ਜੀਓ ਦਾ ਸਪੈਸ਼ਲ ਆਫ਼ਰ, ਗਾਹਕਾਂ ਨੂੰ ਮੁਫ਼ਤ 8 ਜੀਬੀ ਡੇਟਾ
ਏਬੀਪੀ ਸਾਂਝਾ | 09 Sep 2018 04:05 PM (IST)
ਨਵੀਂ ਦਿੱਲੀ: ਭਾਰਤ ਦੀ ਟੈਲੀਕਾਮ ਇੰਡਸਟਰੀ ਵਿੱਚ ਕਰਾਂਤੀ ਲਿਆਉਣ ਵਾਲੀ ਕੰਪਨੀ ਰਿਲਾਇੰਸ ਜੀਓ ਆਪਣੇ ਵਿਸ਼ੇਸ਼ ਆਫ਼ਰਾਂ ਸਦਕਾ ਕੁਝ ਸਮੇਂ ਬਾਅਦ ਚਰਚਾ ਵਿੱਚ ਆ ਹੀ ਜਾਂਦੀ ਹੈ। ਦੋ ਸਾਲ ਪਹਿਲਾਂ 4G VoLTE ਸੇਵਾ ਸ਼ੁਰੂ ਕੀਤੀ ਸੀ, ਜੋ ਅੱਜ ਵੀ ਜਾਰੀ ਹੈ। ਹੁਣ ਜੀਓ ਨੇ ਆਪਣੇ ਸਾਰੇ ਗਾਹਕਾਂ ਲਈ ਬਿਨਾ ਕਿਸੇ ਵਾਧੂ ਕੀਮਤ 'ਤੇ 8 ਜੀਬੀ ਹਾਈ ਸਪੀਡ ਡੇਟਾ ਦੇਣ ਦਾ ਐਲਾਨ ਕੀਤਾ ਹੈ। ਇਹ ਵਾਧੂ ਡੇਟਾ ਦੋ ਵੱਖ-ਵੱਖ ਵਾਊਚਰ ਰਾਹੀਂ ਦਿੱਤਾ ਜਾਵੇਗਾ, ਜੋ ਪਹਿਲਾਂ ਤੋਂ ਖਰੀਦੇ ਹੋਏ ਡੇਟਾ ਪੈਕ ਨਾਲ ਜੁੜ ਜਾਵੇਗਾ। ਇਸ ਦੀ ਵਰਤੋਂ ਮਾਇ ਜੀਓ ਐਪ ਦੇ ਮਾਇ ਪਲਾਨ ਸੈਕਸ਼ਨ ਰਾਹੀਂ ਕੀਤੀ ਜਾ ਸਕਦੀ ਹੈ। ਜੀਓ ਆਪਣੇ ਗਾਹਕਾਂ ਨੂੰ ਇਹ 8 ਜੀਬੀ ਡੇਟਾ ਚਾਰ ਵੱਖ-ਵੱਖ ਦਿਨਾਂ ਦੌਰਾਨ ਦੇਵੇਗਾ, ਯਾਨੀ ਕਿ ਹਰ ਦਿਨ ਦੋ-ਦੋ ਜੀਬੀ ਡੇਟਾ ਮਿਲੇਗਾ। ਜੀਓ ਦਾ ਇਹ ਪਹਿਲਾ ਵਾਊਚਰ 20 ਸਤੰਬਰ ਤਕ ਗਾਹਕਾਂ ਦੇ ਖਾਤੇ ਵਿੱਚ ਜੁੜ ਜਾਵੇਗਾ। ਅਗਲਾ ਦੋ ਜੀਬੀ ਡੇਟਾ ਅਗਲੇ ਮਹੀਨੇ ਜੋੜਿਆ ਜਾਵੇਗਾ। ਸਿਰਫ਼ ਇਹ ਹੀ ਨਹੀਂ, ਜੀਓ ਕੈਡਬਰੀ ਚਾਕਲੇਟ ਨਾਲ ਵੀ ਇੱਕ ਜੀਬੀ ਡੇਟਾ ਮੁਫ਼ਤ ਮਿਲੇਗਾ। ਜੀਓ ਦੇ ਗਾਹਕ ਇਸ ਨੂੰ ਪਾਉਣ ਲਈ ਚਾਕਲੇਟ ਦੇ ਰੈਪਰ ਉੱਪਰ ਛਪੇ ਹੋਏ ਬਾਰ ਕੋਡ ਨੂੰ ਐਪ ਵਿੱਚ ਸਕੈਨ ਕਰਨਾ ਹੋਵੇਗਾ।