ਇਸ ਵਾਰ ਜੀਓ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਅੰਕੜੇ ਨੈੱਟਫਲਿਕਸ ਆਈਐਸਪੀ ਸਪੀਡ ਟੈਸਟ ਦੇ ਜ਼ਰੀਏ ਸਾਹਮਣੇ ਆਏ ਹਨ। ਨੈੱਟਫਲਿਕਸ ਆਈਐਸਪੀ ਸਪੀਡ ਟੈਸਟ 'ਚ ਜਿੱਥੇ ਜੀਓ ਫਾਈਬਰ ਪਹਿਲੇ ਥਾਂ 'ਤੇ ਹੈ, ਉੱਥੇ ਹੀ ਦੁਸਰੇ ਸਥਾਨ 'ਤੇ 7 ਸਟਾਰ ਡਿਜੀਟਲ, ਤੀਸਰੇ ਸਥਾਨ 'ਤੇ ਸਪੈਕਟ੍ਰਾ ਤੇ ਫਿਰ ਏਅਰਟੈਲ ਜਿਹੀਆਂ ਕੰਪਨੀਆਂ ਸ਼ਾਮਲ ਹਨ।
ਬ੍ਰਾਡਬੈਂਡ ਲਿਸਟ ਦੀ ਗੱਲ ਕਰੀਏ ਤਾਂ 7 ਸਟਾਰ ਡਿਜੀਟਲ ਦੀ ਔਸਤ ਸਪੀਡ 3.60 ਐਮਬੀਪੀਐਸ ਰਹੀ। ਜਦਕਿ ਸਪੈਕਟ੍ਰਾ ਦੀ ਔਸਤ ਸਪੀਡ 3.50 ਸਪੀਡ ਐਮਬੀਪੀਐਸ ਦਰਜ ਕੀਤੀ ਗਈ। ਉੱਥੇ ਹੀ ਯੂ ਬ੍ਰਾਡਬੈਂਡ ਦੀ ਔਸਤ ਸਪੀਡ 3.41 ਐਮਬੀਪੀਐਸ ਦਰਜ ਹੋਈ ਹੈ।