ਜੀਓ (Jio) ਆਪਣੇ ਸਸਤੇ ਰੀਚਾਰਜ ਪਲਾਨਾਂ ਕਰਕੇ ਪੂਰੇ ਭਾਰਤ ਵਿਚ ਮਸ਼ਹੂਰ ਹੈ। ਇਹ ਗਾਹਕਾਂ ਲਈ ਨਵੇਂ ਨਵੇਂ ਰੀਚਾਰਜ ਪਲਾਨ ਲੈ ਕੇ ਆਉਂਦਾ ਰਹਿੰਦਾ ਹੈ। ਹੁਣ ਜੀਓ (Jio) ਨੇ ਇਕ ਨਵਾਂ ਕਿਫਾਇਤੀ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਰੀਚਾਰਜ ਰਾਹੀਂ ਤੁਸੀਂ ਇਕ ਵਾਰ ਪੈਸੇ ਖ਼ਰਚ ਕਰਕੇ ਤਿੰਨ ਮਹੀਨਿਆਂ ਤੱਕ ਇਸ ਪਲਾਨ ਦਾ ਲਾਭ ਲੈ ਸਕਦੇ ਹੋ। ਆਓ ਜਾਣਦੇ ਹਾਂ ਜੀਓ (Jio) ਦੇ ਇਸ ਨਵੇਂ ਪਲਾਨ ਬਾਰੇ ਡਿਟੇਲ ਜਾਣਕਾਰੀ-

Continues below advertisement


Jio ਦਾ ਨਵਾਂ ਰੀਚਾਰਜ ਪਲਾਨ


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੀਓ (Jio) ਆਪਣੇ ਗਾਹਕਾਂ ਲਈ 999 ਦਾ ਨਵਾਂ ਰੀਚਾਰਜ ਪਲਾਨ ਲੈ ਕੇ ਆਇਆ ਹੈ। ਇਸ ਪਲਾਨ ਦੀ ਵੈਧਤਾ 98 ਦਿਨ ਯਾਨੀ ਕਿ 3 ਮਹੀਨਿਆਂ ਤੋਂ ਵੀ ਵੱਧ ਹੈ। ਇਸ ਰੀਚਾਰਜ ਪਲਾਨ ਵਿਚ ਤੁਹਾਨੂੰ 98 ਦਿਨਾਂ ਲਈ ਹਰ ਰੋਜ਼ 2GB ਡਾਟਾ, 100 SMS ਅਤੇ ਅਣਲਿਮਿਟਡ ਕਾਲਿੰਗ ਦੀ ਸੁਵਿਧਾ ਮਿਲੇਗੀ।



ਇਸਦੇ ਇਲਾਵਾ ਜੇਕਰ ਤੁਹਾਡੇ ਸਮਾਰਟਫੋਨ ਵਿਚ 5G ਦੀ ਸੁਵਿਧਾ ਹੈ, ਤਾਂ ਤੁਸੀਂ ਇਸ ਪਲਾਨ ਜ਼ਰੀਏ ਹਰ ਰੋਜ਼ ਅਸੀਮਿਤ ਡਾਟਾ ਵਰਤ ਸਕਦੇ ਹੋ। ਜੀਓ (Jio) ਦੇ ਇਸ ਪਲਾਨ ਦੇ ਨਾਲ ਤੁਹਾਨੂੰ ਕਈ ਐਪਸ ਦੇਖਣ ਦੀ ਮੁਫ਼ਤ ਸੁਵਿਧਾ ਵੀ ਮਿਲੇਗੀ। ਜੇਕਰ ਤੁਸੀਂ ਇਸ ਰੀਚਾਰਜ ਨੂੰ ਕਰਵਾਉਂਦੇ ਹੋ ਤਾਂ ਤੁਹਾਨੂੰ Jio ਦੀਆਂ ਐਪਸ ਜਿਵੇਂ ਕਿ Jio TV ਅਤੇ Jio Cinema ਮੁਫ਼ਤ ਵਿਚ ਦੇਖਣ ਨੂੰ ਮਿਲਣਗੀਆਂ। ਹਾਲਾਂਕਿ ਇਸ ਪੈਕ ਵਿੱਚ ਜੀਓ ਸਿਨੇਮਾ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਸ਼ਾਮਿਲ ਨਹੀਂ ਹੈ।


ਮੁਫ਼ਤ OTT ਵਾਲੇ ਰੀਚਾਰਜ ਪਲਾਨ


ਜ਼ਿਕਰਯੋਗ ਹੈ ਕਿ ਜੇਕਰ ਵਰਤੋਂਕਾਰ OTT ਪਲੇਟਫਾਰਮਾਂ ਦੀ ਉਪਲੱਬਤਾ ਵਾਲੇ ਰੀਚਾਰਜ ਦੀ ਤਲਾਸ਼ ਕਰ ਰਹੇ ਹਨ, ਤਾਂ ਜੀਓ ਨੇ ਕੁਝ ਅਜਿਹੇ ਰੀਚਾਰਜ ਪਾਲਨ ਵੀ ਲਾਂਚ ਕੀਤੇ ਹਨ, ਜਿੰਨਾਂ ਦੇ ਨਾਲ OTT ਪਲੇਟਫਾਰਮ ਦੇਖਣ ਦੀ ਮੁਫ਼ਤ ਸਹੂਲਤ ਉਪਲਬਧ ਹੈ। ਤੁਸੀਂ OTT ਦਾ ਲਾਭ ਲੈਣ ਲਈ 1,049 ਰੁਪਏ ਅਤੇ 1,299 ਦੇ ਜੀਓ ਪਲਾਨ ਰਾਹੀਂ ਰੀਚਾਰਜ ਕਰਵਾ ਸਕਦੇ ਹੋ। ਇਹਨਾਂ ਦੀ ਵੈਧਤਾ 84 ਦਿਨ ਹੈ। ਇਸ ਰੀਚਾਰਜ ਪਾਲਨ ਵਿਚ ਅਸੀਮਿਤ ਕਾਲਿੰਗ,2GB ਡਾਟਾ ਅਤੇ ਕਈ OTT ਪਲੇਟਫਾਰਮਾਂ ਦੀ ਮੁਫ਼ਤ ਸਬਕਰਿਪਸ਼ਨ ਮਿਲਦੀ ਹੈ। ਜੇਕਰ ਤੁਸੀਂ ਵਧੇਰੇ OTT ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਹਨਾਂ ਪਲਾਨਸ ਦਾ ਵੀ ਲਾਹਾ ਲੈ ਸਕਦੇ ਹੋ।



Jio ਦਾ ਨਵਾਂ ਪਲਾਨ: ਇੱਕ ਵਾਰ ਕਰੋ ਰਿਚਾਰਜ ਤੇ 3 ਮਹੀਨਿਆਂ ਤੋਂ ਵੱਧ ਦਾ Free Talktime, ਰੋਜ਼ ਮਿਲੇਗਾ 2GB ਡਾਟਾ