ਚੰਡੀਗੜ੍ਹ: ਰਿਲਾਇੰਸ ਜੀਓ ਨੇ ਅੱਜ ਹਰਿਆਣਾ ਦੇ 5 ਹੋਰ ਸ਼ਹਿਰਾਂ, ਪਲਵਲ, ਫਤਿਹਾਬਾਦ, ਹਾਂਸੀ, ਗੋਹਾਨਾ ਅਤੇ ਨਾਰਨੌਲ, ਵਿੱਚ ਟ੍ਰੂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸ਼ਹਿਰਾਂ ਦੇ ਜੀਓ ਉਪਭੋਗਤਾਵਾਂ ਨੂੰ ਹੁਣ ਜੀਓ ਵੈਲਕਮ ਆਫਰ ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ+ ਤੱਕ ਦੀ ਸਪੀਡ ਤੇ ਅਸੀਮਤ ਡੇਟਾ ਦਾ ਅਨੁਭਵ ਕਰ ਸਕਣਗੇ ।


 
ਇਨ੍ਹਾਂ 5 ਸ਼ਹਿਰਾਂ ਵਿੱਚ ਜੀਓ ਟ੍ਰੂ 5G ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਹਰਿਆਣਾ ਵਿੱਚ ਇਸ ਸੇਵਾ ਦੇ ਨਾਲ ਜੁੜਨ ਵਾਲੇ  ਕੁੱਲ ਸ਼ਹਿਰਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ, ਬਹਾਦੁਰਗੜ੍ਹ, ਥਾਨੇਸਰ, ਯਮੁਨਾਨਗਰ, ਰੇਵਾੜੀ, ਭਿਵਾਨੀ, ਕੈਥਲ, ਜੀਂਦ, ਪੰਚਕੂਲਾ, ਗੁਰੂਗ੍ਰਾਮ ਅਤੇ ਫਰੀਦਾਬਾਦ ਪਹਿਲਾਂ ਹੀ ਜੀਓ ਟ੍ਰੂ 5ਜੀ ਦਾ ਲਾਭ ਲੈ ਰਹੇ ਹਨ।


 
ਇਸ ਮੌਕੇ ਤੇ ਟਿੱਪਣੀ ਕਰਦੇ ਹੋਏ, ਜੀਓ ਦੇ ਬੁਲਾਰੇ ਨੇ ਕਿਹਾ, “ਹਰਿਆਣਾ ਦੇ  5 ਹੋਰ ਸ਼ਹਿਰਾਂ ਵਿੱਚ ਜੀਓ ਟ੍ਰੂ  5ਜੀ ਦਾ  ਰੋਲਆਊਟ ਕਰਕੇ ਅਸੀ ਬਹੁਤ ਖੁਸ਼ ਹਾਂ। ਇਹ ਲਾਂਚ ਇਨ੍ਹਾਂ ਸ਼ਹਿਰਾਂ ਵਿੱਚ ਜੀਓ ਉਪਭੋਗਤਾਵਾਂ ਦੇ ਪ੍ਰਤੀ ਇੱਕ ਸਨਮਾਨ ਦਾ ਪ੍ਰਤੀਕ ਹੈ, ਜਿਹੜੇ ਹੁਣ ਜੀਓ ਟ੍ਰੂ  5ਜੀ ਦੇ ਪਰਿਵਰਤਨਸ਼ੀਲ ਲਾਭਾਂ ਦਾ ਅਨੰਦ ਲੈ ਸਕਣਗੇ।



ਜੀਓ ਦੀਆਂ ਟ੍ਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਨਾਲ, ਇਨ੍ਹਾਂ ਸ਼ਹਿਰਾਂ ਦੇ ਉਪਭੋਗਤਾਵਾਂ  ਨੂੰ ਨਾ ਸਿਰਫ਼ ਸਭ ਤੋਂ ਵਧੀਆ ਦੂਰਸੰਚਾਰ ਨੈਟਵਰਕ ਮਿਲੇਗਾ, ਸਗੋਂ ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥ ਕੇਅਰ, ਖੇਤੀਬਾੜੀ ਤੇ ਆਈਟੀ ਦੇ ਖੇਤਰਾਂ ਵਿੱਚ ਵਿਕਾਸ ਦੇ ਬੇਅੰਤ ਮੌਕੇ ਵੀ ਮਿਲਣਗੇ। 


ਜਿਓ ਦਾ ਇੱਕ ਮਜ਼ਬੂਤ​ਨੈੱਟਵਰਕ ਹੈ ਜੋ ਪੂਰੇ ਹਰਿਆਣਾ ਨੂੰ ਕਵਰ ਕਰਦਾ ਹੈ, ਅਤੇ ਇਹ ਰਾਜ ਦੇ ਦੂਰ-ਦੁਰਾਡੇ ਦੇ ਕੋਨਿਆਂ ਤੱਕ ਵੀ ਪਹੁੰਚਦਾ ਹੈ।“ ਰਾਸ਼ਟਰੀ ਪੱਧਰ ਤੇ ਅੱਜ ਕੁੱਲ 41 ਸ਼ਹਿਰ ਜਿਓ ਟ੍ਰੂ  5ਜੀ ਨੈੱਟਵਰਕ ਨਾਲ ਜੁੜੇ । ਇਸ ਦੇ ਨਾਲ, ਦੇਸ਼ ਵਿੱਚ ਟ੍ਰੂ  5ਜੀ  ਨਾਲ ਜੁੜਣ  ਵਾਲੇ ਸ਼ਹਿਰਾਂ ਦੀ ਕੁੱਲ ਗਿਣਤੀ 406 ਹੋ ਗਈ ਹੈ ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