ ਪੁਰਾਣੇ ਆਈਫੋਨ ਜਾਣਬੁੱਝ ਕੇ ਮੱਠਾ ਕਰਨ ਦੇ ਕੇਸਾਂ ਦਾ ਨਿਬੇੜਾ ਕਰਨ ਲਈ 500 ਮਿਲੀਅਨ ਡਾਲਰ (3,600 ਕਰੋੜ ਰੁਪਏ) ਅਦਾ ਕਰੇਗੀ। ਇਹ ਜਾਣਕਾਰੀ ਸੈਨ ਜੋਸ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੇ ਦਸਤਾਵੇਜ਼ਾਂ ਵਿੱਚ ਸਾਹਮਣੇ ਆਈ ਹੈ।

ਇਸ ਅਨੁਸਾਰ, ਅਮਰੀਕਾ ਦੇ ਸਾਰੇ ਪ੍ਰਭਾਵਿਤ ਯੂਜ਼ਰਸ ਨੂੰ 25-25 ਡਾਲਰ ਦਿੱਤੇ ਜਾਣਗੇ। ਹਾਲਾਂਕਿ, ਦਾਅਵਿਆਂ ਦੀ ਗਿਣਤੀ ਤੇ ਅਦਾਲਤ ਵੱਲੋਂ ਪ੍ਰਵਾਨਿਤ ਕਾਨੂੰਨੀ ਖਰਚਿਆਂ ਦੀ ਮਾਤਰਾ ਦੇ ਅਧਾਰ ਤੇ ਉਪਭੋਗਤਾਵਾਂ ਦੁਆਰਾ ਪ੍ਰਾਪਤ ਕੀਤੀ ਰਕਮ ਘੱਟ ਜਾਂ ਵੱਧ ਹੋ ਸਕਦੀ ਹੈ। ਅਦਾਲਤ ਇਸ ਸਮਝੌਤੇ ਨੂੰ 3 ਅਪ੍ਰੈਲ ਨੂੰ ਮਨਜ਼ੂਰੀ ਦੇ ਸਕਦੀ ਹੈ।

ਅਮਰੀਕੀ ਗਾਹਕ ਜਿਨ੍ਹਾਂ ਨੇ 21 ਦਸੰਬਰ, 2017 ਤੋਂ ਪਹਿਲਾਂ ਆਈਫੋਨ 6, 6 ਪਲੱਸ, 6 ਐਸ, 6 ਐਸਪਲੱਸ, ਆਈਫੋਨ 7, 7 ਪਲੱਸ ਜਾਂ ਐਸਈ ਖਰੀਦਿਆ ਸੀ ਤੇ ਫੋਨ ਹੌਲੀ ਹੋਣ ਦੀ ਸਮੱਸਿਆ ਆਈ ਸੀ, ਉਹ ਦਾਅਵੇ ਕਰ ਸਕਦੇ ਹਨ। ਬਹੁਤ ਸਾਰੇ ਐਪਲ ਉਪਭੋਗਤਾਵਾਂ ਤੇ ਤਕਨੀਕੀ ਵਿਸ਼ਲੇਸ਼ਕਾਂ ਨੇ ਦਸੰਬਰ 2017 ਵਿੱਚ ਸ਼ਿਕਾਇਤ ਕੀਤੀ ਸੀ ਕਿ ਸਾਫਟਵੇਅਰ ਅਪਡੇਟ ਹੋਣ ਤੋਂ ਬਾਅਦ ਉਨ੍ਹਾਂ ਦਾ ਆਈਫੋਨ ਹੌਲੀ ਹੋ ਗਿਆ ਸੀ। ਉਸ ਨੇ ਕਿਹਾ ਕਿ ਐਪਲ ਨੇ ਅਜਿਹਾ ਜਾਣਬੁੱਝ ਕੇ ਕੀਤਾ ਤਾਂ ਜੋ ਲੋਕਾਂ ਨੂੰ ਤਾਜ਼ਾ ਆਈਫੋਨ ਖਰੀਦਣ ਲਈ ਮਜਬੂਰ ਕੀਤਾ ਜਾਵੇ।



ਭਾਰਤ ਵਿੱਚ iPhone ਹੋਇਆ 1,300 ਰੁਪਏ ਤਕ ਮਹਿੰਗਾ
ਆਈਫੋਨ ਭਾਰਤ ਵਿੱਚ 1,300 ਰੁਪਏ ਤਕ ਮਹਿੰਗੇ ਡਿਉਟੀ ਤੇ ਸਮਾਜ ਭਲਾਈ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਹੈ। ਐਪਲ ਸਮੇਤ ਹੋਰ ਕੰਪਨੀਆਂ ਗਾਹਕਾਂ 'ਤੇ ਭਾਰ ਪਾ ਰਹੀਆਂ ਹਨ। ਐਪਲ ਨੇ ਸੋਮਵਾਰ ਤੋਂ ਭਾਰਤ ਵਿੱਚ ਆਈਫੋਨ 11 ਪ੍ਰੋ, ਆਈਫੋਨ 11 ਪ੍ਰੋ ਮੈਕਸ ਤੇ ਆਈਫੋਨ 8 ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਆਈਫੋਨ 11 ਪ੍ਰੋ ਲੜੀ ਦੀਆਂ ਕੀਮਤਾਂ ਵਿੱਚ ਤਕਰੀਬਨ 1,300 ਰੁਪਏ ਦਾ ਵਾਧਾ ਹੋਇਆ ਹੈ। ਆਈਫੋਨ 11 ਪ੍ਰੋਮੈਕਸ 64 GB ਹੁਣ 1,11,200 ਰੁਪਏ 'ਚ ਉਪਲੱਬਧ ਹੋਵੇਗਾ। 256 GB ਦੇ ਮਾਡਲ ਦੀ ਕੀਮਤ 1,25,200 ਰੁਪਏ ਹੈ। ਜਦੋਂਕਿ 512 GB ਦੀ ਕੀਮਤ 1,43,200 ਰੁਪਏ ਰੱਖੀ ਗਈ ਹੈ। ਪਹਿਲਾਂ ਆਈਫੋਨ 11 ਪ੍ਰੋਮੈਕਸ ਦੀ ਸ਼ੁਰੂਆਤੀ ਕੀਮਤ 1,09,900 ਰੁਪਏ ਸੀ। ਆਈਫੋਨ 8 ਦੀ ਕੀਮਤ ਵਿੱਚ 700 ਰੁਪਏ ਦਾ ਵਾਧਾ ਕੀਤਾ ਗਿਆ ਹੈ।