ਨਵੀਂ ਦਿੱਲੀ: ਰਿਲਾਇੰਸ ਜੀਓ ICICI ਬੈਂਕ ਨਾਲ ਸਾਂਝੇਦਾਰੀ ਕਰਕੇ ਗਾਹਕਾਂ ਲਈ ਦੋ ਮਹੀਨੇ ਮੁਫਤ ਪੋਸਟਪੇਡ ਸਰਵਿਸ ਦੇਣ ਜਾ ਰਹੀ ਹੈ। ਫਿਲਹਾਲ ਇਹ ਆਫਰ ਸਿਰਫ ICICI ਕ੍ਰੈਡਿਟ ਕਾਰਡ 'ਤੇ ਹੀ ਉਪਲਬਧ ਹੈ। ਆਫਰ ਮੁਤਾਬਕ ਰਿਲਾਇੰਸ ਜੀਓ ਪੋਸਟਪੇਡ ਗਾਹਕਾਂ ਨੂੰ 7ਵਾਂ ਪੋਸਟਪੇਡ ਬਿੱਲ ਰੈਂਟਲ ਡਿਸਕਾਊਂਟ ਨਾਲ ਮਿਲੇਗਾ। ਇਸ 'ਚ ਕੈਸ਼ਬੈਕ ਦੀ ਸੁਵਿਧਾ ਹੋਵੇਗੀ।
ਇਸ ਤੋਂ ਭਾਵ ਕਿ ਇਸ ਆਫਰ ਨੂੰ ਪਾਉਣ ਲਈ ਗਾਹਕਾਂ ਨੂੰ ਇੱਕ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ ਜਦੋਂ ਉਨ੍ਹਾਂ ਨੂੰ ਡਿਸਕਾਊਂਟ 'ਤੇ ਕੈਸ਼ਬੈਕ ਸੁਵਿਧਾ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ ਗਾਹਕਾਂ ਨੂੰ ਪਹਿਲੇ 6 ਮਹੀਨੇ ਦਾ ਬਿੱਲ ਭੁਗਤਾਨ ਕਰਨਾ ਪਵੇਗਾ ਤੇ ਇਸ ਤੋਂ ਬਾਅਦ ਬੈਂਕ ਵੱਲੋਂ 7ਵੇਂ ਮਹੀਨੇ ਦੇ ਬਿੱਲ ਜਿੰਨਾ ਡਿਸਕਾਊਂਟ ਦਿੱਤਾ ਜਾਵੇਗਾ। ਇੱਕ ਵਾਰ ਕੁੱਲ 12 ਮਹੀਨੇ ਦਾ ਬਿੱਲ ਭਰਨ ਤੋਂ ਬਾਅਦ ਬੈਂਕ ਗਾਹਕਾਂ ਦੇ ਕ੍ਰੈਡਿਟ ਕਾਰਡ 'ਚ ਡਿਸਕਾਊਂਟ ਤੇ ਕੈਸ਼ਬੈਕ ਦੇ ਦੇਵੇਗਾ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ICICI ਬੈਂਕ ਦੇ ਕ੍ਰੈਡਿਟ ਕਾਰਡ ਤੋਂ ਆਟੋ ਪੇਅ ਆਨ ਕਰਕੇ ਰੱਖਣਾ ਪਵੇਗਾ ਜਿੱਥੋਂ ਗਾਹਕ ਦੇ ਬੈਂਕ ਅਕਾਊਂਟ ਤੋਂ ਆਪਣੇ ਆਪ ਅਮਾਊਂਟ ਕੱਟ ਲਈ ਜਾਵੇਗੀ।
ਇਸ ਲਈ ਗਾਹਕਾਂ ਨੂੰ ਮਾਈ ਜੀਓ ਐਪ 'ਤੇ ਜਾਕੇ ਜੀਓ ਪੇਅ ਆਪਸ਼ਨ 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਕ੍ਰੈਡਿਟ ਕਾਰਡ ਸਲੈਕਟ ਕਰਕੇ ਆਟੋ ਪੇਮੈਂਟ ਦਾ ਆਪਸ਼ਨ ਚੁਣ ਸਕਦੇ ਹੋ। ਡਿਸਕਾਊਂਟ ਲੈਣ ਲਈ ਗਾਹਕਾਂ ਨੂੰ ਹਰ ਮਹੀਨੇ 199 ਰੁਪਏ ਦੇਣੇ ਪੈਣਗੇ।