JioPhone  Next: ਰਿਲਾਇੰਸ ਜੀਓ ਅਤੇ ਗੂਗਲ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਇੱਕ 4ਜੀ ਸਮਾਰਟਫੋਨ JioPhone Next, ਹੁਣ ਹਰਿਆਣਾ ਭਰ ਦੇ 5,000 ਤੋਂ ਵੱਧ ਮੋਬਾਈਲ ਰਿਟੇਲ ਸਟੋਰਾਂ 'ਤੇ ਉਪਲਬਧ ਹੈ, ਜਿਸ ਵਿੱਚ ਜੀਓ ਸਟੋਰ, ਜੀਓ ਪੁਆਇੰਟਸ ਅਤੇ ਰਿਲਾਇੰਸ ਡਿਜੀਟਲ ਸਟੋਰ ਸ਼ਾਮਲ ਹਨ। ਇਸ ਵਿਆਪਕ ਉਪਲਬਧਤਾ ਦੇ ਨਾਲ, ਉਪਭੋਗਤਾ, ਖਾਸ ਤੌਰ 'ਤੇ ਜਿਹੜੇ ਬਜਟ ਫੀਚਰ ਫੋਨ ਤੋਂ ਇੱਕ ਕਿਫਾਇਤੀ ਸਮਾਰਟਫੋਨ ਸ਼੍ਰੇਣੀ ਵਿੱਚ ਅਪਗ੍ਰੇਡ ਕਰਨਾ ਚਾਹੁੰਦੇ ਹਨ, ਹੁਣ JioPhone ਨੈਕਸਟ ਦੇ ਨਾਲ ਇੱਕ ਇਮਰਸਿਵ ਡਿਜੀਟਲ ਅਨੁਭਵ ਪ੍ਰਾਪਤ ਕਰਨਗੇ।


JioPhone ਨੈਕਸਟ, 1999 ਰੁਪਏ ਅਤੇ ਆਸਾਨ EMI 'ਤੇ ਉਪਲਬਧ ਹੈ, 'Read Aloud' ਅਤੇ 'Translate Now' ਵਰਗੀਆਂ ਸਰਵੋਤਮ-ਕਲਾਸ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ। ਉਪਭੋਗਤਾ ਹਿੰਦੀ, ਪੰਜਾਬੀ ਸਮੇਤ 10 ਭਾਸ਼ਾਵਾਂ ਵਿੱਚ ਕੰਟੈਟ ਐਕਸੈਸ ਅਤੇ ਉਸ ਨੂੰ ਉਪਯੋਗ ਕਰ ਸਕਦੇ ਹਨ। ਇੱਕ ਬਟਨ ਦੇ ਟੈਪ ਨਾਲ, ਉਪਭੋਗਤਾ ਹੁਣ ਆਪਣੀ ਸਕ੍ਰੀਨ 'ਤੇ ਜੋ ਵੀ ਹੈ ਉਸਦਾ ਅਨੁਵਾਦ ਕਰ ਸਕਦੇ ਹਨ ਅਤੇ ਇਸਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਸੁਣ ਸਕਦੇ ਹਨ। ਇੱਕ ਉੱਚ-ਗੁਣਵੱਤਾ ਵਾਲਾ ਕੈਮਰਾ ਜੋ ਰਾਤ ਨੂੰ ਅਤੇ ਘੱਟ ਰੋਸ਼ਨੀ ਵਿੱਚ ਸ਼ਾਨਦਾਰ ਫੋਟੋਆਂ ਦਿੰਦਾ ਹੈ ਅਤੇ ਨਾਲ ਹੀ HDR ਮੋਡ ਦਾ ਸਮਰਥਨ ਕਰਦਾ ਹੈ ਇੱਕ ਹੋਰ ਪਹਿਲੂ ਹੈ ਜੋ ਉਪਭੋਗਤਾਵਾਂ ਨੂੰ ਖੁਸ਼ ਕਰਦਾ ਹੈ।


