ਗਾਉਣ-ਵਜਾਉਣ ਦੇ ਸ਼ੌਕੀਨਾਂ ਲਈ ਜੀਓ ਦੀ ਖੁਸ਼ਖਬਰੀ!
ਏਬੀਪੀ ਸਾਂਝਾ | 01 Apr 2019 03:39 PM (IST)
ਨਵੀਂ ਦਿੱਲੀ: ਮਿਊਜ਼ਿਕ ਸਟ੍ਰੀਮਿੰਗ ਮਾਰਕਿਟ ਹੁਣ ਭਾਰਤ ‘ਚ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਰਿਲਾਇੰਸ ਜੀਓ ਨੇ ਜੀਓ ਮਿਊਜ਼ਿਕ ਤੇ ਸਾਵਨ ਦੋਵਾਂ ਨੂੰ ਇਕੱਠਾ ਜੋੜਨ ਕਰਕੇ ਇਸ ਸਾਂਝੇਦਾਰੀ ਤੋਂ ਬਾਅਦ ਜੀਓਸਾਵਨ ਬਣ ਗਿਆ। ਇਸ ਡੀਲ ਨੂੰ ਪਿਛਲੇ ਸਾਲ ਇੱਕ ਬਿਲੀਅਨ ਡਾਲਰ ‘ਚ ਫਾਈਨਲ ਕੀਤਾ ਗਿਆ ਸੀ। ਹੁਣ ਜਦੋਂ ਮਿਊਜ਼ਿਕ ਸਟ੍ਰੀਮਿੰਗ ਸਰਵਿਸ ‘ਚ ਟੱਕਰ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ‘ਚ ਜੀਓਸਾਵਨ ਨੇ ਆਪਣੀ ਸਾਲਾਨਾ ਸਬਸਕ੍ਰਿਪਸ਼ਨ ਦੀ ਕੀਮਤ 70 ਫੀਸਦ ਘਟਾ ਦਿੱਤੀ ਹੈ। ਸਾਵਨ ਦੀ ਸਾਲਾਨਾ ਸਬਸਕ੍ਰਿਪਸ਼ਨ ਜਿੱਥੇ ਪਹਿਲਾਂ 999 ਰੁਪਏ ‘ਚ ਮਿਲਦੀ ਸੀ, ਉੱਥੇ ਹੀ ਉਸ ਦੀ ਕੀਮਤ 299 ਰੁਪਏ ਹੋ ਗਈ ਹੈ। ਇਸ ਦਾ ਮਤਲਬ 24 ਰੁਪਏ ਹੀ ਦੇਣੇ ਹੋਣਗੇ। ਉਧਰ ਗਾਣਾ ਪਲੱਸ ਦੀ ਇੱਕ ਐਡ ਫਰੀ ਪ੍ਰੀਮੀਅਮ ਸਬਸਕ੍ਰਿਸ਼ਨ ਹੈ ਜਿੱਥੇ ਯੂਜ਼ਰਸ ਨੂੰ ਇੱਕ ਮਹੀਨੇ ਦੇ ਲਈ ਸਿਰਫ 299 ਰੁਪਏ ਦੇਣੇ ਹੋਣਗੇ। ਇਸ ਦੀ ਕੀਮਤ ਪਹਿਲਾਂ 1098 ਰੁਪਏ ਸੀ।