Tata ਹੈਰੀਅਰ ਨੂੰ ਟੱਕਰਨ ਲਈ Jeep ਦਾ ਨਵਾਂ ਧਮਾਕਾ, 15.99 ਲੱਖ ਤੋਂ ਸ਼ੁਰੂ
ਬੇਸ਼ੱਕ ਹੈਰੀਅਰ ਵਿੱਚ ਜੀਪ ਕੰਪਸ ਵਾਲਾ ਹੀ ਇੰਜਣ ਹੈ, ਪਰ ਇਹ ਇੰਨੀ ਤਾਕਤ ਪੈਦਾ ਨਹੀਂ ਕਰਦਾ। ਹੈਰੀਅਰ ਦਾ ਇੰਜਣ 138 ਹਾਰਸ ਪਾਵਰ ਪੈਦਾ ਕਰਦਾ ਹੈ, ਜੋ ਕੰਪਸ ਦੇ ਮੁਕਾਬਲੇ ਕਾਫੀ ਘੱਟ ਹੈ। ਅਜਿਹੇ ਵਿੱਚ ਜੀਪ ਕੰਪਸ ਦਾ ਇਹ ਮਾਡਲ ਹੈਰੀਅਰ ਲਈ ਬੇਹੱਦ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ।
Download ABP Live App and Watch All Latest Videos
View In Appਸਪੋਰਟ ਪਲੱਸ ਵਿੱਚ ਪਾਰਕਿੰਗ ਸੈਂਸਰ ਵੀ ਜੋੜ ਦਿੱਤੇ ਗਏ ਹਨ। ਹੁਣ ਕਾਰ ਦੇ ਪਿਛਲੇ ਬੰਪਰ ਵਿੱਚ ਇਹ ਸੈਂਸਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਨੇ ਇਸ ਮਾਡਲ ਵਿੱਚ ਚਾਰੇ ਪਹੀਆਂ ਲਈ ਡਿਸਕ ਬਰੇਕ, ਏਅਰਬੈਗ, ਏਬੀਐਸ, ਈਬੀਡੀ, ਐਂਟੀ ਰੋਲ ਮਿਟੀਗੇਸ਼ਨ, ਇਲੈਕਟ੍ਰਾਨਿਕ ਪਾਰਕਿੰਗ ਬਰੇਕ ਆਦਿ ਦੀ ਸੁਵਿਧਾ ਦਿੱਤੀ ਹੈ।
ਜੀਪ ਕੰਪਸ ਆਪਣੀ ਸ਼੍ਰੇਣੀ ਦੀ ਸਭ ਤੋਂ ਤਾਕਤਵਰ ਕਾਰਾਂ ਵਿੱਚ ਆਉਂਦੀ ਹੈ। ਇਸ ਵਿੱਚ 2.0 ਲੀਟਰ ਦਾ ਮਲਟੀਜੈੱਟ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 172 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ। ਪੈਟਰੋਲ ਇੰਜਣ 1.4 ਲੀਟਰ ਦਾ ਹੈ ਜੋ 161 ਹਾਰਸ ਪਾਵਰ ਪੈਦਾ ਕਰਦਾ ਹੈ। ਕੰਪਸ ਸਪੋਰਟ ਪਲੱਸ ਮੈਨੂਅਲ ਗੀਅਰ ਵਿੱਚ ਹੀ ਉਪਲਬਧ ਹੈ।
ਇਸ ਵਿੱਚ ਡੂਅਲ ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ ਵੀ ਸ਼ਾਮਲ ਹੈ। ਇਸ ਨਾਲ ਡਰਾਈਵਰ ਤੇ ਖੱਬੇ ਪਾਸੇ ਵਾਲੀ ਸੀਟ 'ਤੇ ਬੈਠਾ ਵਿਅਕਤੀ ਆਪੋ ਆਪਣੇ ਹਿਸਾਬ ਨਾਲ ਤਾਪਮਾਨ ਕਾਬੂ ਕਰ ਸਕਦਾ ਹੈ।
ਇਸ ਦੇ ਨਾਲ ਹੀ ਸਪੋਰਟ ਪਲੱਸ ਵੇਰੀਐਂਟ ਵਿੱਚ 16 ਇੰਚ ਦੇ ਅਲੌਇ ਵ੍ਹੀਲਜ਼ ਦਿੱਤੇ ਗਏ ਹਨ, ਜਦਕਿ ਸਪੋਰਟ ਮਾਡਲ ਵਿੱਚ ਸਟੀਲ ਵਾਲੇ ਚੱਕੇ ਹੀ ਆਉਂਦੇ ਸਨ।
ਇਸ ਮਾਡਲ ਵਿੱਚ ਜੀਪ ਕੰਪਸ ਦੇ ਸਪੋਰਟ ਮਾਡਲ ਵਾਲੀਆਂ ਸਾਰੀਆਂ ਸੁਵਿਧਾਵਾਂ ਤੋਂ ਇਲਾਵਾ ਕਈ ਨਵੀਂ ਚੀਜ਼ਾਂ ਪਾਈਆਂ ਗਈਆਂ ਹਨ। ਪੈਟਰੋਲ ਵਾਲੇ ਸਪੋਰਟ ਪਲੱਸ ਵੇਰੀਅੰਟ ਦੀ ਕੀਮਤ 15.99 ਲੱਖ ਜਦਕਿ ਡੀਜ਼ਲ ਇੰਜਣ ਵਾਲਾ ਮਾਡਲ 16.99 ਲੱਖ ਰੁਪਏ ਹੋਵੇਗੀ।
ਚੰਡੀਗੜ੍ਹ: ਟਾਟਾ ਮੋਟਰਜ਼ ਵੱਲੋਂ ਲੈਂਡ ਰੋਵਰ ਦੇ ਪਲੇਟਫਾਰਮ 'ਤੇ ਤਿਆਰ ਕੀਤੀ ਕਾਰ ਹੈਰੀਅਰ ਨੂੰ ਮਿਲੇ ਚੰਗੇ ਹੁੰਗਾਰੇ ਮਗਰੋਂ ਜੀਪ ਨੇ ਆਪਣੀ ਸਭ ਤੋਂ ਸਸਤੀ ਕਾਰ ਦਾ ਖ਼ਾਸ ਮਾਡਲ ਪੇਸ਼ ਕੀਤਾ ਹੈ। ਜੀਪ ਨੇ ਕੰਪਸ ਦਾ ਸਪੋਰਟ ਪਲੱਸ ਵੈਰੀਐਂਟ ਲਾਂਚ ਕਰ ਦਿੱਤਾ ਹੈ, ਜਿਸ ਵਿੱਚ ਕੰਪਨੀ ਨੇ ਕਾਫੀ ਫੀਚਰ ਦਿੱਤੇ ਹਨ।
- - - - - - - - - Advertisement - - - - - - - - -