Reliance Jio Plans: ਰਿਲਾਇੰਸ ਜੀਓ ਨੇ ਆਪਣੇ ਸਾਲਾਨਾ ਰੀਚਾਰਜ ਪਲਾਨ (Jio Annual Packs) ਵਿੱਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ 1.5GB ਜਾਂ 2GB ਡੇਟਾ ਪ੍ਰਤੀ ਦਿਨ ਵਾਲੇ ਪਲਾਨ ਸਮੇਤ ਕਈ ਸਾਲਾਨਾ ਪਲਾਨ ਹੁੰਦੇ ਸਨ, ਪਰ ਹੁਣ ਕੀਮਤ ਵਧਣ ਤੋਂ ਬਾਅਦ, ਸਿਰਫ ਦੋ ਸਾਲਾਨਾ ਪਲਾਨ ਬਚੇ ਹਨ ਅਤੇ ਦੋਵੇਂ ਮਹਿੰਗੇ ਹਨ। ਇਹ ਦੋ ਪਲਾਨ 3599 ਰੁਪਏ ਅਤੇ 3999 ਰੁਪਏ ਦੇ ਹਨ। ਆਓ ਦੇਖਦੇ ਹਾਂ ਇਨ੍ਹਾਂ ਵਿੱਚ ਕੀ-ਕੀ ਮਿਲਦਾ ਹੈ…


ਜੀਓ ਦਾ 3599 ਰੁਪਏ ਵਾਲਾ ਪਲਾਨ


ਇਸ ਪਲਾਨ ਵਿੱਚ ਤੁਹਾਨੂੰ ਅਨਲਿਮਟਿਡ ਫੋਨ ਕਰਨ ਦੀ ਸਹੂਲਤ, ਪ੍ਰਤੀ ਦਿਨ 100 SMS ਅਤੇ 2.5GB ਡੇਟਾ ਪ੍ਰਤੀ ਦਿਨ ਮਿਲੇਗਾ। ਇਸ ਤੋਂ ਇਲਾਵਾ ਤੁਹਾਨੂੰ 5G ਡਾਟਾ ਬਿਨਾਂ ਲਿਮਿਟ, JioTV, JioCinema ਅਤੇ JioCloud ਵੀ ਮਿਲੇਗਾ। ਇਹ ਪਲਾਨ ਪੂਰੇ ਸਾਲ ਯਾਨੀ 365 ਦਿਨਾਂ ਲਈ ਵੈਲਿਡ ਰਹੇਗਾ।


ਜੀਓ ਦਾ 3999 ਰੁਪਏ ਵਾਲਾ ਪਲਾਨ


ਇਸ ਪਲਾਨ ਵਿੱਚ ਤੁਹਾਨੂੰ ਅਨਲਿਮਟਿਡ ਫੋਨ ਕਰਨ ਦੀ ਸਹੂਲਤ, ਰੋਜ਼ 100 SMS ਅਤੇ 2.5GB ਡਾਟਾ ਵੀ ਮਿਲੇਗਾ। ਇਸ ਤੋਂ ਇਲਾਵਾ ਤੁਹਾਨੂੰ ਬਿਨਾਂ ਲਿਮਿਟ ਤੋਂ 5G ਡੇਟਾ, JioTV, JioCinema, JioCloud ਅਤੇ JioTV ਐਪ 'ਤੇ FanCode ਵੀ ਮਿਲੇਗਾ। ਇਹ ਪਲਾਨ ਪੂਰੇ ਸਾਲ ਯਾਨੀ 365 ਦਿਨਾਂ ਲਈ ਵੀ ਵੈਲਿਡ ਰਹੇਗਾ।


ਪਹਿਲਾਂ ਇਹ ਪਲਾਨ ਸਸਤੇ ਸਨ। 3599 ਰੁਪਏ ਵਾਲੇ ਪਲਾਨ ਦੀ ਕੀਮਤ ਪਹਿਲਾਂ 2999 ਰੁਪਏ ਅਤੇ 3999 ਰੁਪਏ ਵਾਲੇ ਪਲਾਨ ਦੀ ਕੀਮਤ 3333 ਰੁਪਏ ਸੀ। ਹੁਣ ਦੇਖਣਾ ਇਹ ਹੈ ਕਿ ਜੀਓ ਨਵਾਂ ਸਾਲਾਨਾ ਪਲਾਨ ਕਦੋਂ ਲੈ ਕੇ ਆਵੇਗਾ। ਕਿਉਂਕਿ ਮੌਜੂਦਾ ਸਮੇਂ ਵਿੱਚ ਮੌਜੂਦ ਦੋ ਪਲਾਨ ਹਰ ਕਿਸੇ ਲਈ ਵਧੀਆ ਵੀ ਨਹੀਂ ਹੋ ਸਕਦੇ। ਦੋਵੇਂ ਪਲਾਨਸ 'ਚ ਰੋਜ਼ਾਨਾ 2.5GB ਡਾਟਾ ਮਿਲਦਾ ਹੈ, ਜੇਕਰ ਕੋਈ ਇਸ ਤੋਂ ਘੱਟ ਡਾਟਾ ਚਾਹੁੰਦਾ ਹੈ ਤਾਂ ਉਸ ਕੋਲ ਕੋਈ ਵਿਕਲਪ ਨਹੀਂ ਹੈ। ਇਹ ਥੋੜਾ ਅਜੀਬ ਹੈ ਪਰ ਸੰਭਵ ਹੈ ਕਿ ਲੰਬੇ ਸਮੇਂ ਵਿੱਚ ਜੀਓ ਨੂੰ ਫਾਇਦਾ ਹੋਵੇਗਾ ਕਿਉਂਕਿ ਲੋਕ 1.5GB ਪਲਾਨ ਲੈਣਗੇ ਜੋ ਘੱਟ ਸਮੇਂ ਲਈ ਵਧੇਰੇ ਮਹਿੰਗਾ ਹੈ।