ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਨਵੀਂ ਸਰਵਿਸ ਲੌਂਚ ਕਰਨ ਦੀ ਤਿਆਰੀ ਕੀਤੀ ਹੈ। ਮੀਡੀਆ ਰਿਪੋਰਟਸ ਮੁਤਾਬਕ ਜੀਓ ਕੰਪਲੈਕਸ ਸਿਕਊਰਟੀ ਸਰਵਿਸ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਰਵਿਸ ਨੂੰ ਕੰਪਨੀ ਨੇ ਜੀਓ ਗੇਟ ਦਾ ਨਾਂ ਦਿੱਤਾ ਹੈ। ਦੱਸ ਦਈਏ ਕਿ 5 ਸਤੰਬਰ ਨੂੰ ਜੀਓ ਗੀਗਾਫਾਈਬਰ ਸਰਵਿਸ ਲੌਂਚ ਕਰਨ ਜਾ ਰਹੀ ਹੈ। ਇਸ ਇਵੈਂਟ ‘ਚ ਕੰਪਨੀ ਜੀਓ ਗੇਟ ਦਾ ਵੀ ਐਲਾਨ ਕਰ ਸਕਦੀ ਹੈ।
ਕੰਪਨੀ ਦੇ ਆਫੀਸ਼ੀਅਲ ਐਪ ਸਟੋਰ ਤੇ ਗੂਗਲ ਪਲੇ ਵੱਲੋਂ ਮਿਲ ਰਹੀ ਜਾਣਕਾਰੀ ਮੁਤਾਬਕ ਜੀਓ ਦਾ ਇਹ ਐਪ ਵਿਜ਼ੀਟਰ ਮੈਨੇਜਮੈਂਟ, ਡੇਲੀ ਸਟਾਫ ਦੀ ਐਂਟਰੀ ਤੇ ਐਗਜ਼ਿਟ, ਡਿਲੀਵਰੀ ਪਰਸਨ ਤੇ ਕੈਬਸ ਜਿਹੀਆਂ ਸਰਵਿਸ ‘ਤੇ ਆਪਣੀ ਨਜ਼ਰ ਰੱਖੇਗਾ। ਰਿਲਾਇੰਸ ਜੀਓ ਨੇ ਆਪਣੇ ਐਪ ਡਿਸਕ੍ਰਿਪਸ਼ਨ ‘ਚ ਲਿਖਿਆ, “ਅਸੀਂ ਸਿਕਊਰਟੀ ਮੈਨੇਜਮੈਂਟ ਦਾ ਤਰੀਕਾ ਬਦਲ ਰਹੇ ਹਾਂ। ਅਸੀਂ ਤੁਹਾਡੇ ਘਰ ਨੂੰ ਜ਼ਿਆਦਾ ਸੁਰੱਖਿਅਤ ਬਣਾ ਰਹੇ ਹਾਂ। ਇਸ ਦੇ ਨਾਲ ਹੀ ਕ੍ਰਾਈਮ ਫਰੀ ਤੇ ਚੋਰੀ ਮੁਕਤ ਮਾਹੌਲ ਵਧਾ ਰਹੇ ਹਾਂ।”
ਕੰਪਨੀ ਇਹ ਸਰਵਿਸ ਕਦੋਂ ਸ਼ੁਰੂ ਕਰ ਰਹੀ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਜੀਓ ਗੇਟ ਐਪ ਯੂਜ਼ਰਸ ਨੂੰ ਆਪਣਾ ਸਮਾਰਟਫੋਨ ਇੰਟਰਕਾਮ ਦੀ ਤਰ੍ਹਾਂ ਇਸਤੇਮਾਲ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ‘ਚ ਐਮਰਜੈਂਸੀ ਦੀ ਸਥਿਤੀ ‘ਚ ਸਿਕਊਰਟੀ ਗਾਰਡ ਜਾਂ ਫੈਮਿਲੀ ਮੈਂਬਰ ਨੂੰ ਪੈਨਿਕ ਅਲਰਟ ਵੀ ਭੇਜਿਆ ਜਾ ਸਕਦਾ ਹੈ।
ਹੁਣ ਜੀਓ ਦਾ ਇੱਕ ਹੋਰ ਧਮਾਕਾ, ਤੁਹਾਡੇ ਘਰਾਂ ਦੀ ਕਰੇਗਾ ਰਾਖੀ
ਏਬੀਪੀ ਸਾਂਝਾ
Updated at:
04 Sep 2019 12:36 PM (IST)
ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਨਵੀਂ ਸਰਵਿਸ ਲੌਂਚ ਕਰਨ ਦੀ ਤਿਆਰੀ ਕੀਤੀ ਹੈ। ਮੀਡੀਆ ਰਿਪੋਰਟਸ ਮੁਤਾਬਕ ਜੀਓ ਕੰਪਲੈਕਸ ਸਿਕਊਰਟੀ ਸਰਵਿਸ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਰਵਿਸ ਨੂੰ ਕੰਪਨੀ ਨੇ ਜੀਓ ਗੇਟ ਦਾ ਨਾਂ ਦਿੱਤਾ ਹੈ।
- - - - - - - - - Advertisement - - - - - - - - -