JioPhone Next ਨੂੰ ਸਿਰਫ਼ 1999 ਰੁਪਏ ਦੀ ਡਾਊਨ ਪੇਮੈਂਟ ਨਾਲ ਖਰੀਦਿਆ ਜਾ ਸਕਦਾ ਹੈ ਅਤੇ ਬਕਾਇਆ ਰਕਮ ਦਾ ਭੁਗਤਾਨ 18 ਜਾਂ 24 ਮਹੀਨਿਆਂ ਦੀਆਂ ਆਸਾਨ ਮਹੀਨਾਵਾਰ ਕਿਸ਼ਤਾਂ ਵਿੱਚ ਕੀਤਾ ਜਾ ਸਕਦਾ ਹੈ। ਇਸ ਫੋਨ ਨੂੰ ਮਹਿਜ਼ 6499 ਰੁਪਏ 'ਚ ਬਿਨਾਂ ਫਾਈਨੈਂਸਿੰਗ ਦੇ ਵੀ ਖਰੀਦਿਆ ਜਾ ਸਕਦਾ ਹੈ। 



ਉਪਭੋਗਤਾ JioPhone ਨੈਕਸਟ ਦੀਆਂ ਵਾਇਸ ਫਸਟ ਸਮਰੱਥਾਵਾਂ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ ਜਿਸ ਰਾਹੀਂ ਉਹ ਸਿਰਫ ਬੋਲ ਕੇ ਡਿਵਾਈਸ ਨੂੰ ਚਲਾ ਸਕਦੇ ਹਨ। JioPhone ਨੈਕਸਟ ਵਿੱਚ ਮਲਟੀ-ਟਚ ਸਕਰੀਨ, ਕਾਰਨਿੰਗ ਗੋਰਿਲਾ ਗਲਾਸ 3, ਪ੍ਰੀ-ਲੋਡ ਓਪਟੀਮਾਈਜ਼ਡ ਜਿਓ ਅਤੇ ਗੂਗਲ ਐਪਸ, ਐਂਡਰਾਇਡ ਸੰਚਾਲਿਤ ਪ੍ਰਗਤੀ ਓਪਰੇਟਿੰਗ ਸਿਸਟਮ, ਸ਼ਕਤੀਸ਼ਾਲੀ 13-ਮੈਗਾਪਿਕਸਲ ਬੈਕ ਕੈਮਰਾ ਅਤੇ 8-ਮੈਗਾਪਿਕਸਲ ਫਰੰਟ ਸੈਲਫੀ ਕੈਮਰਾ ਦੇ ਨਾਲ ਇੱਕ 5.45-ਇੰਚ ਦੀ HD ਡਿਸਪਲੇਅ ਵਿਸ਼ੇਸ਼ਤਾ ਹੈ। ਫਿਲਟਰ ਅਤੇ ਸ਼ਾਨਦਾਰ ਘੱਟ ਰੋਸ਼ਨੀ ਵਾਲੀ ਫੋਟੋਗ੍ਰਾਫੀ ਸਮਰੱਥਾ, 3500 mAh ਬੈਟਰੀ, ਕੁਆਲਕਾਮ ਸਨੈਪਡ੍ਰੈਗਨ QM 215 ਪ੍ਰੋਸੈਸਰ, 2 ਜੀਬੀ ਰੈਮ, 32 ਜੀਬੀ ਇੰਟਰਨਲ ਮੈਮਰੀ, 512 ਜੀਬੀ ਤੱਕ ਐਕਸਟਰਨਲ ਮੈਮਰੀ ਕਾਰਡ ਲਈ ਸਲਾਟ, ਆਟੋਮੈਟਿਕ ਸਾਫਟਵੇਅਰ ਅਤੇ ਸੁਰੱਖਿਆ ਅਪਡੇਟਸ, ਬਲੂਟੁੱਥ, ਵਾਈਫਾਈ, ਹੋਪੌਟਸ , OTG ਸਪੋਰਟ, ਲਾਈਟ ਸੈਂਸਰ ਅਤੇ ਪ੍ਰੋਕਸੀਮਿਟੀ ਸੈਂਸਰ ਆਦਿ।